ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਭੋਗਪੁਰ ਵੱਲੋਂ ਪਬਲਿਕ ਨੂੰ ਟਰੈਫਿਕ ਦੇ ਪ੍ਰਤੀ ਅਵੇਅਰ ਕਰਣ ਲਈ 'ਰੂਲਸ ਸੇਵ ਯੂਅਰ ਫਿਊਚਰ' ਜਾਗਰੂਕਤਾ ਅਭਿਆਨ ਚਲਾਇਆ ਗਿਆ। ਡਾਇਰੈਕਟਰ ਭੂਪਿੰਦਰ ਸਿੰਘ ਅਟਵਾਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿਦਿਆਰਥੀਆਂ ਨੇ ਰੈੱਡ ਲਾਈਟ, ਰੇਲਵੇ ਕਰਾਸਿੰਗ ਸਿਗਨਲ, ਸਾਈਕਲਿੰਗ ਲਾਈਨ, ਹਾਰਨ ਨਾ ਵਰਤਣ, ਰਾਈਟ ਟਰਨ 'ਤੇ ਨਾ ਜਾਣ, ਜਿਗਜੈਗ ਰੋਡ ਅਹੇਡ, ਸਕੂਲ ਅਹੇਡ, ਨੋ ਪਾਰਕਿੰਗ, ਨੋ ਲੇਫਟ ਟਰਨ ਆਦਿ ਦੇ ਪੋਸਟਰਸ ਬਣਾ ਅਤੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਵਿਦਿਆਰਥੀਆਂ ਨੇ ਅਲਰਟ ਟੁਡੇ, ਅਲਾਇਵ ਟੁਮਾਰੋ, ਨਾਰਮਲ ਸਪੀਡ ਮੀਟਸ ਐਵੇਰੀ ਨੀਡ, ਸੇਫ ਡਰਾਇਵਿੰਗ ਮੀਟਸ ਐਵੇਰੀ ਨੀਡ, ਸੇਫ ਡਰਾਇਵਿੰਗ, ਸੇਵ ਲਾਇਫ ਆਦਿ ਦੇ ਪੋਸਟਰਜ ਬਣਾ ਸਭ ਨੂੰ ਸੁਰੱਖਿਅਤ ਜੀਵਨ ਲਈ ਇਨ੍ਹਾਂ ਗੱਲਾਂ ਨੂੰ ਮਨਣ ਨੂੰ ਕਿਹਾ। ਡਾਇਰੈਕਟਰ ਭੂਪਿੰਦਰ ਸਿੰਘ ਅਟਵਾਲ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਟਰੈਫਿਕ ਨਿਯਮ ਸਾਡੀ ਸੇਫਟੀ ਲਈ ਬਣਾਏ ਜਾਂਦੇ ਹਨ ਇਸ ਲਈ ਸਾਨੂੰ ਸਭ ਨੂੰ ਇਨ੍ਹਾਂ ਦੀ ਪਾਲਣਾ ਕਰਣੀ ਚਾਹੀਦੀ ਹੈ।