ਸਿੀਟੀਪੀ22- ਨਿਗਮ ਦੇ ਸਾਫਟਵੇਅਰ ਦੀਆਂ ਖਾਮੀਆਂ ਦੀ ਜਾਣਕਾਰੀ ਲੈਣ ਮੌਕੇ ਪ੍ਰਰਾਪਰਟੀ ਟੈਕਸ ਬਰਾਂਚ 'ਚ ਸੁਪਰਡੈਂਟਾਂ ਨਾਲ ਗੱਲਬਾਤ ਕਰਦੇ ਬੀਬੀ ਨਮਿਸ਼ਾ।

ਮਦਨ ਭਾਰਦਵਾਜ, ਜਲੰਧਰ : ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲਾ ਵੱਲੋਂ ਜਲੰਧਰ ਨਗਰ ਨਿਗਮ ਨੂੰ ਸਾਫਟਵੇਅਰ 'ਚ ਆ ਰਹੀਆਂ ਪਰੇਸ਼ਾਨੀਆਂ ਦੀ ਜਾਣਕਾਰੀ ਲਈ ਕੰਸਲਟੈਂਟ ਨਮਿਸ਼ਾ ਨੇ ਵਾਟਰ ਸਪਲਾਈ ਤੇ ਪ੍ਰਰਾਪਰਟੀ ਟੈਕਸ ਬਰਾਂਚਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨੂੰ ਸਾਫਟਵੇਅਰ ਸਬੰਧੀ ਆ ਰਹੀਆਂ ਪਰੇਸ਼ਾਨੀਆਂ ਬਾਰੇ ਜਾਣਕਾਰੀ ਹਾਸਲ ਕੀਤੀ।

ਕੰਸਲਟੈਂਟ ਨਮਿਸ਼ਾ, ਜਿਹੜੀ ਚੰਡੀਗੜ੍ਹ ਤੋਂ ਪੀਐੱਮਆਈਡੀਬੀ (ਪੰਜਾਬ ਮੈਨੇਜਮੈਂਟ ਇਨਫਰਾਸਟੱਕਚਰ ਡਿਵੈੱਲਪਮੈਂਟ ਬੋਰਡ) ਤੋਂ ਜਲੰਧਰ ਨਗਰ ਨਿਗਮ ਦੇ ਸਾਫਟਵੇਅਰ ਦੀਆਂ ਖਾਮੀਆਂ ਸਬੰਧੀ ਸ਼ਿਕਾਇਤ ਦੀ ਸੁਣਵਾਈ ਲਈ ਆਈ ਸੀ, ਨੇ ਮੰਗਲਵਾਰ ਨੂੰ ਦੋਵੇਂ ਬਰਾਂਚਾਂ ਦੇ ਸੁਪਰਡੈਂਟਾਂ ਕ੍ਮਵਾਰ ਮੁਨੀਸ਼ ਦੁੱਗਲ, ਮਹੀਪ ਸਰੀਨ ਤੇ ਰਾਜੀਵ ਰਿਸ਼ੀ ਨੂੰ ਮਿਲੀ ਤੇ ਉਨ੍ਹਾਂ ਤੋਂ ਸਾਫਟਵੇਅਰ ਦੀਆਂ ਖਾਮੀਆਂ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਦਸਿਆ ਕਿ ਪਹਿਲਾਂ ਸਾਫਟਵੇਅਰ ਠੀਕ ਸੀ, ਉਸ ਵਿਚ ਕੋਈ ਖਾਮੀ ਨਹੀਂ ਸੀ, ਪਰ ਨਵੇਂ ਸਾਫਟਵੇਅਰ 'ਚ ਵਧੇਰੇ ਖਾਮੀਆਂ ਕਾਰਨ ਉਨ੍ਹਾਂ ਨੂੰ ਡਾਟਾ ਲੈਣ ਤੇ ਭੇਜਣ ਭਾਰੀ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨਮਿਸ਼ਾ ਨੇ ਦਸਿਆ ਕਿ ਉਹ ਬਿਹਾਰ ਤੇ ਯੂਪੀ ਦੀਆਂ ਨਗਰ ਨਿਗਮਾਂ ਦੇ ਸਾਫਟਵੇਅਰ ਵੀ ਦੇਖ ਕੇ ਆਈ ਹੈ, ਜਿੱਥੇ ਕੰਮ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਤੇ ਕੋਈ ਸ਼ਿਕਾਇਤ ਨਹੀਂ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਨਗਰ ਨਿਗਮ ਦੇ ਸਾਫਟਵੇਅਰ ਦੀਆਂ ਖਾਮੀਆਂ ਨੂੰ ਵੀ ਦੂਰ ਕੀਤਾ ਜਾਵੇਗਾ।