ਜੇਐੱਨਐੱਨ, ਜਲੰਧਰ : ਲਗਾਤਾਰ ਦੂਜੇ ਦਿਨ ਆਦਮਪੁਰ-ਦਿੱਲੀ ਵਿਚਾਲੇ ਉਡਾਨ ਭਰਨ ਵਾਲੀ ਸਪਾਈਸਜੈੱਟ ਦੀ ਫਲਾਈਟ ਆਪਣੇ ਤੈਅਸ਼ੁਦਾ ਸਮੇਂ ਤੋਂ ਦੇਰੀ ਨਾਲ ਉਡਾਨ ਭਰ ਸਕੀ। ਸ਼ੁੱਕਰਵਾਰ ਨੂੰ ਫਲਾਈਟ ਲਗਪਗ 43 ਮਿੰਟ ਦੀ ਦੇਰੀ ਨਾਲ ਆਦਮਪੁਰ ਤੋਂ ਰਵਾਨਾ ਹੋਈ। ਫਲਾਈਟ ਦਾ ਆਦਮਪੁਰ ਤੋਂ ਦਿੱਲੀ ਲਈ ਉਡਾਨ ਭਰਨ ਦਾ ਸਮਾਂ 11.40 ਹੈ ਪਰ ਉਡਾਨ 12.23 'ਤੇ ਰਵਾਨਾ ਹੋਈ। ਸ਼ੁੱਕਰਵਾਰ ਨੂੰ ਦਿੱਲੀ ਤੋਂ ਹੀ ਉਡਾਨ ਆਪਣੇ ਤੈਅਸ਼ੁਦਾ ਸਮੇਂ ਤੋਂ ਲਗਪਗ 50 ਮਿੰਟ ਦੀ ਦੇਰੀ ਨਾਲ ਟੇਕਆਫ ਕਰ ਸਕੀ। ਫਲਾਈਟ ਦਾ ਆਦਮਪੁਰ ਲਈ ਉਡਾਨ ਭਰਨ ਦਾ ਸਮਾਂ 10.05 ਤੈਅ ਹੈ ਪਰ ਫਲਾਈਟ 10.55 'ਤੇ ਉਡਾਨ ਭਰ ਸਕੀ।