ਪੱਤਰ ਪੇ੍ਰਰਕ, ਕਰਤਾਰਪੁਰ : ਬੀਤੇ ਦਿਨੀਂ ਪੁਲਿਸ ਹਿਰਾਸਤ 'ਚ ਜਤਿੰਦਰ ਸਿੰਘ ਵਾਸੀ ਮੁੱਦੋਵਾਲ ਵੱਲੋਂ ਆਤਮ ਹੱਤਿਆ ਕਰਨ ਦੇ ਮਸਲੇ ਸਬੰਧੀ ਵੱਖ-ਵੱਖ ਜਥੇਬੰਦੀਆਂ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੀਤੇ ਗਏ ਸੰਘਰਸ਼ ਸਦਕਾ ਅੰਸ਼ਕ ਜਿੱਤ ਹੋਣ ਉਪਰੰਤ ਸੰਘਰਸ਼ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੱਸਿਆ ਕਿ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰ ਕੇ ਹੋਏ ਫ਼ੈਸਲੇ ਤਹਿਤ ਮਿ੍ਤਕ ਨੌਜਵਾਨ ਦੇ ਪੀੜਤ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ 5 ਲੱਖ ਰੁਪਏ ਦਾ ਡਰਾਫਟ ਮੌਕੇ 'ਤੇ ਦਿੱਤਾ ਗਿਆ, ਮਿ੍ਤਕ ਨੌਜਵਾਨ ਦੀ ਮਾਤਾ ਅਮਰਜੀਤ ਵੱਲੋਂ ਉਹਨਾਂ ਦੇ ਲੜਕੇ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਜ਼ਿੰਮੇਵਾਰ ਅਧਿਕਾਰੀਆਂ, ਕਰਮਚਾਰੀਆਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਕੇ ਕਾਰਵਾਈ ਲਈ ਦਿੱਤੀ ਗਈ ਦਰਖ਼ਾਸਤ ਉੱਤੇ ਕਾਰਵਾਈ ਕਰਨ ਲਈ ਉੱਚ ਅਫਸਰਾਂ ਨੂੰ ਭੇਜਿਆ ਜਾਵੇਗਾ। ਥਾਣਾ ਮੁਖੀ ਆਤਮਜੀਤ ਸਿੰਘ ਸਮੇਤ ਚਾਰ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਸੀ, ਪੀੜਤ ਪਰਿਵਾਰ ਦੇ ਇਕ ਹੋਰ ਨੌਜਵਾਨ ਨੂੰ ਪੜਤਾਲ ਕਰ ਕੇ ਕੇਸ 'ਚੋਂ ਰਿਹਾਅ ਕੀਤਾ ਜਾਵੇਗਾ। ਇਸ ਦੇ ਨਾਲ ਆਤਮ ਹੱਤਿਆ ਕਰਨ ਸਬੰਧੀ ਜਲਦੀ ਹੀ ਸਿਵਲ ਜੱਜ ਦੀ ਪੜਤਾਲੀਆ ਰਿਪੋਰਟ ਆਉਣ ਉੱਤੇ ਕੇਸ ਦਰਜ ਕਰ ਕੇ ਕਾਰਵਾਈ ਕਰਨ ਦਾ ਐੱਸਪੀ (ਡੀ) ਮਨਪ੍ਰਰੀਤ ਸਿੰਘ ਿਢੱਲੋਂ ਅਤੇ ਡੀਐੱਸਪੀ ਜਲੰਧਰ ਦਿਹਾਤੀ ਸੁਰਿੰਦਰਪਾਲ ਸਿੰਘ, ਡੀਐੱਸਪੀ ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਵੱਲੋਂ ਧਰਨਾਕਾਰੀਆਂ ਵਿਚ ਆ ਕੇ ਭਰੋਸਾ ਦਿੱਤਾ ਗਿਆ। ਜਿਸ ਉੱਤੇ ਥਾਣੇ ਅੱਗੇ ਚੱਲ ਰਹੇ ਧਰਨੇ ਨੂੰ ਖ਼ਤਮ ਕਰ ਕੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਪ੍ਰਸ਼ਾਸਨ ਦਿੱਤੇ ਗਏ ਭਰੋਸੇ ਉੱਤੇ ਖਰਾ ਨਾ ਉਤਰਿਆ ਗਿਆ ਤਾਂ ਮੁੜ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।

ਇਸ ਮੌਕੇ ਪੀੜਤ ਪਰਿਵਾਰ ਨੇ ਵੱਡੇ ਲੜਕੇ ਦੇ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਮਿ੍ਤਕ ਨੌਜਵਾਨ ਦਾ ਸਸਕਾਰ ਕਰਨ ਦਾ ਐਲਾਨ ਵੀ ਕੀਤਾ। ਜ਼ਿਕਰਯੋਗ ਹੈ ਕਿ ਸਿਵਲ ਜੱਜ ਦੀ ਨਿਗਰਾਨੀ ਹੇਠ ਹੇਠ ਹੋਏ ਪੋਸਟਮਾਰਟਮ ਉਪਰੰਤ ਨੌਜਵਾਨ ਦੀ ਡੈੱਡ ਬਾਡੀ ਨੂੰ ਲੱਖਣ ਕੇ ਪੱਡਾ ਵਿਖੇ ਮੋਰਚਰੀ 'ਚ ਰੱਖਿਆ ਹੋਇਆ ਹੈ।

ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਗੁਰਪ੍ਰਰੀਤ ਸਿੰਘ ਚੀਦਾ, ਬਲਵਿੰਦਰ ਕੌਰ ਦਿਆਲਪੁਰ, ਨੌਜਵਾਨ ਭਾਰਤ ਸਭਾ ਦੇ ਆਗੂ ਵੀਰ ਕੁਮਾਰ, ਦਲਿਤ ਆਗੂ ਲੱਕੀ ਅਟਵਾਲ, ਸ੍ਰੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਪ੍ਰਧਾਨ ਜੁਗਿੰਦਰ ਸਿੰਘ ਮਾਨ,ਯੂਥ ਏਕਤਾ ਦਲ ਦੇ ਪ੍ਰਧਾਨ ਪੰਕੁਜ ਕਲਿਆਣ, ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਸਰਪੰਚ ਗੁਰਨਾਮ ਸਿੰਘ,ਜਗੀਰ ਸਿੰਘ ਕਾਲਰੂ, ਰਿਸ਼ੀ ਨਾਹਰ,ਦਿਲਬਰ ਬੁੱਟਰ,ਬਸਪਾ ਆਗੂ ਬਲਵਿੰਦਰ ਕੁਮਾਰ ਆਦਿ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।