ਮਨਜੀਤ ਮੱਕੜ, ਗੁਰਾਇਆ: ਗੁਰਾਇਆ ਵਿੱਚ ਸੜਕੀ ਹਾਦਸੇ ਰੁਕਣ ਦਾ ਨਾਂਅ ਨਹੀਂ ਲੈ ਰਹੇ।

ਜਾਣਕਾਰੀ ਅਨੁਸਾਰ, ਨੈਸ਼ਨਲ ਹਾਈਵੇ ਦੇ ਉੱਪਰ ਇਕ ਟਰੱਕ ਮਾਰਕਾ ਪੀਬੀ-13-ਬੀਬੀ -0178 ਦਾ ਭਿਆਨਕ ਐਕਸੀਡੈਂਟ ਹੋਇਆ। ਇਹ ਟਰੱਕ ਜਲੰਧਰ ਤੋ ਲੁਧਿਆਣਾ ਵਾਲੀ ਸਾਈਡ ਜਾ ਰਿਹਾ ਸੀ ਅਤੇ ਹਾਈਵੇ ਉਪਰ ਮਿਲਟਰੀ ਦੇ ਟਰੱਕ ਖੜੇ ਸਨ।ਇਕ ਟਰੱਕ ਖਰਾਬ ਹੋਣ ਕਾਰਨ ਟਰੱਕ ਨੂੰ ਠੀਕ ਕਰ ਰਹੇ ਸਨ ਤਾਂ ਤੇਜ ਰਫਤਾਰ ਵਿੱਚ ਜਲੰਧਰ ਵਾਲੀ ਸਾਈਡ ਤੋਂ ਟਰੱਕ ਆਇਆ ਜਿਹੜਾ ਖੜੇ ਟਰੱਕ ਵਿੱਚ ਜਾ ਲੱਗਾ। ਜਿਸ ਕਾਰਨ ਟਰੱਕ ਬੁਰੀ ਤਰਾਂ ਨਾਲ ਨੁਕਸਾਨਿਆ ਗਿਆ ਅਤੇ ਟਰੱਕ ਚਾਲਕ ਰਾਜੂ ਵਿੱਚ ਹੀ ਦੱਬ ਕੇ ਫੱਸ ਗਿਆ।ਜਿਸ ਨੂੰ ਕਰੀਬ ਇਕ ਘੰਟਾ ਬਾਅਦ ਕਾਫੀ ਜਦੋ ਜਹਿਦ ਕਰਕੇ ਬਾਹਰ ਕੱਢਿਆ ਗਿਆ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਟਰੱਕ ਤੇਜ ਹੋਣ ਕਾਰਨ ਅਤੇ ਕਾਫੀ ਜੋਰ ਨਾਲ ਵੱਜਾ ਅਤੇ ਕਾਫੀ ਨੁਕਸਾਨਿਆ ਗਿਆ।ਜਦੋ ਉਹਨਾ ਤੋ ਪੁਛਿਆ ਗਿਆ ਕਿ ਪੁਲਿਸ ਵੀ ਲੇਟ ਪਹੁੰਚੀ ਹੈ ਤਾਂ ਉਹਨਾ ਨੇ ਕਿਹਾ ਕਿ ਸਾਨੂੰ ਜਦੋ ਇਤਲਾਹ ਮਿਲੀ ਸੀ ਕਿ ਨੈਸ਼ਨਲ ਹਾਈਵੇ ਤੇ ਐਕਸੀਡੈਂਟ ਹੋਇਆ ਹੈ ਅਸੀ ਉਦੋ ਹੀ ਮੌਕੇ ਤੇ ਪਹੁੰਚ ਗਏ ਸੀ ਅਤੇ ਟਰੱਕ ਚਾਲਕ ਨੂੰ ਲੋਕਾ ਦੀ ਮਦਦ ਨਾਲ ਕਾਫੀ ਜਦੋ ਜਹਿਦ ਤੋ ਬਾਅਦ ਬਾਹਰ ਕੱਢਿਆ ਗਿਆ ਅਤੇ ਉਸਨੂੰ ਜੇਰੇ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।

Posted By: Jagjit Singh