ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ : ਸਥਾਨਕ ਕੈਪੀਟਲ ਬੈਂਕ ਦੇ ਬਾਹਰੋਂ ਚੋਰਾਂ ਵੱਲੋਂ ਦਿਨ-ਦਿਹਾੜੇ ਇਕ ਐਕਟਿਵਾ ਚੋਰੀ ਕਰਨ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ ਪੈਟੀ ਵਾਸੀ ਭੀੜਾ ਬਾਜ਼ਾਰ ਸ਼ਾਹਕੋਟ ਨੇ ਦੱਸਿਆ ਕਿ ਉਹ ਕੈਪੀਟਲ ਬੈਂਕ ਸ਼ਾਹਕੋਟ ਦੇ ਬਾਹਰ ਆਪਣੀ ਐਕਟਿਵਾ ਖੜ੍ਹੀ ਕਰਕੇ ਬੈਂਕ ਅੰਦਰ ਕਿਸੇ ਕੰਮ ਲਈ ਗਏ ਸਨ। ਜਦੋਂ ਕੁਝ ਸਮੇਂ ਬਾਅਦ ਉਹ ਕੰਮ ਕਰਵਾ ਕੇ ਬਾਹਰ ਆਏ ਤਾਂ ਉਨਾਂ੍ਹ ਦੀ ਚਿੱਟੇ ਰੰਗ ਦੀ ਸਕੂਟਰੀ ਗ਼ਾਇਬ ਸੀ। ਉਨਾਂ੍ਹ ਆਸ-ਪਾਸ ਐਕਟਿਵਾ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ ਲੱਭੀ। ਇਸ ਸਬੰਧੀ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।