ਅੰਮਿ੍ਤਪਾਲ ਸਿੰਘ ਸੋਂਧੀ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਜੀਟੀ ਰੋਡ 'ਤੇ ਅੱਡਾ ਬਿਆਸ ਪਿੰਡ ਤੋਂ ਅੱਗੇ ਗੋਪਾਲਪੁਰ ਮੌੜ 'ਤੇ ਇਕ ਐਕਟਿਵਾ ਸਵਾਰ ਨਿਊਜ਼ ਪੇਪਰ ਹਾਕਰ ਨੂੰ ਮਹਿੰਦਰਾ ਪਿਕਅੱਪ ਨੇ ਆਪਣੀ ਲਪੇਟ 'ਚ ਲੈ ਲਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਵਿਜੇ ਕੁਮਾਰ (ਹਾਕਰ) ਪੁੱਤਰ ਅਰਜਨ ਦਾਸ ਵਾਸੀ ਪਿੰਡ ਸਤੋਵਾਲੀ ਰੋਜ਼ਾਨਾ ਦੀ ਤਰ੍ਹਾਂ ਅਖ਼ਬਾਰਾਂ ਲੈ ਕੇ ਅੱਡਾ ਬਿਆਸ ਪਿੰਡ ਤੋਂ ਕਾਲਾ ਬੱਕਰਾ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ ਗੋਪਾਲਪੁਰ ਪਿੰਡ ਨੇੜੇ ਪੁੱਜਾ ਤਾਂ ਜਲੰਧਰ ਵਤੋਂ ਭੋਗਪੁਰ ਵੱਲ ਨੂੰ ਜਾ ਰਹੀ ਇਕ ਸ਼ੀਸ਼ਿਆਂ ਨਾਲ ਲੱਦੀ ਇਕ ਮਹਿੰਦਰਾ ਪਿਕਅੱਪ ਜੀਪ ਦੀ ਵਿਜੇ ਕੁਮਾਰ ਦੀ ਐਕਟਿਵਾ ਨੂੰ ਜ਼ਬਰਦਸਤ ਟਕੱਰ ਹੋਈ ਤੇ ਵਿਜੇ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸਦੀ ਐਕਟਿਵਾ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਉਪਰੰਤ ਮਹਿੰਦਰਾ ਪਿਕਅੱਪ ਗੱਡੀ 'ਤੇ ਸਵਾਰ ਵਿਅਕਤੀਆਂ ਤੇ ਰਾਹਗੀਰਾਂ ਨੇ ਵਿਜੇ ਕੁਮਾਰ ਨੂੰ ਨੇੜੇ ਪੈਂਦੇ ਕਾਲਾ ਬੱਕਰਾ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆ ਉਸ ਨੂੰ ਜਲੰਧਰ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਸਥਾਨਕ ਪੁਲਿਸ ਪਾਰਟੀ ਅਲਾਵਲਪੁਰ ਨੇ ਘਟਨਾ ਵਾਲੇ ਸਥਾਨ 'ਤੇ ਪਹੁੰਚ ਕੇ ਨੁਕਸਾਨੇ ਗਏ ਵਾਹਨਾਂ ਨੂੰ ਆਪਣੇ ਕਬਜ਼ੇ ਲਿਆ। ਖ਼ਬਰ ਲਿਖੇ ਜਾਣ ਤਕ ਪੁਲਿਸ ਵੱਲੋਂ ਉਕਤ ਹਾਦਸੇ ਸੰਬੰਧੀ ਕਾਰਵਾਈ ਜਾਰੀ ਸੀ।