ਜੇਐੱਨਐੱਨ, ਜਲੰਧਰ : ਥਾਣਾ ਬਸਤੀ ਖੇਲ ਇਲਾਕੇ 'ਚ ਬਸਤੀ ਪੀਰਦਾਦ ਰੋਡ ਸਥਿਤ ਮੁਹੱਲਾ ਪਨੂੰ ਵਿਹਾਰ ਤੋਂ ਨੌਂ ਸਾਲਾ ਬੱਚਾ ਲਾਪਤਾ ਹੋ ਗਿਆ ਹੈ। ਪਨੂੰ ਵਿਹਾਰ ਵਾਸੀ ਅੰਸ਼ੂ ਗੁਪਤਾ ਪੁੱਤਰ ਸੰਤੋਸ਼ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ, ਜੋ ਦੋਵੇਂ ਹੀ ਦਿਮਾਗੀ ਤੌਰ 'ਤੇ ਕਮਜ਼ੋਰ ਹਨ। ਦੋਵੇਂ ਹੀ ਸਵੇਰੇ ਘਰ ਨੇੜਲੀ ਦੁਕਾਨ ਤੋਂ ਬਿਸਕੁਟ ਲੈਣ ਲਏ ਗਏ ਸਨ ਪਰ ਇਕ ਪੁੱਤਰ ਤਾਂ ਘਰ ਪਰਤ ਆਇਆ, ਜਦਕਿ ਦੂਜੇ ਦਾ ਦੇਰ ਸ਼ਾਮ ਤਕ ਕੁਝ ਪਤਾ ਨਹੀਂ ਲੱਗਾ। ਥਾਣਾ ਬਸਤੀ ਬਾਵਾ ਖੇਲ ਦੇ ਐੱਸਐੱਚਓ ਮੇਜਰ ਸਿੰਘ ਨੇ ਦੱਸਿਆ ਕਿ ਬੱਚੇ ਦੀ ਭਾਲ ਜਾਰੀ ਹੈ, ਛੇਤੀ ਹੀ ਉਸ ਨੂੰ ਲੱਭ ਲਿਆ ਜਾਵੇਗਾ।