ਮਦਨ ਭਾਰਦਵਾਜ, ਜਲੰਧਰ

ਨਗਰ ਨਿਗਮ ਨੇ ਸਾਬਕਾ ਕਮਿਸ਼ਨਰ ਦੀਪਰਵਾ ਲਾਕੜਾ ਦੇ ਬਾਅਦ ਕੈਂਟ ਹਲਕੇ ਵਿਚ ਵੱਡੀ ਕਾਰਵਾਈ ਕਰਦੇ ਹੋਏ 9 ਨਾਜਾਇਜ਼ ਦੁਕਾਨਾਂ 'ਤੇ ਡਿੱਚ ਚਲਾ ਕੇ ਉਨ੍ਹਾਂ ਦੀ ਭੰਨਤੋੜ ਕਰ ਦਿੱਤੀ ਜਦੋਂਕਿ ਇਕ ਨਾਜਾਇਜ਼ ਕਾਲੋਨੀ 'ਤੇ ਵੀ ਮਾਮੂਲੀ ਕਾਰਵਾਈ ਕੀਤੀ ਗਈ ਜਿਹੜੀ ਕਿ ਕਿਸੇ ਕਾਂਗਰਸੀ ਆਗੂ ਦੀ ਦੱਸੀ ਜਾਂਦੀ ਹੈ। ਉਕਤ ਕਾਲੋਨੀ ਕੱਟੀ ਤਾਂ ਹੈ ਪਰ ਉਸ ਦੀ ਚਾਰਦੀਵਾਰੀ ਕੀਤੀ ਗਈ ਹੈ। ਉਕਤ ਕਾਰਵਾਈ ਲਈ ਨਵੇਂ ਕਮਿਸ਼ਨਰ ਕਰਨੇਸ਼ ਸ਼ਰਮਾ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਜਿਨ੍ਹਾਂ 'ਤੇ ਅਮਲ ਕਰਦੇ ਹੋਏ ਬਿਲਡਿੰਗ ਬਰਾਂਚ ਨੇ 9 ਨਾਜਾਇਜ਼ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ 'ਤੇ ਡਿੱਚ ਚਲਾ ਕੇ ਬੁਰੀ ਤਰ੍ਹਾਂ ਭੰਨਤੋੜ ਕਰ ਦਿੱਤੀ। ਬਿਲਡਿੰਗ ਬਰਾਂਚ ਨੇ ਉਕਤ ਕਾਰਵਾਈ ਦੌਰਾਨ ਜਿੱਥੇ ਕਾਲੋਨੀ ਨਾਲ ਛੇੜਛਾੜ ਕੀਤੀ, ਉਥੇ ਉਸ ਨਾਲ ਬਣੀਆਂ 5 ਦੁਕਾਨਾਂ ਜਿਨ੍ਹਾਂ ਦਾ ਲੈਂਟਰ ਪੈ ਚੁੱਕਾ ਸੀ, ਨੂੰ ਢਾਹ ਦਿੱਤਾ।

ਇੰਸਪੈਕਟਰ ਨਿਰਮਲਜੀਤ ਵਰਮਾ ਅਨੁਸਾਰ ਉਕਤ ਨਾਜਾਇਜ਼ ਕਾਲੋਨੀ ਬਾਰੇ ਸ਼ਿਕਾਇਤਾਂ ਆਉਣ 'ਤੇ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਜਿਸ ਦਾ ਕੋਈ ਜਵਾਬ ਕਾਲੋਨਾਈਜ਼ਰ ਨੇ ਨਹੀਂ ਦਿੱਤਾ। ਇਸ ਦੇ ਬਾਅਦ ਸ਼ਿਵ ਵਿਹਾਰ ਪੈਟਰੋਲ ਪੰਪ ਦੇ ਨਾਲ ਬਣ ਰਹੀਆਂ 4 ਦੁਕਾਨਾਂ 'ਤੇ ਵੀ ਨਿਗਮ ਦੀ ਡਿੱਚ ਚਲਾਈ ਗਈ ਅਤੇ ਪੂਰੀ ਤਰ੍ਹਾਂ ਢਾਹ ਦਿੱਤੀਆਂ ਗਈਆਂ । ਉਕਤ ਕਾਰਵਾਈ ਲਈ ਗਈ ਨਿਗਮ ਦੀ ਟੀਮ ਵਿਚ ਏਟੀਪੀ ਰਾਜਿੰਦਰ ਸ਼ਰਮਾ, ਇੰਸਪੈਕਟਰ ਪੂਜਾ ਮਾਨ, ਏਟੀਪੀ ਵਜੀਰ ਰਾਜ ਸਿੰਘ, ਇੰਸਪੈਕਟਰ ਅਜੀਤ ਸ਼ਰਮਾ, ਵਿਕਾਸ ਦੁਆ ਅਤੇ ਨੀਰਜ ਸ਼ਰਮਾ ਤੇ ਨਿਰਮਲਜੀਤ ਵਰਮਾ ਆਦਿ ਸ਼ਾਮਿਲ ਸਨ।

ਨਗਰ ਨਿਗਮ ਹੁਣ ਅਗਲੇ ਗੇੜ ਵਿਚ ਉਕਤ ਨਾਜਾਇਜ਼ ਕਾਲੋਨੀ ਦੇ ਖਿਲਾਫ ਵੀ ਕਾਰਵਾਈ ਕਰਨ ਲਈ ਸਾਰੇ ਦਸਤਾਵੇਜ਼ ਤਿਆਰ ਕਰ ਰਹੀ ਹੈ।

ਿਢੱਲਵਾਂ ਰੋਡ ਬਣਾਉਣ ਲਈ ਲੱਗਾ ਧਰਨਾ

ਦੂਜੇ ਪਾਸੇ ਰਾਮਾ ਮੰਡੀ ਦੇ ਵਾਰਡ ਨੰਬਰ 10 ਦੇ ਕੌਂਸਲਰ ਮਨਦੀਪ ਕੁਮਾਰ ਜੱਸਲ ਦੀ ਅਗਵਾਈ ਵਿਚ ਿਢੱਲਵਾਂ ਰੋਡ ਨੂੰ ਬਣਾਉਣ ਦੀ ਮੰਗ ਨੂੰ ਲੈ ਕੇ ਲੋਕ ਨਿਰਮਾਣ ਵਿਭਾਗ ਦੇ ਖਿਲਾਫ ਧਰਨਾ ਦਿੱਤਾ ਗਿਆ। ਇਸ ਦੌਰਾਨ ਜੱਸਲ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਿਢੱਲਵਾਂ ਰੋਡ ਨਾ ਬਣਾਏ ਜਾਣ ਕਾਰਨ ਅਨੇਕਾਂ ਲੋਕ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਸਾਨੂੰ ਲੋਕ ਨਿਰਮਾਣ ਵਿਭਾਗ ਪਿਛਲੇ 6 ਮਹੀਨੇ ਤੋਂ ਲਾਰੇ ਲਗਾ ਕੇ ਤੋਰਦਾ ਰਿਹਾ ਹੈ ਅਤੇ ਅੱਜ ਅਸੀਂ ਮਜਬੂਰ ਹੋ ਕੇ ਿਢੱਲਵਾਂ ਰੋਡ 'ਤੇ ਧਰਨਾ ਦਿੱਤਾ। ਉਕਤ ਧਰਨਾ ਉਸ ਸਮੇਂ ਖਤਮ ਹੋਇਆ ਜਦੋਂ ਜੱਸਲ ਨੂੰ ਐੱਸਡੀਐੱਮ-1 ਜੈ ਇੰਦਰ ਸਿੰਘ ਅਤੇ ਲੋਕ ਨਿਰਮਾਣ ਦੇ ਅਧਿਕਾਰੀਆਂ ਨੇ ਛੇਤੀ ਹੀ ਸੜਕ ਬਣਾਉਣ ਦਾ ਭਰੋਸਾ ਦਿੱਤਾ।