ਵਿਨੋਦ ਬੱਤਰਾ, ਬਿਲਗਾ : ਨਗਰ ਬਿਲਗਾ ਦੇ ਨਜ਼ਦੀਕੀ ਪਿੰਡ ਫਰਵਾਲਾ ਦੇ ਆਮ ਆਦਮੀ ਕਲੀਨਿਕ ਵਿਚ ਪਹਿਲੇ ਦਿਨ ਕੁੱਲ 40 ਮਰੀਜ਼ਾਂ ਨੇ ਲਾਭ ਪ੍ਰਰਾਪਤ ਕੀਤਾ ਕੀਤਾ। ਡਾਕਟਰ ਮਨਿੰਦਰਜੀਤ ਸਿੰਘ ਐੱਮਬੀਬੀਐੱਸ, ਐੱਮਡੀ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਫਰਵਾਲਾ, ਸੈਦੋਵਾਲ, ਕੰਦੋਲਾ ਖੁਰਦ, ਮੁਆਈ, ਸਾਗਰ ਪੁਰ ਅਤੇ ਦੰਦੂਵਾਲ ਵਗੈਰਾ ਵੱਖ-ਵੱਖ ਪਿੰਡਾਂ ਤੋਂ ਕੁੱਲ 40 ਮਰੀਜ਼ ਆਏ ਅਤੇ ਦਵਾਈਆਂ ਲੈ ਕੇ ਗਏ ਹਨ। ਉਨ੍ਹਾਂ ਕਿਹਾ ਕਿ ਇਥੇ ਪਰਚੀ ਦੀ ਕੋਈ ਫੀਸ ਨਹੀਂ ਲੱਗਦੀ, ਮਰੀਜ਼ ਦੇਖਣ ਅਤੇ ਦਵਾਈਆਂ ਦੇਣ ਦਾ ਸਮਾਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤਕ ਹੈ।