ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੂੰ ਵਿਦੇਸ਼ ਮੰਤਰਾਲੇ ਲਈ ਰਾਜ ਸਭਾ ਦੀ ਸੰਸਦੀ ਸਟੈਂਡਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮਾਮਲਿਆਂ ਦੀ ਸੰਸਦੀ ਕਮੇਟੀ ਚੋਟੀ ਦੀਆਂ 5 ਸਭ ਤੋਂ ਮਹੱਤਵਪੂਰਨ ਕਮੇਟੀਆਂ ਦਾ ਇਕ ਹਿੱਸਾ ਹੈ। ਰਾਜ ਸਭਾ ਦੀ ਸੰਸਦੀ ਸਟੈਂਡਿੰਗ ਕਮੇਟੀ ਦੇ ਹੋਰ ਮੈਂਬਰਾਂ ’ਚ ਕਪਿਲ ਸਿੱਬਲ, ਪ੍ਰਕਾਸ਼ ਜਾਵੜੇਕਰ, ਜਯਾ ਬੱਚਨ, ਰੰਜਨ ਗੋਗੋਈ ਅਤੇ ਹੋਰ ਸੰਸਦ ਮੈਂਬਰ ਸ਼ਾਮਲ ਹਨ। ਕਮੇਟੀ ਦੇ ਚੇਅਰਮੈਨ ਪੀ ਪੀ ਚੌਧਰੀ ਹਨ।

Posted By: Jagjit Singh