ਇਕਜੁਟਤਾ

-ਅੱਜ ਹੋਵੇਗੀ ਅਗਲੀ ਕਾਰਵਾਈ ਲਈ ਸਾਂਝੀ ਇਕੱਤਰਤਾ

-ਸੂਬਾ ਤੇ ਸਰਕਲ ਅਹੁਦੇਦਾਰਾਂ ਨੇ ਕੀਤੀ ਵਿਚਾਰ ਚਰਚਾ

ਸੀਟੀਪੀ 28 ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਰਬਜੀਤ ਸਿੰਘ ਮੱਕੜ ਖਿਲਾਫ ਇਕਜੁਟਤਾ ਲਈ ਮੀਟਿੰਗ ਦੌਰਾਨ ਜ਼ਿਲ੍ਹਾ ਅਕਾਲੀ ਆਗੂ

ਕੁਲਵਿੰਦਰ ਸਿੰਘ, ਜਲੰਧਰ : ਜ਼ਿਲ੍ਹਾ ਜਲੰਧਰ ਦੇ ਅਕਾਲੀ ਆਗੂਆਂ ਦਾ ਵਿਵਾਦ ਪਾਰਟੀ ਆਗੂਆਂ ਅੰਦਰ ਇਸ ਕਦਰ ਭਾਰੂ ਹੋ ਚੁੱਕਾ ਹੈ ਕਿ ਸੂਬਾ ਪੱਧਰ ਤੇ ਸਰਕਲ ਪੱਧਰ ਦੇ ਅਹੁਦੇਦਾਰ ਇਸ ਨੂੰ ਇੱਕ ਪਾਸੇ ਲਾਉਣ ਲਈ ਜਥੇਬੰਦ ਹੋ ਰਹੇ ਹਨ। ਕਮਲਜੀਤ ਸਿੰਘ ਭਾਟੀਆ, ਬਲਜੀਤ ਸਿੰਘ ਨੀਲਾ ਮਹਿਲ, ਰਣਜੀਤ ਸਿੰਘ ਰਾਣਾ ਸਮੇਤ ਕਈ ਸਰਕਲ ਪ੍ਰਧਾਨ ਤੇ ਕੌਂਸਲਰਾਂ ਨੇ ਇਸ ਸਬੰਧੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 11 ਦਸੰਬਰ ਨੂੰ ਗੁਰਦੁਆਰਾ ਸੋਢਲ 'ਚ 4 ਵਜੇ ਇਕ ਇਕੱਤਰਤਾ ਕੀਤੀ ਜਾਵੇ ਤਾਂ ਜੋ ਬੀਤੇ ਦਿਨ ਸਰਬਜੀਤ ਸਿੰਘ ਮੱਕੜ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਖਿਲਾਫ ਵਰਤੀ ਗਈ ਮਾੜੀ ਸ਼ਬਦਾਵਲੀ ਲਈ ਠੋਸ ਕਦਮ ਚੱੁਕਿਆ ਜਾ ਸਕੇ। ਉਕਤ ਆਗੂਆਂ ਨੇ ਸਰਬ-ਸੰਮਤੀ ਨਾਲ ਫੈਸਲਾ ਕੀਤਾ ਕਿ ਇਸ ਇਕਤਰਤਾ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਂ ਲਿਖਤੀ ਪੱਤਰ ਜਾਰੀ ਕੀਤਾ ਜਾਵੇ, ਜਿਸ ਵਿਚ ਸਰਬਜੀਤ ਸਿੰਘ ਮੱਕੜ ਵੱਲੋਂ ਪਾਰਟੀ ਅੰਦਰ ਕੀਤੀ ਜਾਂਦੀ ਬੇਲੋੜੀ ਦਖਲ-ਅੰਦਾਜ਼ੀ 'ਤੇ ਰੋਕ ਲਾਉਣ ਸਬੰਧੀ ਮੰਗ ਕੀਤੀ ਜਾਵੇ।

ਉਕਤ ਆਗੂਆਂ ਨੇ ਕਿਹਾ ਪਾਰਟੀ ਪ੍ਰਧਾਨ ਨੇ ਜੇਕਰ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਉਹ ਪਾਰਟੀ ਦੇ ਅਹੁਦਿਆਂ ਤੋਂ ਅਸਤੀਫੇ ਦੇਣ ਦੀ ਪੇਸ਼ਕਸ਼ ਕਰਨਗੇ। ਮੀਟਿੰਗ ਵਿਚ ਕਮਲਜੀਤ ਸਿੰਘ ਭਾਟੀਆ, ਪਰਮਿੰਦਰ ਕੌਰ ਪਨੂੰ, ਅਮਰਜੀਤ ਸਿੰਘ ਕਿਸ਼ਨਪੁਰਾ, ਭਜਨ ਲਾਲ ਚੋਪੜਾ, ਪਰਮਜੀਤ ਸਿੰਘ ਰੇਰੂ ਕੌਂਸਲਰ, ਮਨਜੀਤ ਲੁਬਾਣਾ ਕੌਂਸਲਰ, ਗੁਰਪ੍ਰਰੀਤ ਸਿੰਘ ਰੰਧਾਵਾ ਕੌਂਸਲਰ, ਗੁਰਪਾਲ ਸਿੰਘ ਕੌਂਸਲਰ, ਕੁਲਦੀਪ ਸਿੰਘ ਉਬਰਾਏ ਕੌਂਸਲਰ, ਅਮਰਬੀਰ ਸਿੰਘ ਮੌਂਟੀ ਸਰਕਲ ਪ੍ਰਧਾਨ, ਗੁਰਪ੍ਰਤਾਪ ਸਿੰਘ ਪਨੂੰ ਸਰਕਲ ਪ੍ਰਧਾਨ, ਸਰਬਜੀਤ ਸਿੰਘ ਪਨੇਸਰ ਸਰਕਲ ਪ੍ਰਧਾਨ, ਗੁਰਜੀਤ ਸਿੰਘ ਮਰਵਾਹਾ ਸਰਕਲ ਪ੍ਰਧਾਨ, ਰਾਵੀ, ਕੁਲਤਾਰ ਸਿੰਘ ਸਰਕਲ ਪ੍ਰਧਾਨ ਤੇ ਲਾਲ ਚੰਦ ਸਰਕਲ ਪ੍ਰਧਾਨ ਆਦਿ ਹਾਜ਼ਰ ਸਨ।