ਸੀਟੀਪੀ4-ਲੰਮਾ ਪਿੰਡ ਨੇੜੇ 12 ਦੁਕਾਨਾਂ ਸੀਲ ਕਰਨ ਮੌਕੇ ਸਟਾਫ ਮੈਂਬਰਾਂ ਤੇ ਪੁਲਿਸ ਮੁਲਾਜ਼ਮਾਂ ਨਾਲ ਪ੍ਰਾਪਰਟੀ ਟੈਕਸ ਬਰਾਂਚ ਦੇ ਸੁਪਰਡੈਂਟ ਭੁਪਿੰਦਰ ਸਿੰਘ ਬੜਿੰਗ।

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਅਧੀਨ ਬੱੁਧਵਾਰ ਨੂੰ ਟੈਕਸ ਡਿਫਾਲਟਰਾਂ ਦੀਆਂ 12 ਦੁਕਾਨਾਂ ਸੀਲ ਕੀਤੀਆਂ। ਇਹ ਜਾਣਕਾਰੀ ਦਿੰਦੇ ਹੋਏ ਪ੍ਰਾਪਰਟੀ ਟੈਕਸ ਬਰਾਂਚ ਦੇ ਸੁਪਰਡੈਂਟ ਭੁਪਿੰਦਰ ਸਿੰਘ ਬੜਿੰਗ ਨੇ ਦੱਸਿਆ ਕਿ ਨਗਰ Îਨਗਮ ਨੇ ਲੰਮਾ ਪਿੰਡ ਨੇੜੇ ਹੁਸ਼ਿਆਰਪੁਰ ਰੋਡ 'ਤੇ ਨਾਜਾਇਜ਼ ਤੌਰ 'ਤੇ ਬਣਾਈਆਂ ਗਈਆਂ 12 ਦੁਕਾਨਾਂ ਨੂੰ ਸੀਲ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨਾਲ ਨਿਗਮ ਪੁਲਿਸ ਤੋਂ ਇਲਾਵਾ ਟੈਕਸ ਬਰਾਂਚ ਦੇ ਸਟਾਫ ਮੈਂਬਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਉਕਤ 12 ਦੁਕਾਨਾਂ ਬਿਨਾਂ ਨਕਸ਼ਾ ਪਾਸ ਕਰਾਏ ਬਣਾਈਆਂ ਗਈਆਂ ਸਨ।