ਸੀਟੀਪੀ 23 - ਮੀਟਿੰਗ ਦੌਰਾਨ ਸੂਬਾ ਪ੍ਰਧਾਨ ਹੁਕਮ ਸਿੰਘ ਉੱਪਲ ਤੇ ਅਹੁਦੇਦਾਰ।

ਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਪੰਜਾਬ ਰੋਡਵੇਜ਼ ਟ੍ਰੈਫਿਕ ਸੁਪਰਵਾਈਜ਼ਰ ਸਟਾਫ ਵੈੱਲਫੇਅਰ ਐਸੋਸੀਏਸ਼ਨ ਦੀ ਸੂਬਾਈ ਮੀਟਿੰਗ ਜਥੇਬੰਦੀ ਦੇ ਦਫਤਰ ਬੱਸ ਸਟੈਂਡ ਜਲੰਧਰ 'ਚ ਹਰੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਚੇਅਰਮੈਨ ਮਿਲਖਾ ਸਿੰਘ ਰੰਧਾਵਾ ਤੇ ਪ੍ਰਧਾਨ ਹੁਕਮ ਸਿੰਘ ਉੱਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਗਰੀਬੀ, ਬੇਰੁਜ਼ਗਾਰੀ ਤੇ ਮਜ਼ਦੂਰਾਂ ਤੇ ਕਿਸਾਨਾਂ ਮੰਗਾਂ ਵੱਲ ਕੋਈ ਤਵੱਜੋਂ ਨਹੀਂ ਹੈ। ਪੰਜਾਬ ਦੇ ਲੋਕ ਸੰਤਾਪ ਭਰੀ ਜ਼ਿੰਦਗੀ ਗੁਜ਼ਾਰ ਰਹੇ ਹਨ, ਪਰ ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸ ਮੌਕੇ ਵੱਖ ਵੱਖ ਡਿਪੂਆਂ ਦੇ ਆਗੂਆਂ ਨੇ ਸਮੂਲੀਅਤ ਕੀਤੀ ਤੇ ਆਪੋ-ਆਪਣੀਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ। ਮੀਟਿੰਗ 'ਚ ਮੰਗ ਕੀਤੀ ਗਈ ਕਿ ਕੈਸ਼ਲੈੱਸ ਬੀਮਾ ਸਕੀਮ ਸੁਰੂ ਕੀਤੀ ਜਾਵੇ ,ਡੀਏ ਦੀਆਂ ਕਿਸ਼ਤਾਂ ਤੇ ਉਨ੍ਹਾਂ ਦਾ ਬਕਾਇਆ ਦਿੱਤਾ ਜਾਵੇ ਤੇ ਹੋਰ ਮੰਗਾਂ ਮੰਨੀਆਂ ਜਾਣ। ਮੀਟਿੰਗ 'ਚ ਗੁਲਜ਼ਾਰ ਸਿੰਘ, ਤਰਸੇਮ ਸਿੰਘ, ਐੱਸਐੱਸਏ ਐੱਲ ਕਲੇਰ, ਜਗਦੀਸ਼ ਕਲੇਰ ਬੋਪਾਰਾਏ, ਗੁਰਦੇਵ ਸਿੰਘ ਬੱਲ, ਰਜਿੰਦਰ ਸ਼ਰਮਾ, ਕੁਲਵੰਤ ਸਿੰਘ, ਚੰਚਲ ਰਾਮ ਪਾਲ , ਹਰੀ ਸਿੰਘ, ਬੀਰ ਸਿੰਘ ਬੀਰ ,ਮਹਿੰਦਰ ਪਾਲ, ਗੁਰਚਰਨ ਦਾਸ ਫਗਵਾੜਾ, ਅਮਰਨਾਥ ਭਗਤ, ਧਿਆਨ ਚੰਦ, ਰਾਮ ਕੁਮਾਰ, ਕਿਰਪਾਲ ਸਿੰਘ, ਮਹਿੰਦਰ ਸਿੰਘ ਿਢੱਲੋਂ, ਸੱਤਪਾਲ ਬਠਲਾ, ਹਰਭਜਨ, ਹੁਕਮ ਸਿੰਘ ਉੱਪਲ , ਹਰਜਿੰਦਰ ਸਿੰਘ ਰੰਧਾਵਾ, ਸੁਰਜੀਤ ਸਿੰਘ, ਸੰਤ ਰਾਮ ਤੇ ਅਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।