ਸੀਟੀਪੀ 32 - ਧਰਨੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਬਾਰਡੀਨੇਟ ਸਰਵਿਸਿਜ ਫੈੱਡੇਰੇਸ਼ਨ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਤੇ ਹੇਠਾਂ ਬੈਠੇ ਕਾਮੇ।

ਮਹਿੰਦਰ ਰਾਮ ਫੁੱਗਲਾਣਾ ਜਲੰਧਰ : ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਨੰਬਰ ਇਕ ਜਲੰਧਰ ਵਿਖੇ ਐੱਸਡੀਓ ਖ਼ਿਲਾਫ਼ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਬ੍ਾਂਚ ਜਲੰਧਰ ਵੱਲੋਂ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਅਗਵਾਈ 'ਚ ਸੰਕੇਤਕ ਧਰਨਾ ਲਾਇਆ ਗਿਆ। ਧਰਨੇ 'ਚ ਫੈਸਲਾ ਕੀਤਾ ਗਿਆ ਕਿ ਜੇਕਰ ਐੱਸਡੀਓ ਨਾਲ ਸਬੰਧੰਤ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਜਥੇਬੰਦੀ 23 ਨਵੰਬਰ ਨੂੰ ਜ਼ਿਲ੍ਹਾ ਪੱਧਰ ਦਾ ਇਸੇ ਜਗ੍ਹਾ 'ਤੇ ਧਰਨਾ ਦੇਵੇਗੀ। ਆਗੂਆਂ ਨੇ ਕਿਹਾ ਕਿ ਸਕੀਮਾਂ ਉੱਪਰ ਰੱਖੇ ਵਰਕਰਾਂ ਲਈ ਪੱਖੇ, ਟੇਬਲ, ਕੁਰਸੀਆਂ,ਜੱਗ, ਗਿਲਾਸ, ਮੁੱਢਲੀ ਸਹਾਇਤਾ ਦਾ ਬਕਸਾ,ਟਿਊਬ ਲਾਈਟਾਂ, ਦਰੀਆਂ ,ਰੰਗ, ਘਾਹ ਵਾਲੀ ਮਸ਼ੀਨ ਉਪਲੱਬਧ ਕਰਵਾਈਆਂ ਜਾਣ, ਕੰਟਰੈਕਟ ਵਰਕਰਾਂ ਦੀਆਂ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ ਆਦਿ ਮੰਗਾਂ ਮੰਨੀਆਂ ਜਾਣ। ਇਸ ਮੌਕੇ ਅਮਰਜੀਤ ਸਿੰਘ ਸੇਖੋ 'ਗੁਰਵਿੰਦਰ ਪੁਸ਼ਪਿੰਦਰ ਕੁਮਾਰ ਵਿਰਦੀ ,ਜਸਵੀਰ ਨਗਰ ,ਅਕਲ ਚੰਦ, ਹਰੀ ਰਾਮ, ਸੁਖਦਿਆਲ ,ਬਲਜੀਤ ਸਿੰਘ, ਪੂਰਨ ਸਿੰਘ, ਰਾਧੇ ਸ਼ਾਮ ਤੇ ਹੋਰਨਾਂ ਨੇ ਧਰਨੇ ਨੂੰ ਸੰਬੋਧਨ ਕੀਤਾ।