ਸੀਟੀਪੀ9- ਗੁਰੂ ਤੇਗ ਬਹਾਦਰ 'ਚ ਨਗਰ ਨਿਗਮ ਵੱਲੋਂ ਸੀਲ ਕੀਤੀ ਗਈ ਦੁਕਾਨ। ਸੋਨੂੰ ਸ਼ਰਮਾ

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵੱਲੋਂ ਨਜਾਇਜ਼ ਉਸਾਰੀਆਂ ਇਮਾਰਤਾਂ ਤੇ ਘਰੇਲੂ ਨਕਸ਼ੇ ਪਾਸ ਕਰਵਾ ਕੇ ਨਿਗਮ ਨੂੰ ਧੋਖੇ 'ਚ ਰੱਖ ਕੇ ਬਣਾਈਆਂ ਕਮਰਸ਼ੀਅਲ ਜਾਇਦਾਦਾਂ ਖ਼ਿਲਾਫ਼ ਚਲਾਈ ਗਈ ਮਹਿੰਮ ਦੌਰਾਨ ਬਿਲਡਿੰਗ ਬਰਾਂਚ ਵੱਲੋਂ ਗੁਰੂ ਤੇਗ ਬਹਾਦਰ ਨਗਰ ਦੀਆਂ ਦੋ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਦੁਕਾਨਾਂ ਦੀ ਸੀਲਿੰਗ ਬਿਲਡਿੰਗ ਬਰਾਂਚ ਦੀ ਇੰਸਪੈਕਟਰ ਪੂਜਾ ਮਾਨ ਦੀ ਅਗਵਾਈ 'ਚ ਗਈ ਟੀਮ ਵੱਲੋਂ ਕੀਤੀਆਂ ਗਈਆ। ਪੂਜਾ ਮਾਨ ਅਨੁਸਾਰ ਇਕ ਦੁਕਾਨ ਨਵੀਨ ਕੁਮਾਰ ਦੀ ਏਸੀ ਵਾਲੀ ਤੇ ਦੂਜੀ ਹਰਜੀਤ ਕੌਰ ਦੀ ਬੁਟੀਕ ਦੀ ਸੀ। ਇਨ੍ਹਾਂ ਦੋਵਾਂ ਦੁਕਾਨਾਂ ਦਾ ਘਰੇਲੂ ਨਕਸ਼ਾ ਪਾਸ ਸੀ ਤੇ ਮਾਲਕਾਂ ਨੇ ਘਰ ਬਣਾਉਣ ਦੀ ਥਾਂ 'ਤੇ ਦੁਕਾਨਾਂ ਬਣਾ ਰੱਖੀਆਂ ਸਨ, ਜਿਨ੍ਹਾਂ ਨੂੰ ਮੰਗਲਵਾਰ ਸਵੇਰੇ ਸੀਲ ਕਰ ਦਿੱਤਾ ਗਿਆ।