ਕੀਮਤੀ ਭਗਤ, ਜਲੰਧਰ : ਆਮ ਆਦਮੀ ਪਾਰਟੀ ਵੱਲੋਂ ਡੀਸੀ ਦਫ਼ਤਰ ਸਾਹਮਣੇ ਪੁੱਡਾ ਕੰਪਲੈਕਸ 'ਚ ਵੱਡੇ ਪੱਧਰ 'ਤੇ ਨਿੱਤ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ, ਉਨ੍ਹਾਂ ਨੇ ਖਾਲੀ ਪੀਪੇ ਖੜਕਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਡਾ. ਸ਼ਿਵ ਦਿਆਲ ਮਾਲੀ ਨੇ ਕਿਹਾ ਕਿ ਸਰਕਾਰ ਦੀ ਠੋਸ ਨੀਤੀ ਨਾ ਹੋਣ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਉਪ ਪ੍ਰਧਾਨ ਪੰਜਾਬ ਡਾ. ਸੰਜੀਵ ਸ਼ਰਮਾ ਤੇ ਐਡਵੋਕੇਟ ਕਸ਼ਮੀਰ ਸਿੰਘ ਨੇ ਵੀ ਮਹਿੰਗਾਈ ਖ਼ਿਲਾਫ਼ ਵਿਚਾਰ ਰੱਖੇ। ਆਮ ਆਦਮੀ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਪੁਤਲਾ ਵੀ ਫੁਕਿਆ ਗਿਆ। ਇਸ ਮੌਕੇ ਏਡੀਸੀ ਜਸਬੀਰ ਸਿੰਘ ਨੂੰ ਮਹਿੰਗਾਈ ਖ਼ਿਲਾਫ਼ ਮੈਮੋਰੰਡਮ ਵੀ ਦਿੱਤਾ। ਇਸ ਮੌਕੇ ਇੰਦਰਵੰਸ਼ ਸਿੰਘ ਚੱਢਾ, ਅੰਮਿ੍ਤਪਾਲ ਸਿੰਘ, ਲਖਬੀਰ ਸਿੰਘ ਲੱਖਾ, ਆਈਐੱਸ ਬੱਗਾ, ਵਿਕਾਸ ਗਰੋਵਰ, ਸ਼ੁਭਾਸ ਭਗਤ, ਮੁਖਤਿਆਰ ਸਿੰਘ, ਹਰਬੰਸ ਘਈ, ਪਰਮਜੀਤ ਅਰੋੜਾ, ਗੁਰਿੰਦਰ ਸ਼ੇਰਗਿੱਲ, ਰਾਕੇਸ਼ ਮੱਟੂ, ਪਿ੍ਰੰਸੀਪਲ ਪ੍ਰਰੇਮ ਕੁਮਾਰ, ਤਰਨਦੀਪ ਸੰਨੀ, ਤੇਜ਼ਪਾਲ, ਸੁਨੀਤਾ ਗੁਪਤਾ, ਸ਼ਾਂਤੀ, ਰਾਜ ਕੁਮਾਰ ਤੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।