ਚੁੰਗਲ 'ਚ

-ਮਾਮਲਾ ਗੁਲਾਬ ਵਾਟਿਕਾ ਦੇ ਮਾਲਕ 'ਤੇ ਹਮਲੇ ਦਾ

-ਮੁੱਖ ਮੁਲਜ਼ਮ ਨੂੰ ਪਹਿਲਾਂ ਹੀ ਕਾਬੂ ਕਰ ਚੁੱਕੀ ਹੈ ਪੁਲਿਸ

ਸੀਟੀਪੀ-17-ਕਾਬੂ ਕੀਤੇ ਗਏ ਮੁਲਜ਼ਮ ਨਾਲ ਥਾਣਾ ਦੋ ਮੁਖੀ ਕਮਲਜੀਤ ਸਿੰਘ ਬੱਲ ਤੇ ਪੁਲਿਸ ਪਾਰਟੀ।

ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ ਦੋ ਦੀ ਪੁਲਿਸ ਨੇ ਅਕਤੂਬਰ 'ਚ ਡੀਜੇ ਚਲਾਉਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗੁਲਾਬ ਵਾਟਿਕਾ ਪੈਲੇਸ ਦੇ ਮਾਲਕ ਤੇ ਉਸ ਦੇ ਪੁੱਤਰ 'ਤੇ ਹਮਲਾ ਕਰਨ ਦੇ ਦੋਸ਼ 'ਚ ਨਾਮਜ਼ਦ ਇਕ ਹੋਰ ਹਮਲਾਵਰ ਨੂੰ ਗਿ੍ਫਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕਮਲਜੀਤ ਸਿੰਘ ਬੱਲ ਨੇ ਦੱਸਿਆ ਕਿ 5 ਅਕਤੂਬਰ ਦੀ ਰਾਤ ਨੂੰ ਵਰਕਸਾਪ ਚੌਕ ਲਾਗੇ ਪੈਂਦੇ ਗੁਲਾਬ ਵਾਟਿਕਾ ਪੈਲੇਸ 'ਚ ਪ੍ਰਰੋਗਰਾਮ ਚੱਲ ਰਿਹਾ ਸੀ, ਜਿੱਥੇ ਦੇਰ ਰਾਤ ਡੀਜੇ ਚਲਾਉਣ ਨੂੰ ਲੈ ਕੇ ਗੁਲਾਬ ਵਾਟਿਕਾ ਦੇ ਮਾਲਿਕ ਵਿਨੇ ਜੋਸ਼ੀ ਨਾਲ ਮੋਹਿਤ ਮਲਹੋਤਰਾ ਉਰਫ ਕਾਕਾ, ਜਸਕਰਨ ਉਰਫ਼ ਕੰਨੂੰ, ਗੌਰੀ, ਪਿ੍ਰੰਸ, ਕਾਰਤਿਕ ਤੇ ਸ਼ੈਲੀ ਵਿਚਾਲੇ ਝਗੜਾ ਹੋ ਗਿਆ ਇਸ ਮੌਕੇ ਨੂੰ ਲੋਕਾਂ ਨੇ ਵਿਵਾਦ ਖ਼ਤਮ ਕਰਵਾ ਦਿੱਤਾ। ਪਾਰਟੀ ਖਤਮ ਹੋਣ ਤੋਂ ਬਾਅਦ ਮੋਹਿਤ ਮਲਹੋਤਰਾ ਆਪਣੇ ਕੁਝ ਸਾਥੀਆਂ ਨਾਲ ਫਿਰ ਗੁਲਾਬ ਵਾਟਿਕਾ ਆ ਗਿਆ ਤੇ ਉਸ ਨੇ ਮਾਲਿਕ ਵਿਨੇ ਜੋਸ਼ੀ ਤੇ ਉਸ ਦੇ ਪੁੱਤਰ ਸ਼ੁੱਭਮ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਪੁਲਿਸ ਨੇ ਵਿਨੈ ਜੋਸ਼ੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕੁਝ ਦਿਨ ਬਾਅਦ ਹੀ ਮੋਹਿਤ ਮਲਹੋਤਰਾ ਨੂੰ ਕਾਬੂ ਕਰ ਲਿਆ ਸੀ। ਪੁਲਿਸ ਬਾਕੀ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਸੀ। ਅੱਜ ਏਐੱਸਆਈ ਬਲਵਿੰਦਰ ਸਿੰਘ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਇਸ ਮਾਮਲੇ ਦੇ ਇਕ ਹੋਰ ਮੁਲਜ਼ਮ ਜਸਕਰਨ ਉਰਫ਼ ਕੰਨੂੰ ਵਾਸੀ ਰਤਨ ਨਗਰ ਨੂੰ ਬਲਟਰਨ ਪਾਰਕ ਲਾਗਿਓਂ ਗਿ੍ਫ਼ਤਾਰ ਕਰ ਲਿਆ। ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕੰਨੂੰ ਕੋਲੋਂ ਉਸ ਦੇ ਫਰਾਰ ਸਾਥੀਆਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।