ਸੋਨਾ ਪੁਰੇਵਾਲ, ਨਕੋਦਰ : ਨਜ਼ਦੀਕੀ ਪਿੰਡ ਸ਼ੰਕਰ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ)ਤੇ ਸਰਕਾਰੀ ਹਾਈ ਸਕੂਲ (ਲੜਕੇ) ਵਿਖੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੇ ਅਚਾਨਕ ਦੌਰਾ ਕੀਤਾ। ਇਸ ਅਚਾਨਕ ਦੌਰੇ ਦੌਰਾਨ ਸਕੱਤਰ ਸਾਹਿਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਪਹੁੰਚ ਕੇ ਸਕੂਲ ਦੇ ਪ੍ਰਬੰਧਾਂ ਨੂੰ ਵਧੀਆ ਚਲਾਉਣ ਲਈ ਸਕੂਲ ਪਿ੍ਰੰਸੀਪਲ ਦਮਨਜੀਤ ਕੌਰ ਤੇ ਸਟਾਫ ਦੀ ਪ੍ਰਸ਼ੰਸਾ ਕਰਦੇ ਹੋਏ ਹੌਸਲਾ ਅਫਜ਼ਾਈ ਕੀਤੀ। ਸਕੱਤਰ ਸਾਹਿਬ ਇਸ ਮੌਕੇ ਵਿਦਿਆਰਥੀਆਂ ਦੇ ਰੂਬਰੂ ਹੋਏ ਤੇ ਉਹਨਾ ਨੇ ਵਿਦਿਆਰਥੀਆਂ ਨੂੰ ਇਮਤਿਹਾਨਾ ਲਈ ਸ਼ਤਪ੍ਰਤੀਸ਼ਤ ਨਤੀਜੇ ਲਈ ਪ੍ਰਰੇਰਿਤ ਕੀਤਾ। ਜਾਣਕਾਰੀ ਮੁਤਾਬਕ ਉਹਨਾਂ ਨੇ ਸਕੂਲ ਦੇ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟਾਈ। ਇਸ ਬਾਬਤ ਸਕੂਲ ਪਿ੍ਰੰਸੀਪਲ ਦਮਨਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਕੱਤਰ ਸਾਹਿਬ ਨੇ ਅਚਾਨਕ ਸਕੂਲ ਦਾ ਦੌਰਾ ਕਰਕੇ ਸਕੂਲ ਦੇ ਪ੍ਰਬੰਧਾਂ ਬਾਰੇ ਜੋ ਸਟਾਫ ਦੀ ਸ਼ਲਾਘਾ ਕੀਤੀ, ਇਸ ਨਾਲ ਸਾਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਸਮੂਹ ਸਟਾਫ ਦੀ ਮਿਹਨਤ ਸਦਕੇ ਹੀ ਇਹ ਸੰਭਵ ਹੋ ਸਕਿਆ। ਇਸ ਮੌਕੇ ਸਕੱਤਰ ਸਾਹਿਬ ਦੇ ਨਾਲ ਪਿ੍ਰੰਸੀਪਲ ਦਮਨਜੀਤ ਕੌਰ, ਸੀਮਾ ਰਾਣੀ, ਰਾਜੇਸ਼ ਕੁਮਾਰ, ਰੁਪਿੰਦਰ ਕੌਰ ਰਿਸ਼ੀ ਭਾਖੜੀ ਤੇ ਵਿਦਿਆਰਥੀਆਂ ਹਾਜਰ ਸਨ।ਇਸੇ ਤਰਾਂ ਸਿੱਖਿਆ ਸਕੱਤਰ ਪੰਜਾਬ ਕਿ੍ਸ਼ਨ ਕੁਮਾਰ ਸੰਕਰ ਹਾਈ ਸਕੂਲ ਲੜਕੇ ਵਿਖੇ ਵੀ ਅਚਾਨਕ ਪਹੁੰਚੇ ਤੇ ਉਹਨਾਂ ਨੇ ਸਕੂਲ 'ਚ ਗ੍ਰਾਟਾਂ ਅਧੀਨ ਕੰਮਾਂ ਦਾ ਨਿਰੀਖਣ ਕੀਤਾ। ਸਕੂਲ ਕਾਰਜਕਾਰੀ ਮੁਖੀ ਰਾਜ ਰਾਣੀ ਨੇ ਇਹਨਾਂ ਕੰਮਾਂ ਦਾ ਨਿਰੀਖਣ ਕਰਵਾਇਆ ਤੇ ਸਕੱਤਰ ਸਾਹਿਬ ਨੇ ਸਕੂਲ 'ਚ ਚੱਲ ਰਹੇ ਕੰਮਾਂ ਸਬੰਧੀ ਸਟਾਫ ਦੀ ਸਲਾਘਾ ਕੀਤੀ। ਇਸ ਮੌਕੇ ਸਮੂਹ ਸਕੂਲ ਸਟਾਫ ਹਾਜ਼ਰ ਸੀ।