Punjab news ਜਲੰਧਰ, ਜੇਐੱਨਐੱਨ : ਲਾਲ ਬਾਜ਼ਾਰ ਦੀ ਭੱਟ ਮਾਰਕੀਟ ’ਚ ਸੁਨਿਆਰੇ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਨੌਜਵਾਨ ਨੇ ਖੁਦ ਨੂੰ ਅੱਗ ਲਗਾਈ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹੁਣ ਤਕ ਇਹ ਪਤਾ ਨਹੀਂ ਚੱਲ ਸਕਿਆ ਕਿ ਨੌਜਵਾਨ ਨੇ ਇਹ ਕਦਮ ਕਿਸ ਕਾਰਨ ਉੱਠਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮ੍ਰਿਤਕ ਦੀ ਪਛਾਣ ਸੰਜੀਤ ਦੇ ਰੂਪ ’ਚ ਹੋਈ ਹੈ। ਸੁਨਿਆਰੇ ਦਾ ਕੰਮ ਕਰਨ ਵਾਲੇ ਪ੍ਰਦੀਪ ਨੇ ਦੱਸਿਆ ਕਿ ਸੰਜੀਤ ਉਸ ਦੇ ਕੋਲ ਕੰਮ ਕਰਦਾ ਸੀ। ਉਸ ਦੀ ਉਮਰ ਕਰੀਬ 24 ਸਾਲ ਸੀ। ਉਹ ਦੋ ਦਿਨ ਪਹਿਲਾਂ ਹੀ ਉੱਥੋ ਪਿੰਡ ਵਾਪਸ ਆਇਆ ਸੀ। ਸਵੇਰੇ ਜਦ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਨਹੀਂ ਚੁੱਕਿਆ। ਪ੍ਰਦੀਪ ਨੇ ਦੋਸਿਆ ਕਿ ਜਦ ਉਸ ਦੇ ਕਮਰੇ ’ਚ ਗਏ ਤਾਂ ਦੇਖਿਆ ਕਿ ਉਹ ਸੜਿਆ ਹੋਇਆ ਸੀ। ਉਸ ਦੇ ਕੋਲ ਵਾਲਾ ਸਾਮਾਨ ਵੀ ਸੜਿਆ ਹੋਇਆ ਸੀ। ਮਾਲਿਕ ਦਾ ਕਹਿਣਾ ਸੀ ਕਿ ਸੰਜੀਤ ਸ਼ਰਾਬ ਪੀਣ ਦਾ ਆਦੀ ਸੀ ਤੇ ਬੀੜੀ ਵੀ ਪੀਂਦਾ ਸੀ। ਸ਼ਾਇਦ ਰਾਤ ਨੂੰ ਨਸ਼ੇ ’ਚ ਅੱਗ ਲੱਗ ਗਈ ਹੋਵੇਗੀ। ਹਾਦਸਾ ਸ਼ਾਇਦ ਬੀੜੀ ਪੀਣ ਸਮੇਂ ਹੋਇਆ ਹੈ। ਮੌਕੇ ਤੋਂ ਇਕ ਸ਼ਰਾਬ ਦੀ ਬੋਤਲ ਤੇ ਮਾਚਿਸ, ਬੀੜੀ ਦਾ ਬੰਡਲ ਵੀ ਮਿਲਿਆ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਹਾਦਸਾ ਹੈ ਜਾਂ ਆਤਮਹੱਤਿਆ।

Posted By: Sarabjeet Kaur