ਗਿ੍ਫਤਾਰ

-ਟਰੈਵਲ ਏਜੰਟ ਤੋਂ ਪੈਸੇ ਕਢਵਾਉਣ ਲਈ ਕੀਤੀ ਸੀ ਗੁੰਡਾਗਰਦੀ

-ਪੁਲਿਸ ਨੇ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਆਰੰਭ ਕੀਤੀ ਪੜਤਾਲ

ਫੋਟੋ-112-ਟਰੈਵਲ ਏਜੰਟ ਨਾਲ ਧੱਕਾ-ਮੁੱਕੀ ਕਰਨ ਦੇ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ਦੀ ਸੀਸੀਟੀਵੀ 'ਚ ਕੈਦ ਤਸਵੀਰ।

ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ 4 ਦੀ ਪੁਲਿਸ ਨੇ ਨਕੋਦਰ ਚੌਕ ਲਾਗੇ ਸਥਿਤ ਇਕ ਫਾਈਨਾਂਸ ਦੇ ਦਫਤਰ ਵਿਚ ਇਕ ਟਰੈਵਲ ਏਜੰਟ ਨਾਲ ਧੱਕਾ-ਮੁੱਕੀ ਤੇ ਉਸ ਦਫ਼ਤਰ 'ਚ ਭੰਨ-ਤੋੜ ਕਰਨ ਦੇ ਦੋਸ਼ 'ਚ ਸ਼ਿਵ ਸੈਨਾ ਸਮਾਜਵਾਦੀ ਦੇ ਪੰਜਾਬ ਪ੍ਰਧਾਨ ਨਰਿੰਦਰ ਥਾਪਰ ਤੇ ਉਸ ਦੇ ਇਕ ਸਾਥੀ ਨੂੰ ਗਿ੍ਫਤਾਰ ਕੀਤਾ ਹੈ ।

ਜਾਣਕਾਰੀ ਅਨੁਸਾਰ ਪਟਿਆਲਾ ਦੀ ਰਹਿਣ ਵਾਲੀ ਇੱਕ ਅੌਰਤ ਨੇ ਟਰੈਵਲ ਏਜੰਟ ਮੋਹਿਤ ਸੇਠੀ ਵਾਸੀ ਰਾਮਾ ਮੰਡੀ ਕੋਲੋਂ 50 ਹਜ਼ਾਰ ਰੁਪਏ ਲੈਣੇ ਸਨ। ਇਸ ਬਾਬਤ ਉਸ ਨੇ ਨਰਿੰਦਰ ਥਾਪਰ ਨਾਲ ਗੱਲਬਾਤ ਕੀਤੀ ਤਾਂ ਥਾਪਰ ਨੇ ਫੋਨ 'ਤੇ ਮੋਹਿਤ ਸੇਠੀ ਨੂੰ ਬੁਲਾਇਆ। ਮੋਹਿਤ ਸੇਠੀ ਨੇ ਨਰਿੰਦਰ ਥਾਪਰ ਦੇ ਬੁਲਾਉਣ 'ਤੇ ਉਸ ਕੋਲ ਜਾਣ ਤੋਂ ਮਨ੍ਹਾ ਕਰ ਦਿੱਤਾ। ਸ਼ਨਿਚਰਵਾਰ ਰਾਤ ਉਨ੍ਹਾਂ ਨੇ ਨਕੋਦਰ ਚੌਕ 'ਚ ਪੈਂਦੇ ਇਕ ਫਾਇਨਾਂਸ ਦੇ ਦਫਤਰ ਵਿੱਚ ਮਿਲਣ ਲਈ ਸਮਾਂ ਰੱਖਿਆ। ਨਰਿੰਦਰ ਥਾਪਰ ਤੇ ਉਸ ਦਾ ਸਾਥੀ ਸੋਨੂੰ ਉਸ ਦਫ਼ਤਰ ਵਿੱਚ ਗਏ ਤਾਂ ਮੋਹਿਤ ਸੇਠੀ ਨਾਲ ਉਨ੍ਹਾਂ ਦੀ ਬਹਿਸਬਾਜ਼ੀ ਹੋ ਗਈ ਅਤੇ ਨਰਿੰਦਰ ਥਾਪਰ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਦਫਤਰ 'ਚ ਭੰਨ-ਤੋੜ ਕਰਨ ਦੀ ਵੀ ਕੋਸ਼ਿਸ਼ ਕੀਤੀ। ਨਰਿੰਦਰ ਥਾਪਰ ਤੇ ਉਸ ਦਾ ਸਾਥੀ ਮੋਹਿਤ ਸੇਠੀ ਨੂੰ ਧਮਕੀਆਂ ਦਿੰਦੇ ਹੋਏ ਦਫਤਰ ਤੋਂ ਚਲੇ ਗਏ। ਇਸ ਸਬੰਧੀ ਸ਼ਿਕਾਇਤ ਮੋਹਿਤ ਸੇਠੀ ਨੇ ਥਾਣਾ ਨੰਬਰ ਚਾਰ ਦੀ ਪੁਲਿਸ ਨੂੰ ਦਿੱਤੀ। ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਕਾਇਤ ਦੇ ਆਧਾਰ 'ਤੇ ਜਦੋਂ ਨਰਿੰਦਰ ਥਾਪਰ ਤੇ ਸੋਨੂੰ ਨੂੰ ਥਾਣੇ ਬੁਲਾਇਆ ਤਾਂ ਉਹ ਥਾਣੇ ਵਿਚ ਆ ਕੇ ਵੀ ਝਗੜਾ ਕਰਨ ਲੱਗ ਪਿਆ। ਇਸ 'ਤੇ ਉਕਤ ਦੋਵਾਂ ਖਿਲਾਫ 7/51 ਦੇ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ। ਥਾਣਾ ਮੁਖੀ ਕਮਲਜੀਤ ਸਿੰਘ ਨੇ ਕਿਹਾ ਕਿ ਦੋਵਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।