Jalandhar News : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਟ੍ਰੈਵਲ ਏਜੰਸੀ ਦਾ ਲਾਇਸੰਸ ਸਰੰਡਰ ਕਰਨ ਦੀ ਦਰਖਾਸਤ ਮਨਜ਼ੂਰ
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਵੱਲੋਂ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8(1) ਦੇ ਉਪਬੰਧਾਂ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੁਖਵਿੰਦਰ ਸਿੰਘ ਦੀ ਫਰਮ ਮੈ/ਸ ਕ੍ਰਿਸਟਲ ਓਵਰਸੀਜ਼ ਦੀ ਲਾਇਸੈਂਸ ਸਰੰਡਰ ਕਰਨ ਦੀ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਇਸ ਫਰਮ ਦਾ ਲਾਇਸੈਂਸ ਕੈਂਸਲ/ਸਰੰਡਰ ਕੀਤਾ ਗਿਆ ਹੈ।
Publish Date: Fri, 14 Nov 2025 02:44 PM (IST)
Updated Date: Fri, 14 Nov 2025 02:47 PM (IST)
ਜਲੰਧਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਵੱਲੋਂ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8(1) ਦੇ ਉਪਬੰਧਾਂ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੁਖਵਿੰਦਰ ਸਿੰਘ ਦੀ ਫਰਮ ਮੈ/ਸ ਕ੍ਰਿਸਟਲ ਓਵਰਸੀਜ਼ ਦੀ ਲਾਇਸੈਂਸ ਸਰੰਡਰ ਕਰਨ ਦੀ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਇਸ ਫਰਮ ਦਾ ਲਾਇਸੈਂਸ ਕੈਂਸਲ/ਸਰੰਡਰ ਕੀਤਾ ਗਿਆ ਹੈ।
ਹੁਕਮ ਵਿੱਚ ਕਿਹਾ ਗਿਆ ਹੈ ਕਿ ਪ੍ਰਾਰਥੀ ਵੱਲੋਂ ਦਰਖਾਸਤ ਰਾਹੀਂ ਬੇਨਤੀ ਕੀਤੀ ਗਈ ਸੀ ਕਿ ਉਹ ਆਪਣੀ ਫਰਮ ਅਧੀਨ ਕੰਮ ਨਹੀਂ ਕਰਨਾ ਚਾਹੁੰਦਾ। ਇਸ ਲਈ ਉਹ ਆਪਣੀ ਫਰਮ ਦਾ ਲਾਇਸੈਂਸ 1145/ਏ.ਐਲ.ਸੀ.-4/ਐਲ.ਏ./ਜੇ.ਏ.ਐਲ. ਐਫ.ਐਨ 1396 ਸਰੰਡਰ ਕਰਾਉਣਾ ਚਾਹੁੰਦਾ ਹੈ।
ਇਸ ਅਰਜ਼ੀ ’ਤੇ ਐਕਟ ਮੁਤਾਬਕ ਕਾਰਵਾਈ ਕਰਦਿਆਂ ਸਬੰਧਤ ਵਿਭਾਗਾਂ ਤੋਂ ਜ਼ਰੂਰੀ ਰਿਪੋਰਟ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਲਾਇਸੈਂਸ ਸਰੰਡਰ ਕਰਨ ਦੀ ਦਰਖਾਸਤ ਨੂੰ ਪ੍ਰਵਾਨ ਕਰਦਿਆਂ ਉਕਤ ਲਾਇਸੈਂਸ ਸਰੰਡਰ/ਕੈਂਸਲ ਕਰਨ ਦੇ ਹੁਕਮ ਜਾਰੀ ਕੀਤੇ ਹਨ।