ਮਨਜੀਤ ਮੱਕੜ, ਗੁਰਾਇਆ : ਆਮ ਆਦਮੀ ਪਾਰਟੀ ਵੱਲੋਂ ਹਲਕਾ ਫਿਲੌਰ ਅਧੀਨ ਆਉਂਦੇ ਗੁਰਾਇਆ ਦੇ ਵਾਰਡ ਨੰ. 10 'ਚ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ 'ਆਪ' ਆਗੂ ਸਨੀ ਮਨੋਤਾ ਨੇ ਕੀਤੀ। ਇਸ ਮੌਕੇ ਹਲਕਾ ਫਿਲੌਰ ਦੇ ਇੰਚਾਰਜ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਪਿੰ੍ਸੀਪਲ ਪੇ੍ਮ ਕੁਮਾਰ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਪਿ੍ਰੰਸੀਪਲ ਪੇ੍ਮ ਕੁਮਾਰ ਨੇ ਕਿਹਾ ਕਿ ਗੁਰਾਇਆ ਸ਼ਹਿਰ ਅੰਦਰ ਸੀਵਰੇਜ ਦੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਹੈ, ਜਿਸ ਨੂੰ ਹੱਲ ਕਰਨ ਲਈ ਉਨ੍ਹਾਂ ਵੱਲੋਂ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਦੀ ਸਰਕਾਰ ਬਣੀ ਨੂੰ ਅਜੇ 4 ਮਹੀਨੇ ਹੋਏ ਹਨ ਪਰ ਪੰਜਾਬ ਅੰਦਰ ਵਿਕਾਸ ਕਾਰਜਾਂ ਦੇ ਕੰਮ ਲੜੀਵਾਰ ਚੱਲ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਗੁਰਾਇਆ ਸ਼ਹਿਰ ਦੇ ਬਾਕੀ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਭਰੋਸਾ ਦਿੱਤਾ। ਪਾਰਟੀ ਦੇ ਆਗੂਆਂ ਅਤੇ ਵਾਰਡ ਵਾਸੀਆਂ ਵੱਲੋਂ ਪੇ੍ਮ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਸ਼ਨ ਲਾਲ ਰੋਸ਼ੀ, ਰਾਹੁਲ ਪੁੰਜ, ਹਰਮੇਸ਼ ਲਾਲ ਮੇਸ਼ੀ, ਸੰਜੀਵ ਕੁਮਾਰ, ਵਰਿੰਦਰ ਕੁਮਾਰ ਦਕਸ਼, ਮਨਦੀਪ ਰਾਏ, ਪਵਨ ਕੁਮਾਰ ਕੋਰਪਾਲ, ਰਫੀ, ਸੰਤੋਖ ਸਿੰਘ ਸੋਖਾ ਬਾਬਾ ਆਦਿ ਹਾਜ਼ਰ ਹਨ।