ਸੀਟੀਪੀ 117 :- ਖੜ੍ਹੀ ਸਕੂਲ ਬੱਸ 'ਚ ਪਿੱਿਛਓਂ ਜਾ ਕੇ ਵੱਜਾ ਮੋਟਰਸਾਈਕਲ

ਸੀਟੀਪੀ 117ਏ : ਮਿ੍ਤਕ ਅਮਨਦੀਪ ਉਰਫ ਲਾਡੀ ਦੀ ਫਾਈਲ ਫੋਟੋ।

ਸੁਰਿੰਦਰਪਾਲ ਕੁੱਕੂ, ਦੁਸਾਂਝ ਕਲਾਂ : ਦੁਸਾਂਝ ਕਲਾਂ ਤੋਂ ਮੁਕੰਦਪੁਰ ਰੋਡ 'ਤੇ ਅੱਡਾ ਦੁਸਾਂਝ ਕਲਾਂ ਪੈਟਰੋਲ ਪੰਪ ਸਥਿਤ ਦੇਰ ਸ਼ਾਮ ਸੜਕ ਦੁਰਘਟਨਾ 'ਚ ਨੌਜਵਾਨ ਦੀ ਮੌਤ ਹੋ ਗਈ ਤੇ ਇਕ ਬਜ਼ੁਰਗ ਜ਼ਖਮੀ ਹੋ ਗਿਆ। ਮਿ੍ਤਕ ਦੀ ਪਛਾਣ ਅਮਨਦੀਪ ਉਰਫ ਲਾਡੀ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਕੁੱਲਥਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੋਈ ਹੈ। ਮੌਕੇ 'ਤੇ ਰਾਹਗੀਰਾਂ ਨੇ ਦੱਸਿਆ ਕਿ ਇਕ ਬਜ਼ੁਰਗ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਗਵਾੜਾ ਤੋਂ ਦੁਸਾਂਝ ਕਲਾਂ ਵੱਲ ਨੂੰ ਆ ਰਿਹਾ ਸੀ। ਨੌਜਵਾਨ ਵੀ ਫਗਵਾੜਾ ਵੱਲੋਂ ਦੁਸਾਂਝ ਕਲਾਂ ਨੂੰ ਹੀ ਆ ਰਿਹਾ ਸੀ। ਬਜ਼ੁਰਗ ਜਦੋਂ ਪੈਟਰੋਲ ਪੰਪ ਦੇ ਕੋਲ ਆਇਆ ਤਾਂ ਬਿਨਾਂ ਪਿੱਛੇ ਦੇਖੇ ਉਹ ਪਟਰੋਲ ਪੰਪ ਵੱਲ ਨੂੰ ਮੁੜ ਗਿਆ। ਇਸੇ ਦੌਰਾਨ ਪਿੱਿਛਓਂ ਆ ਰਿਹਾ ਨੌਜਵਾਨ ਐੱਫਜੈੱਡ ਮੋਟਰਸਾਈਕਲ ਨੰਬਰ 33 7829 ਸਵਾਰ ਸੀ, ਤੇਜ਼ ਰਫ਼ਤਾਰ ਕਾਰਨ ਸੁੰਤੁਲਨ ਗੁਆਹ ਬੈਠਾ ਤੇ ਪੈਟਰੋਲ ਪੰਪ ਦੇ ਸਹਮਣੇ ਸੜਕ ਤੋਂ ਸਾਈਡ 'ਤੇ ਖੜ੍ਹੀ ਸਕੂਲ ਬੱਸ 'ਚ ਜਾ ਟਕਰਾ ਗਿਆ ਤੇ ਗੰਭੀਰ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਇਸ ਦੁਰਘਟਨਾ ਦੀ ਸੂਚਨਾ ਪੁਲਸ ਚੌਂਕੀ ਦੁਸਾਂਝ ਕਲਾਂ ਨੂੰ ਦਿੱਤੀ ਤੇ ਪੁਲਿਸ ਮੌਕੇ 'ਤੇ ਪਹੁੰਚ ਕੇ ਨੌਜਵਾਨ ਨੂੰ ਸਿਵਲ ਹਸਪਤਾਲ ਫਗਵਾੜਾ 'ਚ ਦਾਖਲ ਕਰਵਾਇਆ ਗਿਆ, ਜਿਸ ਦੀ ਹਸਪਤਾਲ ਵਿਚ ਪਹੁੰਚ ਕੇ ਮੌਤ ਹੋ ਗਈ। ਇਸ ਸਬੰਧੀ ਚੌਕੀ ਦੁਸਾਂਝ ਕਲਾਂ ਦੇ ਇੰਚਾਰਜ ਲਾਭ ਸਿੰਘ ਨੇ ਕਿਹਾ ਕਿ ਲਾਸ ਦਾ ਪੋਸਟਮਾਰਟਮ ਕਰਵਾ ਕੇ ਕੱਲ੍ਹ ਵਾਰਸਾਂ ਦੇ ਦਿੱਤੀ ਜਾਵੇਗੀ।