ਪਹਿਲਾ ਸਥਾਨ

ਸਕੂਲ ਪ੍ਰਬੰਧਕਾਂ ਤੇ ਸਟਾਫ ਮੈਂਬਰਾਂ ਨੇ ਜੇਤੂਆਂ ਨੂੰ ਦਿੱਤੀ ਵਧਾਈ

ਐੱਸਟੀਐੱਸ ਵਰਲਡ ਸਕੂਲ 'ਚ ਕਰਵਾਏ ਗਏ ਸੰਗੀਤ ਮੁਕਾਬਲੇ

ਸੀਟੀਪੀ 114 - ਐੱਸਟੀਐੱਸ ਵਰਲਡ ਸਕੂਲ 'ਚ ਕਰਵਾਏ ਗਏ ਸਹੋਦਿਆ ਇੰਟਰ ਸਕੂਲ ਗਰੁੱਪ ਸੰਗੀਤ ਮੁਕਾਬਲਿਆਂ 'ਚ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਚੇਅਰਪਰਸਨ ਮਾਲਤੀ, ਪਿ੍ਰੰਸੀਪਲ ਪ੍ਰਭਜੋਤ ਕੌਰ ਗਿੱਲ ਤੇ ਹੋਰ।

ਸੀਟੀਪੀ 114ਏ - ਮੁਕਾਬਲਿਆਂ ਦੌਰਾਨ ਜੱਜ ਲੈਕ. ਮਧੂਰੀਮਾ ਕਰਵਲ , ਸਹਾਇਕ ਪ੍ਰਰੋਫੈਸਰ ਡਾ. ਕੁਲਵਿੰਦਰ ਸਿੰਘ ਤੇ ਹਾਲ 'ਚ ਮੌਜੂਦ ਵਿਦਿਆਰਥੀ ਤੇ ਹੋਰ।

ਮਨਜੀਤ ਮੱਕੜ, ਗੁਰਾਇਆ : ਐੱਸਟੀਐੱਸ ਵਰਲਡ ਸਕੂਲ 'ਚ ਸਹੋਦਿਆ ਇੰਟਰ ਸਕੂਲ ਗਰੁੱਪ ਸੰਗੀਤ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੀ ਸ਼ੁਰੂਆਤ ਸਕੂਲ ਦੀ ਚੇਅਰਪਰਸਨ ਮਾਲਤੀ ਅਤੇ ਪਿ੍ਰੰਸੀਪਲ ਪ੍ਰਭਜੋਤ ਗਿੱਲ ਵੱਲੋਂ ਸ਼ਮਾਂ ਰੋਸ਼ਨ ਕਰਕੇ ਕੀਤੀ ਗਈ । ਇਸ ਮੌਕੇ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਸਕੂਲ ਦੇ ਬੱਚਿਆਂ ਨੇ ਸਮੂਹ ਗਾਇਨ ਪੇਸ਼ ਕੀਤਾ, ਜਿਸ ਦੀ ਤਿਆਰੀ ਸਕੂਲ ਦੇ ਮਿਊਜ਼ਿਕ ਅਧਿਆਪਕ ਨਵਤੇਜ ਸਿੰਘ ਵੱਲੋਂ ਕੀਤੀ ਗਈ। ਮੁਕਾਬਲੇ ਵਿੱਚ ਲੱਗਪੱਗ 21 ਸਕੂਲਾਂ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਦਾ ਮੁੱਖ ਵਿਸ਼ਾ ਦੇਸ਼ ਭਗਤੀ ਨਾਲ ਸੰਬੰਧਤ ਸੀ।ਮੁਕਾਬਲੇ 'ਚ ਆਰਮੀ ਪਬਲਿਕ ਸਕੂਲ ਜਲੰਧਰ ਕੈਂਟ, ਬੀਐੱਸਐੱਫ ਸਕੂਲ ਜਲੰਧਰ, ਸੀਜੇਐੱਸ ਸਕੂਲ ਜਲੰਧਰ, ਡਿਪਸ- ਗਿਲਜੀਆਂ, ਕਪੂਰਥਲਾ, ਮਕਸੂਦਾਂ, ਨੂਰਮਹਿਲ, ਟਾਂਡਾ, ਜੈਮਸ ਕੈਂਬਰਿਜ ਹੁਸ਼ਿਆਰਪੁਰ, ਲਾ-ਬਲੋਸਮ ਸਕੂਲ, ਮੇਅਰ ਵਰਲਡ ਜਲੰਧਰ, ਪੁਲਿਸ ਡੀਏਵੀ ਸਕੂਲ ਜਲੰਧਰ, ਐੱਸਬੀਐੱਸ ਮਾਡਲ ਹਾਈ ਸਕੂਲ, ਸੇਂਟ ਮਨੂ ਕਾਨਵੈਂਟ ਸਕੂਲ ਸ਼ਾਹਕੋਟ, ਸੰਸਕਿ੍ਤੀ ਕੇਐੱਮਵੀ ਸਕੂਲ, ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਭੋਗਪੁਰ, ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਿੱਠੂ ਬਸਤੀ, ਸੇਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ ਜਲੰਧਰ , ਸੇਠ ਹੁਕਮ ਚੰਦ ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸ਼ਿਵਜੋਤੀ ਪਬਲਿਕ ਸਕੂਲ, ਦਿ ਗੁਰੂਕੁਲ, ਵੁੱਡਲੈਂਡ ਓਵਰਸੀਜ਼ ਸਕੂਲ, ਕਮਲਾ ਨਹਿਰੂ ਪਬਲਿਕ ਸਕੂਲ ਫਗਵਾੜਾ, ਪਿਪਸ ਸਕੂਲ ਰੁੜਕਾ ਕਲਾਂ ਆਦਿ ਸਕੂਲ ਦੇ ਬੱਚੇ ਸ਼ਾਮਲ ਹੋਏ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਅੰਦਾਜ਼ਾਂ 'ਚ ਸਮੂਹ ਗੀਤ ਗਾਏ, ਜਿਸ ਨਾਲ ਪੂਰੇ ਸਕੂਲ 'ਚ ਦੇਸ਼ ਭਗਤੀ ਦੀ ਲਹਿਰ ਦੌੜ ਗਈ

ਸਮਾਗਮ 'ਚ ਮਧੂਰੀਮਾ ਕਰਵਲ ਲੈਕਚਰਾਰ ਐੱਚਆਰਐੱਮਐੱਮਵੀ ਕਾਲਜ ਜਲੰਧਰ ਤੇ ਡਾ. ਕੁਲਵਿੰਦਰ ਸਿੰਘ ਸਹਾਇਕ ਪ੍ਰਰੋਫੈਸਰ ਲਵਲੀ ਪ੍ਰਰੋਫੈਸ਼ਨਲ ਫਗਵਾੜਾ ਵੱਲੋਂ ਜੱਜਾਂ ਦੀ ਦੀ ਭੂਮਿਕਾ ਨਿਭਾਈ ਗਈ। ਮੁਕਾਬਲਿਆਂ 'ਚ ਮੇਅਰ ਵਰਲਡ ਸਕੂਲ ਜਲੰਧਰ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਸੇਠ ਹੁਕਮ ਚੰਦ ਸਕੂਲ ਜਲੰਧਰ ਨੇ ਦੂਸਰਾ ਸਥਾਨ ਤੇ ਪੁਲਿਸ ਡੀਏਵੀ ਸਕੂਲ ਜਲੰਧਰ ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਇਸ ਮੌਕੇ ਜੇਤੂ ਟੀਮਾਂ ਨੂੰ ਸਕੂਲ ਚੇਅਰਪ੍ਰਸਨ ਮਾਲਤੀ ਤੇ ਸਕੂਲ ਪਿ੍ਰੰ. ਪ੍ਰਭਜੋਤ ਗਿੱਲ ਵੱਲੋਂ ਸਰਟੀਫਿਕੇਟਾਂ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਪਿ੍ਰੰ. ਸਾਹਿਬਾ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।