ਅਮਰਜੀਤ ਸਿੰਘ ਵੇਹਗਲ, ਜਲੰਧਰ : ਲੋੜਵੰਦ ਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਮਾਪਿਆਂ ਦੇ ਬੱਚਿਆਂ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਜ਼ੀਰੋ ਫੀਸ ਦੇ ਨਾਂ ਨਾਲ ਜਾਣਿਆ ਜਾਂਦਾ ਕੰਵਰ ਸਤਨਾਮ ਸਿੰਘ ਖ਼ਾਲਸਾ ਸਕੂਲ ਬਸਤੀ ਸ਼ੇਖ਼ ਵਿਚ ਮੈਨੇਜਿੰਗ ਕਮੇਟੀ ਦੀ ਮੀਟਿੰਗ ਪ੍ਰਮਿੰਦਰਪਾਲ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਕੂਲ ਵਿਚ ਮਨਾਉਣ ਬਾਰੇ, ਬੱਚਿਆਂ ਦੇ ਗੁਰਮਤਿ ਕੋਰਸ ਅਤੇ ਗਤਕਾ ਟੇ੍ਨਿੰਗ ਬਾਰੇ ਨਵੇਂ ਟੇ੍ਨਿੰਗ ਅਧਿਆਪਕ ਦੀ ਕੀਤੀ ਗਈ ਨਿਯੁਕਤੀ ਬਾਰੇ, ਬੱਚਿਆਂ ਨੂੰ ਮੁਫ਼ਤ ਕਿਤਾਬਾਂ ਅਤੇ ਸਟੇਸ਼ਨਰੀ ਦੇਣ ਲਈ ਵਿਚਾਰਾਂ ਹੋਈਆਂ। ਸਕੂਲ ਦੀ ਪਿਛਲੀ ਗਰਾਊਂਡ ਦੀ ਸੇਵਾ 'ਈਕੋ ਸਿੱਖ ਸੰਸਥਾ' ਜੋ ਕਿ ਪੰਜਾਬ ਵਿਚ ਗੁਰੂ ਨਾਨਕ ਸਾਹਿਬ ਦੇ ਜੰਗਲ ਵਸਾਉਣ ਲਈ ਕਾਰਜਸ਼ੀਲ ਹੈ, ਜਿਸ ਨਾਲ ਵਾਤਾਵਰਨ ਵਿਚ ਸੁਧਾਰ ਅਤੇ ਸ਼ਹਿਰਾਂ ਕਸਬਿਆਂ ਵਿਚ ਪ੍ਰਦੂਸ਼ਣ ਤੋਂ ਨਿਜ਼ਾਤ ਮਿਲਦੀ ਹੈ, ਉਨ੍ਹਾਂ ਤੋਂ ਸਹਿਯੋਗ ਲਈ ਮੀਟਿੰਗ ਕਰਨ ਲਈ ਗੱਲਬਾਤ ਕੀਤੀ ਗਈ। ਸਕੂਲ ਦੇ ਸੁਰੱਖਿਆ ਪ੍ਰਬੰਧਾਂ ਦਾ ਵੀ ਕਮੇਟੀ ਨੇ ਜਾਇਜ਼ਾ ਲਿਆ। ਸਕੂਲ ਲਈ ਸੇਵਾ ਕਰ ਰਹੇ ਸਮੂਹ ਦਾਨੀ ਸੱਜਣਾਂ 'ਚ ਸ਼ਾਮਲ ਨਰਿੰਦਰ ਕੌਰ ਮਿੱਠਾਪੁਰ ਜਿਨ੍ਹਾਂ ਨੇ ਸਕੂਲ ਦੇ 50 ਬੱਚਿਆਂ ਲਈ ਵਰਦੀਆਂ ਦੀ ਸੇਵਾ ਕੀਤੀ, ਆਦਿ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਮੀਟਿੰਗ 'ਚ ਪ੍ਰਮਿੰਦਰਪਾਲ ਸਿੰਘ ਖ਼ਾਲਸਾ, ਮੁੱਖ ਸੇਵਾਦਾਰ ਸਕੂਲ ਕਮੇਟੀ ,ਪੋ੍ ਦਲਬੀਰ ਸਿੰਘ ਰਿਆੜ ਡਾਇਰੈਕਟਰ ਸਕੂਲ, ਬਲਜੀਤ ਸਿੰਘ ਖ਼ਜ਼ਾਨਚੀ, ਹਰਦੇਵ ਸਿੰਘ, ਸੁਖਵਿੰਦਰਪਾਲ ਸਿੰਘ ਦਿੱਲੀ, ਪੇ੍ਮ ਸਿੰਘ, ਬੀਬੀ ਗੁਰਮੀਤ ਕੌਰ ਪਿੰ੍ਸੀਪਲ, ਮਨਦੀਪ ਸਿੰਘ ਅਧਿਆਪਕ ਸ਼ਾਮਲ ਹੋਏ।