ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀ ਐੱਨਸੀਸੀ ਏਐੱਨਓ ਲੈਫਟੀਨੈਂਟ ਸੋਨੀਆ ਮਹਿੰਦਰੂ ਨੂੰ 72ਵੇਂ ਗਣਤੰਤਰ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਕੋਵਿਡ-19 ਦੇ ਦੌਰਾਨ ਸੈਕੰਡ ਪੰਜਾਬ ਗਰਲਜ਼ ਬਟਾਲੀਅਨ ਦੇ ਨਿਰਦੇਸ਼ ਅਨੁਸਾਰ ਵਿਸ਼ਿਸ਼ਟ ਸੇਵਾਵਾਂ ਪ੍ਰਦਾਨ ਕਰਨ ਲਈ ਦਿੱਤਾ ਗਿਆ। ਪਿ੍ਰੰਸੀਪਲ ਪ੍ਰਰੋ. ਅਜੇ ਸਰੀਨ ਨੇ ਲੈਫਟੀਨੈਂਟ ਸੋਨੀਆ ਮਹਿੰਦਰੂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਐੱਨਸੀਸੀ ਕੈਡੇਟਸ ਲੈਫਟੀਨੈਂਟ ਸੋਨੀਆ ਮਹਿੰਂਦਰੂ ਦੇ ਨਕਸ਼ੇ ਕਦਮ 'ਤੇ ਚੱਲ ਕੇ ਸੰਸਥਾਨ ਦਾ ਨਾਮ ਰੌਸ਼ਨ ਕਰਨਗੇ।