ਮਨੋਜ ਚੋਪੜਾ, ਮਹਿਤਪੁਰ : ਸਥਾਨਕ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਇਲਾਕੇ 'ਚ ਪੁਲਿਸ ਚੌਕਸੀ ਵਧਾ ਦਿੱਤੀ ਗਈ ਹੈ। ਜਗ੍ਹਾ-ਜਗ੍ਹਾ ਥਾਣਾ ਮੁੱਖੀ ਸੁਰਿੰਦਰ ਕੁਮਾਰ ਚੋਪੜਾ ਵੱਲੋਂ ਨਾਕੇਬੰਦੀ ਕੀਤੀ ਜਾ ਰਹੀ। ਇਸ ਤਹਿਤ ਪੁਲਿਸ ਵੱਲੋਂ ਸੁਖਵਿੰਦਰ ਸਿੰਘ ਉਰਫ ਸੋਨੀ ਵਾਸੀ ਚੱਕ ਕੰਨੀਆ ਕਲਾਂ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਉਸ ਕੋਲੋਂ 45 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਤੇ ਇਸੇ ਤਰ੍ਹਾਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ 4 ਗ੍ਰਾਮ ਹੈਰੋਇਨ ਤੇ 54,750 ਐੱਮਐੱਲ ਸ਼ਰਾਬ ਬਰਾਮਦ ਕਰ ਕੇ ਵੱਖ-ਵੱਖ ਮਾਮਲਿਆਂ 'ਚ ਭਗੌੜਿਆਂ ਨੂੰ ਵੀ ਕਾਬੂ ਕੀਤਾ। ਪੁਲਿਸ ਨੇ ਪਲੈਟੀਨਾ ਮੋਟਰਸਾਈਕਲ ਵੀ ਵੀਰਵਾਰ ਸਵੇਰੇ ਬਰਾਮਦ ਕਰ ਕੇ ਮੁਲਜ਼ਮ ਲਖਵੀਰ ਸਿੰਘ ਉਰਫ ਲੱਖਾ ਵਾਸੀ ਰੋਲੀ ਨੂੰ ਵੀ ਗਿ੍ਫਤਾਰ ਕਰ ਲਿਆ ਹੈ। ਸਾਰੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।