Aam Aadmi Clinics : ਮਨੂਪਾਲ ਸ਼ਰਮਾ, ਜਲੰਧਰ : ਆਮ ਆਦਮੀ ਪਾਰਟੀ (AAP) ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ਵਜੋਂ ਜਾਣੇ ਜਾਂਦੇ ਆਮ ਆਦਮੀ ਕਲੀਨਿਕ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ। ਲੋਕ ਨਿਰਮਾਣ ਵਿਭਾਗ ਨੇ ਬੰਦ ਪਏ ਸੇਵਾ ਕੇਂਦਰਾਂ ਨੂੰ ਆਮ ਆਦਮੀ ਕਲੀਨਿਕ ਬਣਾ ਕੇ ਸਿਹਤ ਵਿਭਾਗ ਹਵਾਲੇ ਕਰ ਦਿੱਤਾ ਹੈ।

ਮੁਹੱਲਾ ਕਲੀਨਿਕ ਏਅਰ ਕੰਡੀਸ਼ਨਡ ਹਨ ਤੇ ਡਾਕਟਰਾਂ ਦਾ ਕੈਬਿਨ, ਦਵਾਈਆਂ ਲਈ ਫਾਰਮਾਸਿਸਟ ਦਾ ਕੈਬਿਨ ਤੇ ਮਰੀਜ਼ਾਂ ਦੇ ਬੈਠਣ ਲਈ ਫਰਨੀਚਰ ਮੁਹੱਈਆ ਕਰਵਾਇਆ ਗਿਆ ਹੈ। ਹਰੇਕ ਕਲੀਨਿਕ 'ਚ ਇਲੈਕਟ੍ਰਾਨਿਕ ਟੋਕਨ ਸਿਸਟਮ ਦੀ ਸਹੂਲਤ ਦਿੱਤੀ ਗਈ ਹੈ ਤਾਂ ਜੋ ਮਰੀਜ਼ ਆਪਣਾ ਨੰਬਰ ਦਰਜ ਕਰਨ 'ਤੇ ਯੋਜਨਾਬੱਧ ਤਰੀਕੇ ਨਾਲ ਡਾਕਟਰ ਦੀ ਸਲਾਹ ਲੈ ਸਕਣ। ਕਲੀਨਿਕਾਂ 'ਚ ਵੀ ਸ਼ਾਨਦਾਰ ਰੋਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ।

15 ਅਗਸਤ ਨੂੰ ਹੋਵੇਗਾ 6 ਮੁਹੱਲਾ ਕਲੀਨਿਕਾਂ ਦਾ ਉਦਘਾਟਨ

ਸਿਵਲ ਸਰਜਨ ਡਾ. ਰਮਨ ਸ਼ਰਮਾ ਅਨੁਸਾਰ ਜ਼ਿਲ੍ਹੇ 'ਚ 15 ਅਗਸਤ ਨੂੰ ਕਬੀਰ ਵਿਹਾਰ, ਰਾਜਨ ਕਾਲੋਨੀ, ਅਲਾਵਲਪੁਰ, ਫਰਵਾਲਾ, ਪਾਸਲਾ ਤੇ ਰਸੂਲਪੁਰ ਵਿਖੇ ਛੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਜਾਵੇਗਾ। ਆਮ ਆਦਮੀ ਕਲੀਨਿਕ 'ਚ ਮਰੀਜ਼ਾਂ ਨੂੰ ਵੰਡਣ ਲਈ ਸਿਹਤ ਵਿਭਾਗ ਵੱਲੋਂ ਦਵਾਈਆਂ ਵੀ ਮਿਲੀਆਂ ਹਨ। ਡਾਕਟਰਾਂ ਤੇ ਫਾਰਮਾਸਿਸਟਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਅੰਤਿਮ ਪੜਾਅ 'ਤੇ ਹੈ।

ਦਿੱਲੀ 'ਚ ਕੰਮ ਕਰ ਰਹੇ ਹਨ 519 ਮੁਹੱਲਾ ਕਲੀਨਿਕ

ਮੁਹੱਲਾ ਕਲੀਨਿਕ ਜੁਲਾਈ 2015 'ਚ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਸ਼ੁਰੂਆਤ ਕੀਤੀ ਗਈ ਸੀ। ਦਿੱਲੀ 'ਚ 519 ਮੁਹੱਲਾ ਕਲੀਨਿਕਾਂ ਨੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ 'ਚ 100 ਹੋਰ ਮੁਹੱਲਾ ਕਲੀਨਿਕ ਖੋਲ੍ਹਣ ਦਾ ਐਲਾਨ ਹੋ ਚੁੱਕਾ ਹੈ।। ਮੁਹੱਲਾ ਕਲੀਨਿਕਾਂ 'ਚ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਵਿੱਚ 212 ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਟੈਸਟ ਸ਼ਾਮਲ ਹਨ। ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ।

ਦਿੱਲੀ 'ਚ ਰੋਜ਼ਾਨਾ 60 ਹਜ਼ਾਰ ਲੋਕ ਜਾਂਦੇ ਹਨ ਮੁਹੱਲਾ ਕਲੀਨਿਕ

ਦਿੱਲੀ ਸਰਕਾਰ ਦੇ ਅੰਕੜਿਆਂ ਅਨੁਸਾਰ ਇਨ੍ਹਾਂ ਮੁਹੱਲਾ ਕਲੀਨਿਕਾਂ 'ਚ ਹਰ ਰੋਜ਼ 60,000 ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ। ਮੁਹੱਲਾ ਕਲੀਨਿਕ ਦੁਨੀਆ ਭਰ 'ਚ ਮਸ਼ਹੂਰ ਹੋ ਗਏ ਤੇ ਇਹੀ ਕਾਰਨ ਸੀ ਕਿ ਯੂਐਨਓ ਦੇ ਸਕੱਤਰ ਜਨਰਲ ਅਤੇ ਡਬਲਯੂਐਚਓ ਦੇ ਡਾਇਰੈਕਟਰ ਜਨਰਲ ਨੇ ਵੀ ਦਿੱਲੀ ਵਿੱਚ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ।

Posted By: Seema Anand