ਪ੍ਰਰਾਪਤੀ

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਟੇਬਲ ਟੈਨਿਸ ਟੂਰਨਾਮੈਂਟ 'ਚ ਮਾਰੀਆਂ ਮੱਲਾਂ, ਪ੍ਰਬੰਧਕਾਂ ਦਿੱਤੀ ਵਧਾਈ

ਸੀਟੀਪੀ-9-ਸੀਬੀਐੱਸਈ ਕਲਸਟਰ ਟੇਬਲ ਟੈਨਿਸ ਟੂਰਨਾਮੈਂਟ 'ਚ ਸੋਨ ਤਮਗੇ ਜਿੱਤਣ ਵਾਲੇ ਇੰਨੋਸੈਂਟ ਹਾਰਟਸ ਦੇ ਖਿਡਾਰੀ ਪ੍ਰਬੰਧਕਾਂ ਤੇ ਅਧਿਆਪਕਾਂ ਨਾਲ।

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੀਬੀਐੱਸਈ ਕਲਸਟਰ ਟੇਬਲ ਟੈਨਿਸ ਟੂਰਨਾਮੈਂਟ 'ਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਆਪਣੀ ਥਾਂ ਬਣਾਉਂਦੇ ਹੋਏ ਸੋਨ ਤਗਮੇ ਜਿੱਤੇ। 9 ਖਿਡਾਰੀ ਰਾਸ਼ਟਰੀ-ਪੱਧਰ ਲਈ ਚੁਣੇ ਗਏ। ਲੜਕਿਆਂ ਦੇ ਅੰਡਰ-14 ਵਰਗ 'ਚ ਸਕਸ਼ਮ ਗੋਇਲ, ਕੇਸ਼ਵ, ਤਾਨਿਸ਼ ਤੇ ਅਰਚਿਤ ਨੇ ਸੋਨ ਤਗਮੇ ਜਿੱਤੇ। ਇਸੇ ਤਰ੍ਹਾਂ ਲੜਕੀਆਂ ਦੇ ਅੰਡਰ-17 ਵਰਗ 'ਚ ਕਸ਼ਿਕਾ, ਕਾਸ਼ਵੀ, ਮਾਨਿਆ ਤੇ ਲਵਿਆ ਨੇ ਸੋਨ ਤਗਮੇ ਜਿੱਤੇਅਤੇ ਰਾਸ਼ਟਰੀ-ਪੱਧਰ 'ਤੇ ਆਪਣਾ ਸਥਾਨ ਪੱਕਾ ਕਰ ਲਿਆ। ਲੜਕਿਆਂ ਦੇ ਅੰਡਰ-17 ਵਰਗ ਵਿੱਚ ਹਾਰਦਿਕ ਚੱਡਾ, ਜਯੇਸ਼ ਪੰਡਿਤ, ਧਰੂਵ ਸ਼ਰਮਾ ਅਤੇ ਹਰਨੂਰ ਸਿੰਘ ਅਤੇ ਲੜਕੀਆਂ ਦੇ ਅੰਡਰ-19 ਵਰਗ 'ਚ ਹੇਜ਼ਲ, ਰਾਬਿਆ, ਸਮੀਕਸ਼ਾ ਤੇ ਸ਼੍ਰੇਆ ਨੇ ਕਾਂਸੇ ਦੇ ਤਗਮੇ ਜਿੱਤੇ। ਇਸ ਤੋਂ ਬਿਨਾਂ ਹਾਰਦਿਕ ਚੱਢਾ ਨੇ ਅੰਡਰ-17 ਵਰਗ 'ਚ ਦੂਸਰਾ, ਗੁਰਸ਼ਹਿਜ ਬਵੇਜਾ ਨੇ ਅੰਡਰ-19 ਵਰਗ 'ਚ ਤੀਸਰਾ ਸਥਾਨ ਪ੍ਰਰਾਪਤ ਕੀਤਾ। ਇਸ ਮੌਕੇ ਜੇਤੂਆਂ ਨੂੰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ। ਲੋਹਾਰਾਂ ਬ੍ਾਂਚ 'ਚ ਲਕਸ਼ ਧੀਰ, ਆਯੂਸ਼ ਹਾਂਡਾ ਤੇ ਸਿਆਮ ਕੋਹਲੀ ਨੇ ਤੀਸਰਾ ਸਥਾਨ ਪ੍ਰਰਾਪਤ ਕਰਕੇ ਕਾਂਸੇ ਦੇ ਤਗਮੇ ਜਿੱਤੇ। ਸੀਬੀਐੱਸਈ ਕਲਸਟਰ 18 ਟੇਬਲ ਟੈਨਿਸ ਟੂਰਨਾਮੈਂਟ ਸੀ.ਜੇ.ਐਸ. ਪਬਲਿਕ ਸਕੂਲ 'ਚ ਹੋਇਆ, ਜਿਸ 'ਚ ਪੰਜਾਬ, ਜੰਮੂ-ਕਸ਼ਮੀਰ ਦੀਆਂ ਵਿਭਿੰਨ 90 ਟੀਮਾਂ ਨੇ ਭਾਗ ਲਿਆ। ਪਿ੍ਰੰ. ਰਾਜੀਵ ਪਾਲੀਵਾਲ ਨੇ ਖੇਡ-ਵਿਭਾਗ ਦੇ ਇੰਚਾਰਜ ਸੰਜੀਵ ਭਾਰਦਵਾਜ, ਕੋਚ ਤਿਲਕ ਰਾਜ ਅਤੇ ਕੋਚ ਕਨਿਕਾ ਨੂੰ ਵਧਾਈ ਦਿੱਤੀ। ਬੌਰੀ ਮੈਮੋਰੀਅਲ ਐਜੂਕੇਸ਼ਨਲ ਤੇ ਮੈਡੀਕਲ ਟਰਸੱਟ ਦੇ ਅਕੈਡਮਿਕ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਜੇਤੂ ਬੱਚਿਆਂ ਦੀ ਟਿਊਸ਼ਨ ਫੀਸ 'ਚ ਰਾਹਤ ਦੇਣ ਦਾ ਵੀ ਭਰੋਸਾ ਦਿੱਤਾ।