ਟੁੱਟੀ ਨੀਂਦ

ਟ੍ਰੈਫਿਕ ਜਾਮ ਨੂੰ ਖਤਮ ਕਰਨ ਲਈ ਦੁਕਾਨਦਾਰਾਂ ਨਾਲ ਮੀਟਿੰਗ ਅੱਜ

-ਕੈਂਟ ਬੋਰਡ ਤੇ ਟ੍ਰੈਫਿਕ ਪੁਲਿਸ ਨੇ ਕੀਤੀ ਸਾਂਝੇ ਤੌਰ 'ਤੇ ਕਾਰਵਾਈ

ਸੀਟੀਪੀ 26-ਵਾਹਨਾਂ ਕਾਰਵਾਈ ਕਰਦੇ ਟਰੈਫਿਕ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ

ਸੀਟੀਪੀ 26ਏ ਗਲਤ ਪਾਰਕਿੰਗ ਵਿੱਚ ਖੜੀਆਂ ਗੱਡੀਆਂ ਟੋ ਕਰਕੇ ਲਿਜਾਦੀ ਟਰੈਫਿਕ ਪੁਲਿਸ

ਗੁਰਪ੍ਰਰੀਤ ਸਿੰਘ ਬਾਹੀਆ, ਜਲੰਧਰ ਛਾਉਣੀ : ਦੇਰ ਆਏ ਦਰੁਸਤ ਵਾਲੀ ਕਹਾਵਤ ਉਸ ਸਮੇ ਸੱਚ ਹੁੰਦੀ ਨਜ਼ਰ ਆਈ ਜਦੋਂ ਟ੍ਰੈਫਿਕ ਪੁਲਿਸ ਜਲੰਧਰ ਵੱਲਂ ਕਈ ਮਹੀਨਿਆਂ ਦੇ ਬਾਅਦ ਲੋਕਾਂ ਦੇ ਜੀਅ ਦਾ ਜੰਜਾਲ ਬਣ ਚੁੱਕੀ ਟ੍ਰੈਫਿਕ ਵਿਵਸਥਾ ਨੂੰ ਦਰੱੁਸਤ ਕਰਨ ਲਈ ਜਲੰਧਰ ਛਾਉਣੀ ਦੇ ਬਜਾਰਾਂ ਵੱਲ ਰੁੱਖ ਕੀਤਾ। ਇਹ ਕਾਰਵਾਈ ਏਡੀਸੀਪੀ ਗਗਨੇਸ਼ ਕੁਮਾਰ ਦੀ ਅਗਵਾਈ 'ਚ ਏਸੀਪੀ ਕੈਂਟ ਮੇਜਰ ਸਿੰਘ, ਥਾਣਾ ਮੁਖੀ ਰਾਮ ਪਾਲ ਤੇ ਟਰੈਫਿਕ ਪੁਲਿਸ ਟੀਮ ਵੱਲੋਂ ਨੇਪਰੇ ਚਾੜ੍ਹੀ ਗਈ। ਟ੍ਰੈਫਿਕ ਪੁਲਿਸ ਵੱਲੋਂ ਕੈਂਟ ਬੋਰਡ ਦੀ ਮਦਦ ਨਾਲ ਛਾਉਣੀ ਦੇ ਬਾਜ਼ਾਰਾਂ 'ਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ। ਬਾਜ਼ਾਰਾਂ ਖਾਸ ਕਰਕੇ ਮੰਡੀ ਰੋਡ 'ਤੇ ਸੜਕ ਵਿਚਕਾਰ ਖੜ੍ਹੇ ਕੀਤੇ ਗਏ ਵਾਹਨਾਂ ਦੇ ਚਲਾਨ ਕੱਟੇ ਗਏ।

ਇਸ ਮੌਕੇ ਏਸੀਪੀ ਕੈਂਟ ਮੇਜਰ ਸਿੰਘ ਨੇ ਦੱਸਿਆ ਕਿ ਛਾਉਣੀ ਦੇ ਬਾਜ਼ਾਰਾਂ 'ਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹੀ ਟ੍ਰੈਫਿਕ 'ਚ ਰੁਕਾਵਟ ਬਣ ਰਹੇ ਹਨ। ਉਨਾਂ ਕਿਹਾ ਕਿ ਮੰਡੀ 'ਚ ਬਣੀ ਪਾਰਕਿੰਗ ਦੇ ਬਾਵਜੂਦ ਲੋਕ ਬਾਜ਼ਾਰਾਂ 'ਚ ਆਪਣੇ ਵਾਹਨ ਦੀ ਗਲਤ ਪਾਰਕਿੰਗ ਕਰਨ ਨਾਲ ਇਹ ਸਮੱਸਿਆ ਹੋਰ ਵੀ ਵਧ ਗਈ ਸੀ। ਇਸ ਕਾਰਵਾਈ ਦੌਰਾਨ ਟ੍ਰੈਫਿਕ ਪੁਲਿਸ ਵੱਲੋਂ ਪੱਕੇ ਤੌਰ 'ਤੇ ਸੜਕਾਂ 'ਤੇ ਖੜ੍ਹੀਆਂ ਗੱਡੀਆਂ ਟੋਅ ਕਰਕੇ ਲਿਜਾਈਆਂ ਗਈਆਂ।

ਉਨ੍ਹਾਂ ਕਿਹਾ ਕਿ ਕੱਲ੍ਹ 12 ਵਜੇ ਏਸੀਪੀ ਕੈਂਟ ਦਫਤਰ 'ਚ ਛਾਉਣੀ ਤੇ ਦੀਪ ਨਗਰ ਦੇ ਦੁਕਾਨਦਾਰਾਂ ਨਾਲ ਮੀਟਿੰਗ ਰੱਖੀ ਗਈ ਤਾਂ ਕਿ ਇਸ ਸਮੱਸਿਆ ਦਾ ਹੱਲ ਪੂਰਨ ਰੂਪ ਵਿੱਚ ਕੱਿਢਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਦੁਾਕਨਦਾਰਾਂ ਨੇ ਆਪਣਾ ਸਾਮਾਨ ਸੜਕਾਂ 'ਤੇ ਰੱਖਣ ਤੋਂ ਗੁਰੇਜ ਨਾ ਕੀਤਾ ਤਾਂ ਛਾਉਣੀ ਪੁਲਿਸ ਕਾਰਵਾਈ ਕਰਨ 'ਤੇ ਮਜਬੂਰ ਹੋਵੇਗੀ। ਦੱਸਣਾ ਬਣਦਾ ਹੈ ਕਿ ਛਾਉਣੀ ਵਾਸੀ ਪਿਛਲੇ ਲੰਮੇਂ ਸਮੇਂ ਤੋਂ ਟ੍ਰੈਫਿਕ ਸਮੱਸਿਆ ਨਾਲ ਦੋ-ਚਾਰ ਹੋ ਰਹੇ ਹਨ ਪਰ ਛਾਉਣੀ ਬੀਟ ਲਈ ਡਿਊਟੀ 'ਤੇ ਤਾਇਨਾਤ ਟੀਮ ਵੱਲੋ ਇਸ ਪਾਸੇ ਵੱਲ ਨਜ਼ਰ ਨਹੀਂ ਮਾਰੀ ਗਈ ਸੀ।

ਕੈਂਟ ਬੋਰਡ ਟੈਕਸ ਬ੍ਾਂਚ ਦੇ ਕੁਝ ਅਧਿਕਾਰੀਆਂ ਦੇ ਚਹੇਤੇ ਦੁਕਾਨਦਾਰਾਂ ਨੇ ਧੜੱਲੇ ਨਾਲ ਸੜਕਾਂ 'ਤੇ ਪੱਕੇ ਤੌਰ 'ਤੇ ਕਬਜ਼ੇ ਕੀਤੇ ਹੋਏ ਹਨ, ਪਰ ਬੋਰਡ ਨੇ ਕਦੇ ਵੀ ਸੜਕਾਂ 'ਤੇ ਕੀਤੇ ਕਬਜ਼ਿਆਂ 'ਤੇ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਿਆਦੀ ਗਈ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਸਬਜ਼ੀ ਮੰਡੀ 'ਚ ਪੱਕੇ ਤੌਰ 'ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਕਿ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।