ਸੀਟੀਪੀ16- ਨਗਰ ਨਿਗਮ ਦੀ ਵਾਟਰ ਸਪਲਾਈ ਬਰਾਂਚ ਵਲੋਂ ਇੰਡਸਟ੍ਰੀਅਰ ਏਰੀਆ ਵਿਖੇ ਇਕ ਡਿਫਾਲਟਰ ਦਾ ਕੁਨੈਕਸ਼ਨ ਕਟਦਾ ਹੋਇਆ ਨਿਗਮ ਕਰਮਚਾਰੀ ਦਿਖਾਈ ਦੇ ਰਿਹਾ ਹੈ।

ਪੰਜਾਬੀ ਜਾਪਰਣ ਪ੍ਰਤੀਨਿਧ,ਜਲੰਧਰ : ਨਗਰ ਨਿਗਮ ਨੇ ਪਾਣੀ ਦੇ ਬਿੱਲਾਂ ਦੇ ਡਿਫਾਲਟਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਅਧੀਨ ਸ਼ੱੁਕਰਵਾਰ ਨੂੰ 7 ਕੁਨੈਕਸ਼ਨ ਕੱਟੇ ਤੇ ਸਾਢੇ 11 ਲੱਖ ਰੁਪਏ ਦੀ ਫੀਲਡ ਸਟਾਫ ਵੱਲੋਂ ਵਸੂਲੀ ਵੀ ਕੀਤੀ ਗਈ। ਨਗਰ ਨਿਗਮ ਦੇ ਓਐਂਡਐਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜ਼ੋਨ ਨੰਬਰ 7 ਦੇ ਇੰਡਸਟ੍ਰੀਅਲ ਏਰੀਆ 'ਚ ਐਕਸੀਅਨ ਹਰਮੇਸ਼ ਲਾਲ ਦੀ ਅਗਵਾਈ ਵਿਚ ਡਿਫਾਲਟਰਾਂ ਦੇ 7 ਕੁਨੈਕਸ਼ਨ ਕੱਟੇ ਗਏ। ਇਹ ਕਾਰਵਾਈ ਸੰਯੁਕਤ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਤੇ ਕੀਤੀ ਗਈ। ਵਰਨਣਯੋਗ ਹੈ ਕਿ ਸੰਯੁਕਤ ਕਮਿਸ਼ਨਰ ਰੋਜ਼ਾਨਾ ਫੀਲਡ ਸਟਾਫ ਦੀ ਮੀਟਿੰਗ ਲੈਂਦੇ ਹਨ। ਉਨ੍ਹਾਂ ਦੀ ਰੋਜ਼ਾਨਾ ਦੀ ਵਸੂਲੀ ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਲੈਂਦੇ ਹਨ।