ਮਿਲੀ ਜ਼ਿੰਮੇਵਾਰੀ

ਦੋਆਬਾ ਜ਼ੋਨ 'ਚ ਜਲਦ ਹੋਣਗੀਆਂ ਜਾਣਗੀਆਂ : ਡੱਲੀ

ਲਾਇਲਪੁਰ ਖਾਲਸਾ ਕਾਲਜ ਦੇ ਜਥੇਬੰਦਕ ਢਾਂਚੇ ਦਾ ਐਲਾਨ

ਸੀਟੀਪੀ 26 - ਖਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਨਿਸ਼ਾਨਬੀਰ ਸਿੰਘ ਨੂੰ ਪ੍ਰਧਾਨ ਨਿਯੁਕਤ ਕਰਦੇ ਹੋਏ ਸੋਈ ਪ੍ਰਧਾਨ ਅੰਮਿ੍ਤਪਾਲ ਸਿੰਘ ਡੱਲੀ, ਤਜਿੰਦਰ ਸਿੰਘ ਨਿੱਜਰ ਤੇ ਹੋਰ।

ਪੱਤਰ ਪ੍ਰਰੇਰਕ, ਜਲੰਧਰ : ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆਂ ਦੋਆਬਾ ਜ਼ੋਨ (ਸੋਈ) ਤੇ ਐੱਸਜੀਐੱਸਯੂ ਵੱਲੋਂ ਸਾਂਝੇ ਤੌਰ 'ਤੇ ਸੋਈ ਦੋਆਬਾ ਜ਼ੋਨ ਪ੍ਰਧਾਨ ਅੰਮਿ੍ਤਪਾਲ ਸਿੰਘ ਡੱਲੀ ਤੇ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤਜਿੰਦਰ ਸਿੰਘ ਨਿੱਜਰ ਵੱਲੋਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਜਥੇਬੰਧਕ ਢਾਂਚੇ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੰਨੀ ਿਢੱਲੋਂ, ਨਛਤਰ ਸਿੰਘ , ਸੋਈ ਸ਼ਹਿਰੀ ਪ੍ਰਧਾਨ ਮਨਪ੍ਰਰੀਤ ਸਿੰਘ ਗਰੇਵਾਲ, ਰਾਜੂ ਅੌਲਖ , ਜਸਤਿੰਦਰ ਿਢੱਲੋਂ, ਗੁਰਦੀਪ ਸਿੰਘ , ਕੰਵਰ ਸਰਾਏ ਤੇ ਰਣਬੀਰ ਸਿੰਘ ਹਾਜ਼ਰ ਸਨ। ਇਸ ਮੌਕੇ ਨੌਜਵਾਨਾਂ ਦੇ ਭਰਵੇਂ ਇੱਕਠ 'ਚ ਅੰਮਿ੍ਤਪਾਲ ਸਿੰਘ ਡੱਲੀ ਤੇ ਤਜਿੰਦਰ ਸਿੰਘ ਨਿੱਜਰ ਵੱਲੋੋਂ ਕਾਲਜ ਦੇ ਵਿਦਿਆਰਥੀ ਨਿਸ਼ਾਨਬੀਰ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।

ਉਪਰੰਤ ਅੰਮਿ੍ਤਪਾਲ ਸਿੰਘ ਡੱਲੀ ਤੇ ਤਜਿੰਦਰ ਸਿੰਘ ਨਿੱਜਰ ਨੇ ਦੱਸਿਆ ਕਿ ਨਵ-ਨਿਯੁਕਤ ਜਥੇਬੰਦਕ ਢਾਂਚਾ ਕਾਲਜ 'ਚ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਇੱਕਜੁੱਟ ਹੋ ਕੇ ਕੰਮ ਕਰਨਗੇ। ਇਸ ਮੌਕੇ ਅੰਮਿ੍ਤਪਾਲ ਸਿੰਘ ਡੱਲੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਦੋਆਬਾ ਜ਼ੋਨ ਦੇ ਚਾਰੇ ਜ਼ਿਲਿ੍ਹਆਂ 'ਚ ਪੈਂਦੇ ਵੱਖ-ਵੱਖ ਕਾਲਜਾਂ 'ਚ ਜਥੇਬੰਦੀਆਂ ਜਲਦ ਹੀ ਨਿਯੁਕਤ ਕੀਤੀਆਂ ਜਾਣਗੀਆਂ ਤਾਂ ਜੋ ਪਾਰਟੀ ਨੂੰ ਜ਼ਮੀਨੀ ਪੱਧਰ ਤਕ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਬਲਜਿੰਦਰ ਆਲਖ, ਜਤਿੰਦਰ ਸਿੰਘ ਸੰਧੂ, ਗੁਰਪਾਲ ਸਰਾਏ, ਪ੍ਰਭਜੋਤ ਸਿੰਘ ਤੇ ਹੋਰ ਨੌਜਵਾਨ ਵੱਡੀ ਗਿਣਤੀ 'ਚ ਹਾਜ਼ਰ ਸਨ।