ਮਿਸਾਲ ਪੇਸ਼

ਕੌਂਸਲਰ ਤੇ ਵਿਧਾਇਕ ਨੇ ਨਹੀਂ ਸੁਣੀ ਸੀ ਲੋਕਾਂ ਦੀ ਫਰਿਆਦ

ਖ਼ਤਮ ਹੋਈ ਲੋਕਾਂ ਦੀ ਲੰਮੇਂ ਸਮੇਂ ਤੋਂ ਚੱਲ ਰਹੀ ਸਮੱਸਿਆ

ਸੀਟੀਪੀ9 - ਰਾਮਾ ਮੰਡੀ ਇਲਾਕੇ ਦੀ ਿਢੱਲਵਾਂ ਰੋਡ ਬਣਾਉਣ ਵਾਲੇ ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ ਤੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਰਭਜਨ ਸਿੰਘ, ਨਾਲ ਹਨ ਇਲਾਕਾ ਵਾਸੀ।

9-ਏ ਿਢੱਲਵਾਂ ਰੋਡ 'ਤੇ ਪ੍ਰਰੀਮਿਕਸ ਪਾਉਂਦਾ ਹੋਇਆ ਮਜ਼ਦੂਰ।

ਮਦਨ ਭਾਰਦਵਾਜ, ਜਲੰਧਰ : ਜਿਹੜਾ ਕੰਮ ਲੋਕਾਂ ਵੱਲੋਂ ਚੁਣੇ ਗਏ ਕਾਂਗਰਸੀ ਕੌਂਸਲਰ ਤੇ ਵਿਧਾਇਕ ਨਹੀਂ ਕਰਾ ਸਕੇ, ਉਹ ਵਾਰਡ ਨੰਬਰ 10 ਦੇ ਿਢੱਲਵਾਂ ਵਾਸੀਆਂ ਨੇ ਖੁਦ ਸੜਕ ਬਣਾ ਕੇ ਕਰਕੇ ਵਿਖਾ ਦਿੱਤਾ ਹੈ।

ਇਸ ਸਬੰਧੀ ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ ਨੇ ਕਿਹਾ ਹੈ ਕਿ ਿਢੱਲਵਾਂ ਰੋਡ, ਜਿੱਥੇ ਵਿਆਹ ਸ਼ਾਦੀਆਂ ਲਈ ਬਣੇ ਮੈਰਿਜ ਪੈਲੇਸਾਂ 'ਚ ਜਾਣ ਵਾਲੇ ਲੋਕਾਂ ਨੂੰ ਗੱਡੀਆਂ ਆਦਿ ਲੈ ਕੇ ਜਾਂਦੇ ਸਮੇਂ ਭਾਰੀ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਨੂੰ ਲੋਕਾਂ ਨੇ ਖੁਦ ਸੜਕ ਬਣਵਾ ਕੇ ਖ਼ਤਮ ਕਰ ਦਿੱਤਾ ਹੈ। ਉਕਤ ਸੜਕ ਬਣਾਉਣ 'ਚ ਜਿੱਥੇ ਵਾਰਡ ਨੰਬਰ 10 ਦੇ ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ ਨੇ ਯੋਗਦਾਨ ਦਿੱਤਾ, ਉਥੇ ਇਲਾਕੇ ਦੇ ਮੋਹਤਬਰਾਂ ਤੇ ਲੋਕਾਂ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਰਭਜਨ ਸਿੰਘ ਿਢੱਲੋਂ, ਪਿ੍ਰਤਪਾਲ ਸਿੰਘ ਿਢੱਲੋਂ, ਸਤਨਾਮ ਸਿੰਘ, ਗਿਆਨ ਸਿੰਘ, ਹੀਰਾ ਲਾਲ, ਗੁਰਵੀਰ ਸਿੰਘ ਤੇ ਤੀਰਥ ਸਿੰਘ ਿਢੱਲੋਂ ਨੇ ਬਣਦਾ ਯੋਗਦਾਨ ਪਾਇਆ। ਉਕਤ ਸਭ ਨੇ ਪੈਸੇ ਇੱਕਠੇ ਕਰਕੇ ਸੜਕ ਦਾ ਟੋਟਾ ਬਣਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਇਲਾਕਾ ਵਾਸੀਆਂ ਨੇ ਇਸ ਜਨਤਕ ਕੰਮ ਲਈ ਕਰੀਬ ਇਕ ਲੱਖ ਰੁਪਏ ਦਾ ਫੰਡ ਇਕੱਠਾ ਕਰਕੇ ਲਗਾਇਆ।

ਬਾਕਸ

-ਤਰਲਿਆਂ ਦੇ ਬਾਵਜੂਦ ਨਹੀਂ ਬਣੀ ਸੀ ਸੜਕ

ਇਸ ਸਬੰਧੀ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਕਈ ਵਾਰ ਲਿਖਿਆ ਤੇ ਵਾਰਡ ਕੌਂਸਲਰ ਮਨਦੀਪ ਜੱਸਲ ਤੇ ਵਿਧਾਇਕ ਰਾਜਿੰਦਰ ਬੇਰੀ ਨੂੰ ਪਿਛਲੇ ਕਾਫੀ ਸਮੇਂ ਤੋਂ ਤਰਲੇ ਕਰਦੇ ਰਹੇ, ਪਰ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਉਪਰੰਤ ਹਾਰ ਕੇ ਉਨ੍ਹਾਂ ਨੇ ਖ਼ੁਦ ਹੀ ਫੰਡ ਇੱਕਠਾ ਕਰਕੇ 150 ਫੱੁਟ ਇਕ ਪਾਸੇ ਤੇ 70 ਫੁੱਟ ਇਕ ਪਾਸੇ ਦਾ ਸੜਕੀ ਟੋਟਾ ਬੱੁਧਵਾਰ ਨੂੰ ਬਣਵਾ ਲਿਆ, ਜਿਸ ਨਾਲ ਆਮ ਆਵਾਜਾਈ ਸੁਖਾਲੀ ਹੋ ਗਈ ਹੈ। ਉਧਰ ਵਾਰਡ ਨੰਬਰ 10 ਦੇ ਕੌਂਸਲਰ ਮਨਦੀਪ ਜੱਸਲ ਦਾ ਕਹਿਣਾ ਹੈ ਕਿ ਰਾਮਾ ਮੰਡੀ ਤੋਂ ਲੈ ਕੇ ਲੱਧੇਵਾਲੀ ਤਕ ਸੜਕ ਦਾ ਐਸਟੀਮੇਟ ਬਣਿਆ ਹੋਇਆ ਹੈ, ਪਰ ਅਫਸਰਾਂ ਦੀਆਂ ਡਿਊਟੀਆਂ ਸੁਲਤਾਨਪੁਰ ਲੋਧੀ ਲੱਗੀਆਂ ਹੋਣ ਕਾਰਨ ਉਕਤ ਸੜਕ ਦੇ ਕੰਮ 'ਚ ਦੇਰੀ ਹੋਈ ਹੈ।