ਮਹਿੰਦਰ ਰਾਮ ਫੁੱਗਲਾਣਾ, ਜਲੰਧਰ

ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਸੂਬਾਈ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪ੍ਰਧਾਨ ਠਾਕੁਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਪ੍ਰਰੈੱਸ ਲਈ ਜਾਰੀ ਕਰਦਿਆਂ ਸੁਰਿੰਦਰ ਰਾਮ ਕੁੱਸਾ ਜਨਰਲ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪੇਸ਼ ਕੀਤੇ ਬਜਟ ਨੂੰ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਤੋਂ ਕਿਨਾਰਾਕਸ਼ੀ ਕਰਨ ਵਾਲਾ ਤੇ ਪੈਨਸ਼ਨਰਾਂ ਨਾਲ ਧੋ੍ਹ ਕਮਾਉਣ ਵਾਲਾ ਦੱਸਦੇ ਹੋਏ ਇਸ ਬਜਟ ਨੂੰ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਗਰਦਾਨਿਆ ਹੈ। ਬਜਟ ਵਿਚ ਮੁਲਾਜ਼ਮਾਂ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਅਨੁਸਾਰ, ਛੇਵੇਂ ਪੇ ਕਮਿਸ਼ਨ ਨੂੰ ਸੋਧ ਕੇ ਮੁਲਾਜ਼ਮ ਹਿੱਤੂ ਬਣਾਉਣ ਤੋਂ ਸਰਕਾਰ ਨੇ ਵਾਅਦਾ ਖਿਲਾਫ਼ੀ ਕਰਦੇ ਹੋਏ ਇਸ ਸਬੰਧੀ ਬਜਟ ਵਿਚ ਕੁਝ ਵੀ ਨਹੀਂ ਰੱਖਿਆ। ਪੈਨਸ਼ਨਾਂ ਸੋਧਣ ਲਈ ਵਿੱਤ ਮੰਤਰੀ ਵੱਲੋਂ 2.59% ਦਾ ਗੁਣਾਕ ਦੇਣ ਦੀ ਵਾਅਦਾ ਖਿਲਾਫ਼ੀ ਖ਼ਿਲਾਫ਼ ਪੈਨਸ਼ਨਰਾਂ 'ਚ ਭਾਰੀ ਰੋਸ ਹੈ। ਇਸ ਤੋਂ ਇਲਾਵਾ ਹੋਰ ਅਹਿਮ ਮੰਗਾਂ ਦੀ ਅਣਦੇਖੀ ਹੋਈ ਹੈ। ਜੇ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੇ ਪੈਨਸ਼ਨਰ ਆਗੂਆਂ ਨਾਲ ਮੀਟਿੰਗ ਕਰ ਕੇ ਪੈਨਸ਼ਨਰਜ਼ ਦੇ ਮਸਲੇ ਹੱਲ ਨਾ ਕੀਤੇ ਤਾਂ ਪੈਨਸ਼ਨਰਜ਼ ਵਿਰੋਧੀ ਬਜਟ ਖਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਜਾਵੇਗਾ। ਇਸ ਮੌਕੇ ਭਜਨ ਸਿੰਘ ਗਿੱਲ, ਐੱਨਕੇ ਕਲਸੀ, ਦੇਸ ਰਾਜ ਗਾਂਧੀ, ਅਜੀਤ ਸਿੰਘ ਸੋਢੀ, ਹਰਜੀਤ ਸਿੰਘ ਹਰਚੰਦ ਸਿੰਘ ਪੰਜੋਲੀ, ਦਰਸ਼ਨ ਸਿੰਘ ਉਟਾਲ, ਕੁਲਵੰਤ ਸਿੰਘ, ਮਹਾਵੀਰ ਪ੍ਰਸ਼ਾਦ, ਆਤਮ ਤੇਜ਼ ਸ਼ਰਮਾ, ਨਰਿੰਦਰ ਸਿੰਘ ਗੋਲੀ, ਸੱਤ ਪ੍ਰਕਾਸ਼, ਪ੍ਰਰੀਤਮ ਸਿੰਘ ਨਾਗਰਾ, ਬਿੱਕਰ ਸਿੰਘ ਮਾਛੀਕੇ, ਸੋਹਣ ਸਿੰਘ, ਰਣਜੀਤ ਸਿੰਘ ਮਲੋਟ, ਕ੍ਰਿਸ਼ਨ ਲਾਲ ਫਰੀਦਕੋਟ ਸੁੱਚਾ ਸਿੰਘ, ਜਗਦੀਸ਼ ਸ਼ਰਮਾ ਸੰਗਰੂਰ ਸਮੇਤ ਬਹੁਤ ਸਾਰੇ ਪੈਨਸ਼ਨਰ ਆਗੂ ਸ਼ਾਮਲ ਹੋਏ। '