ਕੁੱਲ 1,08,067 ਵੋਟਰ ਕਰਨਗੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ
ਨਗਰ ਕੌਂਸਲ ਤੇ ਨਗਰ
Publish Date: Sat, 23 May 2026 07:57 PM (IST)
Updated Date: Sun, 24 May 2026 04:14 AM (IST)

ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਸੁਚਾਰੂ ਢੰਗ ਨਾਲ ਵੋਟ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ 133 ਪੋਲਿੰਗ ਬੂਥ, ਕਰੀਬ 800 ਚੋਣ ਅਮਲਾ ਤਾਇਨਾਤ ਜ਼ਿਲ੍ਹੇ ਦੀਆਂ 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਦੇ 99 ਵਾਰਡਾਂ ਲਈ 342 ਉਮੀਦਵਾਰ ਮੈਦਾਨ ’ਚ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਸਟੇਟ ਚੋਣ ਕਮਿਸ਼ਨ, ਪੰਜਾਬ ਦੀਆਂ ਹਦਾਇਤਾਂ ਮੁਤਾਬਕ ਨਿਰਪੱਖ, ਸੁਤੰਤਰ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀਆਂ ਜਾਣਗੀਆਂ¢। ਡੀਸੀ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ’ਚ ਕੁੱਲ 1,08,067 ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ’ਚ 54,943 ਪੁਰਸ਼ ਤੇ 53,116 ਔਰਤਾਂ ਤੇ 8 ਅਦਰ ਵੋਟਰ ਸ਼ਾਮਲ ਹਨ। ¢ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨਕੋਦਰ ਦੀਆਂ ਚੋਣਾਂ ’ਚ 27,964, ਆਦਮਪੁਰ ’ਚ 12,610, ਕਰਤਾਰਪੁਰ ’ਚ 19,736, ਨੂਰਮਹਿਲ ’ਚ 11,105 ਤੇ ਨਗਰ ਕੌਂਸਲ ਫਿਲੌਰ ’ਚ 19,179 ਤੇ ਨਗਰ ਪੰਚਾਇਤ ਲੋਹੀਆਂ ’ਚ 7,958 ਤੇ ਨਗਰ ਪੰਚਾਇਤ ਮਹਿਤਪੁਰ ’ਚ 9,515 ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ¢ਉਨ੍ਹਾਂ ਦੱਸਿਆ ਕਿ ਵੋਟ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 133 ਪੋਲਿੰਗ ਬੂਥ ਬਣਾਏ ਗਏ ਹਨ ਤੇ 800 ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ, ਜਿਸ ਨੂੰ ਲੋੜੀਂਦੀ ਸਿਖਲਾਈ ਪ੍ਰਦਾਨ ਕੀਤੀ ਜਾ ਚੁੱਕੀ ਹੈ। ¢ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਦੇ ਕੁੱਲ 99 ਵਾਰਡਾਂ ਲਈ ਕੁੱਲ 342 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ’ਚ ਨਗਰ ਕੌਂਸਲ ਆਦਮਪੁਰ ਤੋਂ 44, ਕਰਤਾਰਪੁਰ ਤੋਂ 50, ਨਕੋਦਰ ਤੋਂ 55, ਨੂਰਮਹਿਲ ਤੋਂ 41, ਨਗਰ ਕੌਂਸਲ ਫਿਲੌਰ ਤੋਂ 58 ਤੇ ਨਗਰ ਪੰਚਾਇਤ ਮਹਿਤਪੁਰ ਤੇ ਲੋਹੀਆਂ ਖ਼ਾਸ ਤੋਂ 47-47 ਉਮੀਦਵਾਰ ਸ਼ਾਮਲ ਹਨ¢। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਨਗਰ ਕੌਂਸਲ ਆਦਮਪੁਰ ਦੇ 13, ਕਰਤਾਰਪੁਰ ਦੇ 15, ਨਕੋਦਰ ਦੇ 17, ਨੂਰਮਹਿਲ ਦੇ 13, ਨਗਰ ਕੌਂਸਲ ਫਿਲੌਰ ਦੇ 15 ਤੇ ਨਗਰ ਪੰਚਾਇਤ ਮਹਿਤਪੁਰ ਤੇ ਲੋਹੀਆਂ ਖ਼ਾਸ ਦੇ 13-13 ਵਾਰਡਾਂ ਲਈ 26 ਮਈ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ¢। ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ¢।