ਲੋਕ ਪ੍ਰਰੇਸ਼ਾਨ

-ਸਰਵਿਸ ਲੇਨ ਨਾ ਬਣਾਉਣ ਕਾਰਣ ਆ ਰਹੀਆਂ ਹਨ ਦਿੱਕਤਾਂ

-ਪੁਲਿਸ ਵੀ ਨਹੀਂ ਕਰ ਰਹੀ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਦੇ ਯਤਨ

ਸੀਟੀਪੀ 109 - ਆਦਮਪੁਰ ਮੁੱਖ ਮਾਰਗ 'ਤੇ ਲੱਗਿਆ ਜਾਮ ਅਤੇ ਆਪਣੀਆਂ ਸਮੱਸਿਆਵਾਂ ਦੱਸਦੇ ਸ਼ਹਿਰ ਵਾਸੀ।

ਅਕਸ਼ੈਦੀਪ ਸ਼ਰਮਾ, ਆਦਮਪੁਰ : ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ 'ਤੇ ਆਦਮਪੁਰ ਸ਼ਹਿਰ ਅੰਦਰਲੇ ਪੁਲ ਦਾ ਕੰਮ ਆਮ ਲੋਕਾਂ ਲਈ ਜੀਅ ਦਾ ਜੰਜਾਲ ਬਣਦਾ ਜਾ ਰਿਹਾ ਹੈ, ਜਿੱਥੇ ਹੁਣ ਠੇਕੇਦਾਰ ਵੱਲੋਂ ਕੰਮ ਸ਼ਹਿਰ ਅੰਦਰ ਪਹੁੰਚ ਜਾਣ 'ਤੇ ਪੁਰਾਣੀ ਸੜਕ 'ਤੇ ਕੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਮੁੱਖ ਮਾਰਗ ਤੇ ਜਾਮ ਆਮ ਗੱਲ ਬਣਦੀ ਜਾ ਰਹੀ ਹੈ। ਉੱਥੇ ਉੱਡਦੀ ਧੂੜ ਮਿੱਟੀ ਤੇ ਸੜਕ ਦੇ ਦੋਵਾਂ ਹਿੱਸਿਆਂ ਪਾਸੇ ਕੋਈ ਵੀ ਸਰਵਿਸ ਲੇਨ ਨਾ ਹੋਣ ਕਾਰਨ ਸ਼ਹਿਰ ਵਾਸੀ ਡਾਢੇ ਪ੍ਰਰੇਸ਼ਾਨ ਹਨ। ਹਾਲਾਤ ਇਹ ਹਨ ਕਿ ਲੋਕ ਹੁਣ ਇਸ ਮਸਲੇ ਦਾ ਹੱਲ ਲੱਭਣ ਲਈ ਸੰਘਰਸ਼ ਦੇ ਰਾਹ 'ਤੇ ਵੀ ਤੁਰਨ ਨੂੰ ਤਿਆਰ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਭੋਗਪੁਰੀਆ, ਹਰਜਿੰਦਰ ਸਿੰਘ ਕਰਵਲ, ਯਸ਼ਪਾਲ ਸ਼ਰਮਾ, ਕਮਲਜੀਤ ਸਿੰਘ ਬਿੱਟੂ, ਹਰਵਿੰਦਰ ਸਿੰਘ ਸੋਨੂੰ, ਰਸ਼ਪਾਲ ਸਿੰਘ ਪਾਲਾ, ਹਰਪਾਲ ਸਿੰਘ, ਹਰਮਨ ਸਿੰਘ, ਗੁਰਵਿੰਦਰ ਸਿੰਘ, ਅਮੋਲਕ ਸਿੰਘ ਤੇ ਮੱਖਣ ਸਿੰਘ ਆਦਿ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਜਦ ਤੋਂ ਸ਼ਹਿਰ ਅੰਦਰ ਪੁਲ ਦਾ ਕੰਮ ਸ਼ੁਰੂ ਹੋਇਆ ਹੈ। ਸ਼ਹਿਰ ਵਾਸੀਆਂ ਲਈ ਵੱਡੀ ਪ੍ਰਰੇਸ਼ਾਨੀ ਦਾ ਸਬੱਬ ਬਣ ਗਿਆ ਹੈ, ਜਿੱਥੇ ਸਰਵਿਸ ਲੇਨ ਨਾ ਬਣਨ ਕਾਰਨ ਸਾਰਾ ਦਿਨ ਧੂੜ ਮਿੱਟੀ ਉਡਦੀ ਹੈ। ਉਨ੍ਹਾਂ ਦੇ ਘਰਾਂ ਅੰਦਰ ਪਰਿਵਾਰ ਤੇ ਕੰਮ ਕਰਦੇ ਮੁਲਾਜ਼ਮ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਉੱਥੇ ਸਾਰਾ ਦਿਨ ਟਰੈਫਿਕ ਜਾਮ ਰਹਿਣ ਕਾਰਨ ਨਜ਼ਦੀਕੀ ਸਰਕਾਰੀ ਸਕੂਲ ਆਉਂਦੇ ਜਾਂਦੇ ਬੱਚੇ ਵੀ ਪ੍ਰਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਸਰਵਿਸ ਲੇਨ ਨਾ ਬਣਨ 'ਤੇ ਆਸੇ-ਪਾਸੇ ਪਏ ਖੱਡਿਆਂ 'ਚ ਲੋਕਾਂ ਦਾ ਡਿਗਣਾ ਲਗਾਤਾਰ ਜਾਰੀ ਹੈ।

ਇਸ ਸਬੰਧੀ ਉਨ੍ਹਾਂ ਕਈ ਵਾਰ ਰੋਡ ਦਾ ਕੰਮ ਕਰ ਰਹੇ ਕਰਮਚਾਰੀਆਂ ਨਾਲ ਗੱਲ ਕੀਤੀ ਹੈ। ਪਾਰ ਇਸ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਇੱਹ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ। ਉੱਧਰ ਜਦੋਂ ਇਸ ਸਬੰਧੀ ਐੱਸਡੀਓ ਭੀਸ਼ਮ ਲੁਹਾਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਆਮ ਲੋਕਾਂ ਦੀ ਤਕਲੀਫ ਦਾ ਹੱਲ ਜਲਦ ਕਰਵਾਉਣ ਦੇ ਯਤਨ ਕਰਨਗੇ। ਇਸ ਸਬੰਧੀ ਲੋਕਾਂ ਨਾਲ ਇੱਕ ਬੈਠਕ ਉਨ੍ਹਾਂ ਵੱਲੋਂ ਸੋਮਵਾਰ ਰੱਖ ਲਈ ਗਈ ਹੈ। ਉਪਰੰਤ ਸਰਵਿਸ ਲੇਨ ਦਾ ਕੰਮ ਤੇਜ਼ੀ ਨਾਲ ਕਰਵਾਇਆ ਜਾਵੇਗਾ। ਉੱਧਰ ਟਰੈਫਿਕ ਨੂੰ ਸੁਚਾਰੂ ਬਣਾਉਣ ਦੀ ਜ਼ਿੰਮੇਵਾਰੀ ਆਦਮਪੁਰ ਪੁਲਿਸ ਦੀ ਹੈ, ਪਰ ਪੁਲਿਸ ਵੱਲੋਂ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ। ਪੁਲ ਦਾ ਕੰਮ ਜਾਰੀ ਹੋਣ 'ਤੇ ਸੜਕ ਪਹਿਲਾਂ ਹੀ ਛੋਟੀ ਹੋ ਗਈ, ਪਰ ਸੜਕ ਦੇ ਦੋਵੇਂ ਪਾਸੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਇਸ ਸਮੱਸਿਆ ਨੂੰ ਹੋਰ ਵਧ ਰਹੀ ਹੈ। ਹਾਲਾਤ ਇਹ ਹਨ ਕਿ ਲੋਕ ਆਪਣੀ ਗੱਡੀਆਂ ਪਾਰਕ ਕਾਰਨ ਨਾਲ ਨਾਲ ਰੇਹੜੀ ਫੜ੍ਹੀ ਵਾਲੇ ਅਰਾਮ ਨਾਲ ਸੜਕਾਂ ਦੇ ਕੋਨੇ ਡੱਬੀ ਦੱਬੀ ਹਨ, ਜਿਸ ਦਾ ਖਾਮਿਆਜ਼ਾ ਆਉਣ ਜਾਣ ਵਾਲੇ ਯਾਤਰੀਆਂ ਨੂੰ ਲੰਮੇਂ-ਲੰਮੇਂ ਜਾਮ ਦੇ ਰੂਪ 'ਚ ਭੁਗਤਣਾ ਪੈ ਰਿਹਾ ਹੈ