ਕੁਲਦੀਪ ਸਿੰਘ ਵਾਲੀਆ, ਦਿਆਲਪੁਰ : ਸਿੱਖ ਧਰਮ ਇਕ ਵਿਲੱਖਣ ਧਰਮ ਹੈ, ਜਿਸ ਦੇ ਰਹੁ-ਰੀਤ ਤੇ ਰੂਪ ਆਪਣੀ ਵੱਖਰੀ ਪਛਾਣ ਰੱਖਦੇ ਹਨ। ਗੁਰੂ ਸਾਹਿਬਾਨਾਂ ਵੱਲੋਂ ਸ਼ਾਂਤੀ ਤੇ ਪਰਉਪਕਾਰ ਦੇ ਉਪਦੇਸ਼ ਦਿੱਤੇ ਗਏ ਸਨ। ਉੱਥੇ ਹੀ ਜਬਰ ਤੇ ਜੁਲਮ ਵਿਰੁੱਧ ਖੜ੍ਹੇ ਹੋਣ ਦਾ ਹੀ ਗੁਰੂ ਸਾਹਿਬਾਨ ਵੱਲੋਂ ਬਲ ਬਖਸ਼ਿਆ ਗਿਆ ਸੀ। 'ਪੰਜਾਬੀ ਜਾਗਰਣ' ਅਖਬਾਰ ਜੋ ਕਿ ਸਿੱਖ ਹਲਕਿਆਂ 'ਚ ਆਪਣੀ ਪੈਂਠ ਜਮਾਉਣ ਤੋਂ ਬਾਅਦ ਇਕ ਵਿਸ਼ੇਸ਼ ਦਰਜਾ ਹਾਸਲ ਕਰਨ 'ਚ ਕਾਮਯਾਬ ਹੋ ਚੱੁਕਾ ਹੈ ਤੇ ਉਸ ਵੱਲੋਂ ਸਿੱਖ ਨੌਜਵਾਨਾਂ ਨੂੰ ਜੋ ਕੁਰਾਹੇ ਪੈ ਕੇ ਆਪਣੇ ਵਿਰਸੇ ਤੇ ਧਰਮ ਤੋਂ ਦੂਰ ਹੁੰਦੇ ਜਾ ਰਹੇ ਸਨ, ਨੂੰ ਧਰਮ ਤੇ ਵਿਰਸੇ ਨਾਲ ਜੋੜਣ ਲਈ ਜੋ ਗੱਤਕਾ ਕੱਪ ਕਰਵਾਇਆ ਜਾ ਰਿਹਾ ਹੈ ਉਸ ਦੀ ਚਹੁ ਤਰਫ਼ੋਂ ਸ਼ਲਾਘਾ ਹੋ ਰਹੀ ਹੈ।

ਸਿੱਖ ਧਰਮ 'ਚ ਗੱਤਕੇ ਅਹਿਮ ਸਥਾਨ : ਜਥੇਦਾਰ ਕਾਹਲੋਂ

ਜਿਥੇ ਪਹਿਲਾਂ 'ਪੰਜਾਬੀ ਜਾਗਰਣ' ਅਖਬਾਰ ਵੱਲੋਂ ਦਸਤਾਰ ਮੁਕਾਬਲੇ ਕਰਵਾਏ ਗਏ ਸਨ ਉਥੇ ਹੁਣ ਗੱਤਕੇ ਦੇ ਮੁਕਾਬਲੇ ਕਰਵਾ ਕੇ ਸਿੱਖ ਇਤਿਹਾਸ ਤੇ ਆਪਣੀ ਅਨਮੋਲ ਵਿਰਾਸਤ ਨੂੰ ਭੁੱਲ ਕੇ ਨਸ਼ਿਆਂ ਵਿਚ ਰੁੱਲਦੀ ਜਵਾਨੀ ਨੂੰ ਬਚਾਉਣ ਲਈ ਵਿਸ਼ੇਸ਼ ਤੇ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਸਿੱਖ ਧਰਮ 'ਚ ਗੱਤਕਾ ਆਪਣਾ ਅਹਿਮ ਸਥਾਨ ਰੱਖਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਰਣਜੀਤ ਸਿੰਘ ਕਾਹਲੋਂ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਰਦਿਆਂ ਕਿਹਾ ਕਿ ਅਖ਼ਬਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨਾਲ ਕੁਰਾਹੇ ਪਈ ਨੌਜਵਾਨ ਪੀੜ੍ਹੀ ਮੁੜ ਆਪਣੇ ਵਿਰਸੇ ਨਾਲ ਜੁੜ ਕੇ ਪਤਿਤਪੁਣੇ ਤੇ ਨਸ਼ਿਆਂ ਦਾ ਤਿਆਗ ਕਰ ਸਕੇਗੀ। ਨੌਜਵਾਨਾਂ 'ਚ ਸਿੱਖੀ ਪ੍ਰਤੀ ਪ੍ਰਰੇਮ ਤੇ ਸਤਿਕਾਰ ਦੀ ਭਾਵਨਾ ਪੈਦਾ ਹੋਵੇਗੀ।

ਪੰਜਾਬੀ ਜਾਗਰਣ ਵਧਾਈ ਦੀ ਪਾਤਰ : ਭੁੱਲਰ

ਗੁਰੂਆਂ ਵੱਲੋਂ ਬਖਸ਼ੀ ਮਾਨਮੱਤੇ ਦੀ ਵਿਰਾਸਤ ਗੱਤਕਾ ਦੀ ਸੰਭਾਲ ਦੀ ਜੋ ਕੋਸ਼ਿਸ਼ 'ਪੰਜਾਬੀ ਜਾਗਰਣ' ਵੱਲੋਂ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜਿਸ ਲਈ ਅਦਾਰਾ ਵਧਾਈ ਦਾ ਪਾਤਰ ਹੈ। ਜੋ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਉਣੇ ਚਾਹੀਦੇ ਹਨ ਉਹ ਕੰਮ ਅਦਾਰੇ ਵੱਲੋਂ ਕਰ ਕੇ ਦੇਸ਼ ਤੇ ਵਿਦੇਸ਼ 'ਚ ਸਿੱਖਾਂ ਦਾ ਮਾਣ ਵਧਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਸਪ੍ਰਰੀਤ ਸਿੰਘ ਜੱਸੀ ਭੁੱਲਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਕਰਦਿਆਂ ਕਿਹਾ ਕਿ ਇਹ ਖੇਡ ਸਿਰਫ ਧਾਰਮਿਕ ਖੇਡ ਹੀ ਨਹੀਂ, ਸਗੋਂ ਜ਼ੁਲਮ ਦਾ ਡਟ ਕੇ ਮੁਕਾਬਲਾ ਕਰਨਾ ਵੀ ਸਿਖਾਉਂਦੀ ਹੈੈ। ਇਸ ਸ਼ਸ਼ਤਰ ਵਿੱਦਿਆ ਦਾ ਸਾਡੇ ਜੀਵਨ ਵਿਚ ਅਹਿਮ ਸਥਾਨ ਹੈ।

ਧਾਰਮਿਕ ਖੇਡ ਵਜੋਂ ਜਾਣਿਆਂ ਜਾਂਦਾ ਹੈ ਗੱਤਕਾ : ਹਰਜਿੰਦਰ ਸਿੰਘ

'ਪੰਜਾਬੀ ਜਾਗਰਣ' ਵੱਲੋਂ ਜੋ ਸਿੱਖ ਧਰਮ ਦਾ ਮਾਣ ਉੱਚਾ ਕਰਨ ਲਈ ਗੱਤਕੇ ਮੁਕਾਬਲੇ ਕਰਵਾਏ ਜਾ ਰਹੇ ਹਨ ਉਸ ਲਈ ਅਦਾਰੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਜਿੰਦਰ ਸਿੰਘ ਸਰਪੰਚ ਪਿੰਡ ਦਿਆਲਪੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਅਦਾਰੇ ਵੱਲੋਂ ਸਮੇਂ-ਸਮੇਂ ਸਿਰ ਸਿੱਖ ਕੌਮ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ ਜਿਸ ਦੀ ਮਿਸਾਲ ਗੱਤਕੇ ਤੇ ਸੁੰਦਰ ਦਸਤਾਰ ਦੇ ਮੁਕਾਬਲੇ ਕਰਵਾਉਣ ਤੋਂ ਮਿਲਦੀ ਹੈ। ਇਸ ਵਾਰ ਜੋ ਗੱਤਕਾ ਮੁਕਾਬਲਾ ਵੱਲੋਂ ਕਰਵਾਇਆ ਜਾ ਰਿਹਾ ਹੈ ਉਸ ਨਾਲ ਸਿੱਖ ਕੌਮ ਦੀ ਇਸ ਵਿਰਾਸਤੀ ਖੇਡ ਬਾਰੇ ਪੂਰੀ ਦੁਨੀਆ ਨੂੰ ਇਸ ਦੀ ਜਾਣਕਾਰੀ ਮਿਲੇਗੀ। ਇਸ ਲਈ ਅਰਦਾਸ ਕਰਦੇ ਹਾਂ ਕਿ ਇਹ ਉਪਰਾਲਾ ਸਫਲ ਹੋ ਕੇ ਬੁਲੰਦੀਆਂ ਨੂੰ ਛੂਹੇ।

ਗੱਤਕਾ ਸਿੱਖਾਂ ਦੀ ਰਵਾਇਤੀ ਖੇਡ : ਚੜ੍ਹਤ ਸਿੰਘ

ਗੱਤਕਾ ਕੱਪ ਸਬੰਧੀ ਗੱਲ ਕਰਦਿਆਂ ਹੋਇਆ ਡਾ. ਚੜ੍ਹਤ ਸਿੰਘ ਅੌਜਲਾ ਨੇ ਕਿਹਾ ਕਿ ਗੱਤਕਾ ਸਿੱਖਾਂ ਦੀ ਰਵਾਇਤੀ ਖੇਡ ਹੈ। ਇਹ ਖੇਡ ਗੁਰੂ ਸਾਹਿਬ ਦੀ ਇਕ ਮਹਾਨ ਦੇਣ ਹੈ। ਇਸ ਰਵਾਇਤੀ ਖੇਡ ਨਾਲ ਜਿੱਥੇ ਅਸੀਂ ਦੁਸ਼ਮਣ ਦਾ ਮੁਕਾਬਲਾ ਆਸਾਨੀ ਨਾਲ ਕਰ ਸਕਦੇ ਹਾਂ, ਉੱਥੇ ਅਸੀਂ ਆਪਣੇ ਸਰੀਰ ਨੂੰ ਵੀ ਤੰਦਰੁਸਤ ਰੱਖ ਸਕਦੇ ਹਾਂ, ਜਿਸ ਸਮੇਂ ਨੌਜਵਾਨ ਪੀੜ੍ਹੀ ਆਪਣੀ ਇਸ ਜੁਝਾਰੂ ਖੇਡ ਤੋਂ ਦੂਰ ਹੁੰਦੀ ਜਾ ਰਹੀ ਹੈ ਉਸ ਸਮੇਂ ਪੰਜਾਬੀ ਜਾਗਰਣ ਗਰੁੱਪ ਵੱਲੋਂ ਗੱਤਕਾ ਕੱਪ ਕਰਵਾਉਣਾ ਸ਼ਲਾਘਾਯੋਗ ਕਦਮ ਹੈ। ਭਟਕ ਚੁੱਕੀ ਨੌਜਵਾਨੀ ਨੂੰ ਵਾਪਸ ਸਿੱਖੀ ਸਿਧਾਂਤਾਂ ਵੱਲ ਮੋੜਨ 'ਚ ਇਕ ਅਹਿਮ ਰੋਲ ਅਦਾ ਕਰ ਰਿਹਾ ਹੈ। ਇਸ ਲਈ ਅਸੀਂ ਅਦਾਰੇ ਦਾ ਤਹਿਤ ਦਿਲੋਂ ਧੰਨਵਾਦ ਕਰਦੇ ਹਾਂ।

ਬੱਚਿਆਂ ਨੂੰ ਵਿਰਸੇ ਤੋਂ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਲੋੜ : ਜਗਪ੍ਰਰੀਤ ਸਿੰਘ ਚੋਹਲਾ

ਅਜੋਕੇ ਮਸ਼ੀਨੀ ਯੁੱਗ 'ਚ ਜਿਸ ਸਮੇਂ ਬੱਚੇ ਆਪਣਾ ਬਹੁਤਾ ਸਮਾਂ ਮੋਬਾਈਲ ਜਾਂ ਹੋਰ ਇਲੈਕਟ੍ਰਾਨਿਕ ਵਸਤਾਂ 'ਤੇ ਬਿਤਾਉਂਦੇ ਹਨ ਤੇ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ ਉਸ ਸਮੇਂ ਭਟਕ ਚੁੱਕੀ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਾਸਤੇ ਗੱਤਕਾ ਕੱਪ ਕਰਵਾਉਣਾ 'ਪੰਜਾਬੀ ਜਾਗਰਣ' ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਪੰਜਾਬ ਦੀ ਭਟਕ ਚੁੱਕੀ ਸਿੱਖ ਨੌਜਵਾਨੀ ਨੂੰ ਦੁਬਾਰਾ ਰਾਹੇ ਪਾਇਆ ਜਾ ਸਕੇ ਤੇ ਬੱਚਿਆਂ ਨੂੰ ਆਪਣੇ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਜੋ ਸ਼ਸਤਰ ਕਲਾ ਲੋਪ ਹੁੰਦੀ ਜਾ ਰਹੀ ਹੈ ਉਸ ਨੂੰ ਦੁਬਾਰਾ ਸੁਰਜੀਤ ਕਰਨ 'ਚ ਅਖ਼ਬਾਰ ਵੱਲੋਂ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ।

'ਪੰਜਾਬੀ ਜਾਗਰਣ' ਸਾਂਭ ਰਿਹਾ ਹੈ ਸਿੱਖ ਵਿਰਸਾ : ਅਮਰੀਕ ਸਿੰਘ

'ਪੰਜਾਬੀ ਜਾਗਰਣ' ਵੱਲੋਂ ਜੋ ਨਿਵੇਕਲੀਆਂ ਕੋਸ਼ਿਸ਼ਾਂ ਕਰ ਕੇ ਸਿੱਖ ਵਿਰਸੇ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਮਰੀਕ ਸਿੰਘ ਸਾਬਕਾ ਸਰਪੰਚ ਤਲਵੰਡੀ ਭੀਲਾਂ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ 'ਅਦਾਰੇ' ਦੇ ਜੋ ਕਿ ਹਮੇਸ਼ਾ ਹੀ ਸਿੱਖ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਜੇ ਗੱਤਕੇ ਦੀ ਗੱਲ ਕਰੀਏ ਤਾਂ ਇਹ ਸਾਡੀ ਵਿਰਾਸਤੀ ਖੇਡ ਹੈ, ਜਿਸ ਨੂੰ ਹਰ ਸਿੱਖ ਨੌਜਵਾਨ ਅਪਣਾਉਣਾ ਚਾਹੀਦਾ ਹੈ। ਇਹ ਮਾਨਸਿਕ ਤੇ ਸਰੀਰਕ ਪੱਖੋਂ ਵਿਕਾਸ ਕਰਨ 'ਚ ਸਹਾਈ ਹੈ।

ਗੱਤਕੇ ਨੂੰ ਪ੍ਰਰਾਇਮਰੀ ਸਕੂਲਾਂ 'ਚ ਮਿਲੀ ਮਾਨਤਾ : ਮਨਜੀਤ ਸਿੰਘ

ਇੱਥੇ ਜਾਗਰਣ ਗਰੁੱਪ ਵੱਲੋਂ ਸਮਾਜ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ। ਉੱਥੇ ਇਸ ਵੱਲੋਂ ਸਿੱਖ ਵਿਰਾਸਤਾਂ ਨੂੰ ਬਚਾਉਣ ਲਈ ਵੀ ਅਹਿਮ ਰੋਲ ਅਦਾ ਕਰਦਿਆਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨਜੀਤ ਸਿੰਘ ਕੌਂਸਲਰ ਨੇ ਕਰਦਿਆਂ ਕਿਹਾ ਕਿ ਅਸੀਂ ਧੰਨਵਾਦੀ ਹਾਂ ਅਦਾਰੇ ਦੇ, ਜਿਸ ਦੇ ਉਪਰਾਲਿਆਂ ਸਦਕਾ ਸਿੱਖ ਮਾਰਸ਼ਲ ਆਰਟ ਨੂੰ ਪ੍ਰਰਾਇਮਰੀ ਸਕੂਲਾਂ ਦੀਆਂ ਖੇਡਾਂ ਵਿਚ ਸ਼ਾਮਲ ਕੀਤਾ ਗਿਆ। ਅਸੀਂ ਆਸ ਕਰਦੇ ਹਾਂ ਕਿ ਜਾਗਰਣ ਗਰੁੱਪ ਦੇ ਉਪਰਾਲਿਆਂ ਸਦਕਾ ਹੀ ਇਸ ਨੂੰ ਵਿਰਾਸਤੀ ਮਾਰਸ਼ਲ ਖੇਡ ਨੂੰ ਜਲਦ ਹੀ ਓਲੰਪਿਕਸ ਦੀਆਂ ਖੇਡਾਂ 'ਚ ਵੀ ਅਸੀਂ ਵੇਖ ਸਕਾਂਗੇ।

'ਅਖ਼ਬਾਰ' ਦੇ ਉਪਰਾਲੇ ਪ੍ਰਰੇਰਨਾ ਸਰੋਤ : ਗੁਰਦੇਵ ਸਿੰਘ

'ਪੰਜਾਬੀ ਜਾਗਰਣ' ਵੱਲੋਂ ਕੀਤੇ ਜਾ ਰਹੇ ਸਿੱਖੀ ਪ੍ਰਤੀ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸ਼ੇਰ-ਏ-ਖਾਲਸਾ ਗੱਤਕਾ ਅਖਾੜਾ ਕਰਤਾਰਪੁਰ ਦੇ ਪ੍ਰਧਾਨ ਗੁਰਦੇਵ ਸਿੰਘ ਨੇ ਕਿਹਾ ਕਿ ਅਦਾਰੇ ਵੱਲੋਂ ਸਿੱਖੀ ਲਈ ਜੋ ਕੰਮ ਕੀਤੇ ਜਾ ਰਹੇ ਹਨ ਉਹ ਬੜੇ ਹੀ ਸ਼ਲਾਘਾਯੋਗ ਹਨ। ਇਨ੍ਹਾਂ ਉਪਰਾਲਿਆਂ ਸਦਕਾ ਹੀ ਸਾਨੂੰ ਇਹ ਪ੍ਰਰੇਰਨਾ ਮਿਲੀ ਹੈ ਕਿ ਅਸੀਂ ਵੀ ਗੱਤਕਾ ਸਿਖਲਾਈ ਦੇ ਕੈਂਪ ਹਰ ਪਿੰਡ 'ਚ ਮੁਫਤ ਲਾ ਕੇ ਸ਼ਸ਼ਤਰ ਵਿੱਦਿਆ ਦੀ ਸਿੱਖਿਆ ਘਰ-ਘਰ ਪੁੱਜਦੀ ਕਰੀਏ ਜਿਸ ਲਈ ਅਦਾਰੇ ਦੇ ਧੰਨਵਾਦੀ ਹਾਂ।

ਗੱਤਕਾ ਨੂੰ ਮਿਲੀ ਕੌਮਾਂਤਰੀ ਪੱਧਰੀ ਪਛਾਣ : ਕੁਲਵੰਤ ਸਿੰਘ

'ਪੰਜਾਬੀ ਜਾਗਰਣ'ਵੱਲੋਂ ਸਿੱਖੀ ਪ੍ਰਤੀ ਚਲਾਈ ਗਈ ਮੁਹਿੰਮ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਓਨੀ ਹੀ ਘੱਟ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੁਲਵੰਤ ਸਿੰਘ ਮੱਲੀਆਂ ਨੇ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਜਾਗਰਣ ਗਰੁੱਪ ਵੱਲੋਂ ਕਰਵਾਏ ਜਾ ਰਹੇ ਗੱਤਕਾ ਮੁਕਾਬਲਿਆਂ ਲਈ ਧੰਨਵਾਦ ਕਰਦੇ ਹਾਂ ਕਿਉਂਕਿ ਇਨ੍ਹਾਂ ਦੇ ਨਿਵੇਕਲੇ ਉਪਰਾਲੇ ਸਦਕਾ ਹੀ ਅੱਜ ਇਸ ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਇਕ ਕੌਮਾਂਤਰੀ ਪ੍ਰਸਿੱਧੀ ਮਿਲ ਰਹੀ ਹੈ ਤੇ ਇਹ ਖੇਡ ਵਿਸ਼ਵ 'ਚ ਆਪਣੀ ਵੱਖਰੀ ਪਛਾਣ ਬਣਾਉਂਦੀ ਜਾ ਰਹੀ ਹੈ।

ਵਿਰਾਸਤੀ ਖੇਡ ਗੱਤਕੇ ਨਾਲ ਜੁੜਣ ਦੀ ਲੋੜ : ਛੀਨਾ

'ਪੰਜਾਬੀ ਜਾਗਰਣ' (ਜਾਗਰਣ ਗਰੁੱਪ) ਵੱਲੋਂ ਕਰਵਾਇਆ ਜਾ ਰਿਹਾ ਗੱਤਕਾ ਮੁਕਾਬਲਾ ਆਪਣੇ ਆਪ 'ਚ ਵੱਖਰੀ ਪਛਾਣ ਬਣਾ ਚੁੱਕਾ ਹੈ ਜਿਸ ਦੀ ਸ਼ਲਾਘਾ ਕਰਦਿਆਂ ਤੇ ਜਾਗਰਣ ਗਰੁੱਪ ਨੂੰ ਵਧਾਈ ਦਿੰਦਿਆਂ ਯੂਥ ਅਕਾਲੀ ਦਲ ਦੇ ਦੋਆਬਾ ਜ਼ੋਨ ਦੇ ਜਨਰਲ ਸਕੱਤਰ ਨਵਨੀਤ ਸਿੰਘ ਛੀਨਾ ਦਿਆਲਪੁਰ ਨੇ ਕਿਹਾ ਕਿ ਜਾਗਰਣ ਗਰੁੱਪ ਵੱਲੋਂ ਸਿੱਖ ਕੌਮ ਦੀ ਉਸ ਵੱਡਮੁੱਲੀ ਦੇਣ ਜੋ ਗੁਰੂ ਸਾਹਿਬਾਨਾਂ ਵੱਲੋਂ ਸ਼ਸ਼ਤਰ ਵਿੱਦਿਆ ਗਤਕਾ ਬਖਸ਼ੀ ਗਈ ਹੈ ਨੂੰ ਪੂਰੀ ਦੁਨੀਆ 'ਚ ਪਹੰੁਚਾਉਣ ਲਈ ਜੋ ਇਹ ਗੱਤਕਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਉਸ ਲਈ ਅਸੀਂ ਹਮੇਸ਼ਾ ਜਾਗਰਣ ਗਰੁੱਪ ਦੇ ਰਿਣੀ ਰਹਾਂਗੇ। ਹਰ ਸਿੱਖ ਨੌਜਵਾਨ ਨੂੰ ਵਿਰਾਸਤੀ ਖੇਡ ਗੱਤਕੇ ਨਾਲ ਜੁੜਣਾ ਸਮੇਂ ਦੀ ਮੁੱਖ ਲੋੜ ਹੈ।