ਪੱਤਰ ਪ੍ਰਰੇਰਕ, ਲੋਹੀਆਂ ਖ਼ਾਸ : ਮੱਧ ਪ੍ਰਦੇਸ਼ ਸਥਿਤ ਫੌਜੀ ਟਿਕਾਣੇ ਤੋਂ ਇਕ ਫੌਜੀ ਵੱਲੋਂ ਦੋ ਰਾਈਫਲਾਂ ਤੇ ਵੱਡੀ ਗਿਣਤੀ 'ਚ ਕਾਰਤੂਸ ਲੈ ਕੇ ਭੱਜਣ ਦੀ ਸੂਚਨਾ ਨੇ ਸਥਾਨਕ ਥਾਣੇ ਦੇ ਐੱਸਐੱਚਓ ਤੇ ਪੁਲਿਸ ਨੂੰ ਰਾਤ ਦੇ ਮੌਕੇ ਹਫ਼ੜਾ-ਦਫ਼ੜੀ ਪਾ ਦਿੱਤੀ।

ਜਾਣਕਾਰੀ ਅਨੁਸਾਰ ਉੱਕਤ ਪਿੰਡ ਮਿਆਣੀ ਤਹਿਸੀਲ ਸ਼ਾਹਕੋਟ ਦਾ ਪਿੰਡ ਹੈ, ਜੋ ਦਰਿਆ ਸਤਿਲੁਜ ਦੇ ਕਿਨਾਰੇ 'ਤੇ ਸਥਿਤ ਹੈ , ਜਦਕਿ ਇਸੇ ਨਾਂ ਦਾ ਪਿੰਡ ਮਿਆਣੀ ਟਾਂਡਾ ਉੜਮੁੜ ਦੇ ਨੇੜੇ ਵੀ ਸਥਿਤ ਹੈ। ਥਾਣੇ ਦੇ ਮੁਖੀ ਵੱਲੋਂ ਪਿੰਡ ਮਿਆਣੀ ਪੁੱਜ ਕੇ ਪੁੱਛ-ਗਿੱਛ ਕਰਕੇ ਇਸ ਨਤੀਜੇ 'ਤੇ ਪਹੁੰਚਿਆ ਗਿਆ ਕਿ ਇਸ ਪਿੰਡ ਵਿਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਇਸ ਸਬੰਧੀ ਤਸੱਲੀ ਹੋਣ 'ਤੇ ਇਲਾਕੇ ਦੀ ਪੁਲਿਸ ਨੂੰ ਰਾਹਤ ਮਿਲੀ।