ਜੇਐੱਨਐੱਨ, ਜਲੰਧਰ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 12ਵੀਂ ਦਾ ਨਤੀਜਾ ਸੋਮਵਾਰ ਨੂੰ ਐਲਾਨ ਦਿੱਤਾ ਪਰ ਮੈਰਿਟ ਲਿਸਟ ਜਾਰੀ ਨਹੀਂ ਕੀਤੀ। ਇਸ ਵਾਰ ਕੋਵਿਡ-19 ਵਾਇਰਸ ਕਾਰਨ ਬਾਕੀ ਦੀਆਂ ਪ੍ਰਰੀਖਿਆਵਾਂ ਨੂੰ ਰੱਦ ਕਰਨਾ ਪਿਆ ਸੀ। ਅਸੈੱਸਮੈਂਟ ਦੇ ਆਧਾਰ 'ਤੇ ਨਤੀਜਾ ਤਿਆਰ ਹੋਣ ਕਾਰਨ ਬੋਰਡ ਵੱਲੋਂ ਮੈਰਿਟ ਲਿਸਟ ਤਿਆਰ ਨਹੀਂ ਕੀਤੀ ਗਈ। ਉਸ ਆਧਾਰ 'ਤੇ ਐੱਮਜੀਐੱਨ ਸਕੂਲ ਅਰਬਨ ਅਸਟੇਟ ਦੀ ਵਿਦਿਆਰਥਣ ਤੇ ਫਾਇਨੈਂਸ਼ੀਅਲ ਕੰਸਲਟੈਂਟ ਨਵੀਨ ਅਰੋੜਾ ਤੇ ਗ੍ਹਿਣੀ ਦੇਵਿਕਾ ਦੀ ਧੀ ਆਭਿਆ ਅਰੋੜਾ ਨੇ ਜ਼ਿਲ੍ਹੇ 'ਚੋਂ ਟਾਪ ਅਤੇ ਆਪਣੀ ਸਟ੍ਰੀਮ ਵਿਚ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ।

ਇਸੇ ਤਰ੍ਹਾਂ ਕਾਮਰਸ ਸਟ੍ਰੀਮ ਵਿਚ ਡੀਏਵੀ ਸਕੂਲ ਫਿਲੌਰ ਦੇ ਨਵਪ੍ਰਰੀਤ ਨੇ ਮੈਡੀਕਲ ਸਟ੍ਰੀਮ ਵਿਚ 98.4 ਫੀਸਦੀ ਨਾਲ ਜ਼ਿਲ੍ਹੇ ਵਿਚ ਦੂਸਰਾ ਅਤੇ ਆਪਣੀ ਸਟ੍ਰੀਮ ਵਿਚ ਪਹਿਲਾ ਸਥਾਨ ਪ੍ਰਰਾਪਤ ਕੀਤਾ ਹੈ ਜਦਕਿ ਪੀਡੀਏਵੀ ਸਕੂਲ ਦੇ ਕਰਨ ਨੇ 98 ਫੀਸਦੀ ਨਾਲ ਦੂਸਰਾ ਸਥਾਨ ਹਾਸਲ ਕੀਤਾ ਹੈ। ਜਲੰਧਰ ਦੇ ਸਕੂਲਾਂ ਤੋਂ 12ਵੀਂ ਵਿਚ 7600 ਵਿਦਿਆਰਥੀਆਂ ਨੇ ਪ੍ਰਰੀਖਿਆ ਦਿੱਤੀ। ਸਟ੍ਰੀਮ ਦੇ ਹਿਸਾਬ ਨਾਲ ਦੇਖੀਏ ਤਾਂ ਕਾਮਰਸ ਵਿਚ ਐੱਮਜੀਐੱਨ ਅਰਬਨ ਅਸਟੇਟ ਦੀ ਆਭਿਆ ਅਰੋੜਾ ਨੇ 99 ਫੀਸਦੀ, ਇਨੋਸੈਂਟ ਹਾਰਟਸ ਦੀ ਇਸ਼ਾ ਜਿੰਦਲ ਨੇ 98.6 ਫੀਸਦੀ ਨਾਲ ਦੂਸਰਾ, ਐੱਮਜੀਐੱਨ ਸਕੂਲ ਅਰਬਨ ਅਸਟੇਟ ਦੇ ਧਰੂਵ, ਡੀਪੀਐੱਸ ਦੀ ਤਾਨੀਆ, ਵੰਸ਼ਿਤਾ, ਚਿੱਤਰਾ ਨੇ 98.2 ਫੀਸਦੀ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ। ਮੈਡੀਕਲ ਵਿਚ ਫਿਲੌਰ ਡੀਏਵੀ ਦੇ ਨਵਪ੍ਰਰੀਤ ਨੇ 98.4 ਨਾਲ ਪਹਿਲਾ, ਪੁਲਿਸ ਡੀਏਵੀ ਸਕੂਲ ਦੇ ਕਰਨ ਨੇ 98 ਫੀਸਦੀ ਨਾਲ ਦੂਸਰਾ, ਸੰਸਕ੍ਰਿਤ ਕੇਐੱਮਵੀ ਦੀ ਸੋਨਿਕਾ, ਏਪੀਜੇ ਸਕੂਲ ਨਿਊ ਜਵਾਹਰ ਨਗਰ ਦੇ ਅਭੈ ਨੇ 98.7 ਫੀਸਦੀ ਨਾਲ ਤੀਸਰਾ, ਨਾਨ ਮੈਡੀਕਲ ਵਿਚ ਆਰਮੀ ਪਬਲਿਕ ਸਕੂਲ ਦੇ ਬ੍ਹਮਜੋਤ ਕੌਰ, ਡੀਏਵੀ ਸਕੂਲ ਫਿਲੌਰ ਦੇ ..... ਨੇ 97.8 ਫੀਸਦੀ ਨਾਲ ਪਹਿਲਾ, ਆਰਮੀ ਪਬਲਿਕ ਸਕੂਲ ਦੇ ਹਰਪ੍ਰਰੀਤ ਨੇ 97.4 ਫੀਸਦੀ ਨਾਲ ਦੂਸਰਾ, ਐੱਮਜੀਐੱਨ ਦੀ ਕਸ਼ਿਸ਼ ਅਤੇ ਪੁਲਿਸ ਡੀਏਵੀ ਤੋਂ ਅਰਸ਼ਪ੍ਰਰੀਤ ਨੇ 97 ਫੀਸਦੀ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ।