ਜਤਿੰਦਰ ਪੰਮੀ, ਜਲੰਧਰ

6 ਮਹੀਨੇ ਕਹਿਰ ਵਰ੍ਹਾਉਣ ਤੋਂ ਬਾਅਦ ਕੋਰੋਨਾ ਠੰਢਾ ਪੈਣ ਲੱਗ ਪਿਆ ਹੈ। ਸਰਕਾਰ ਦੀਆਂ ਨੀਤੀਆਂ ਅਤੇ ਲੋਕਾਂ ਦੀ ਜਾਗਰੂਕਤਾ ਕਾਰਨ ਕੋਰੋਨਾ ਦੀ ਜਕੜ ਿਢੱਲੀ ਪੈਣ ਲੱਗ ਪਈ ਹੈ। ਇਸ ਨਾਲ ਜ਼ਿਲ੍ਹੇ ਦੇ ਲੋਕਾਂ ਨੇ ਰਾਹਤ ਦੀ ਸਾਹ ਲਈ ਹੈ। ਸੋਮਵਾਰ ਨੂੰ ਜ਼ਿਲ੍ਹੇ 'ਚ 106 ਮਰੀਜ਼ਾਂ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਦਕਿ 8 ਮਰੀਜ਼ਾਂ ਦੀ ਮੌਤ ਹੋ ਗਈ। 160 ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰਾਂ ਤੋਂ ਛੁੱਟੀ ਦੇ ਕੇ ਘਰ 'ਚ ਆਈਸੋਲੇਸ਼ਨ ਲਈ ਰਵਾਨਾ ਕੀਤਾ ਗਿਆ।

ਜ਼ਿਲ੍ਹੇ 'ਚ ਸੈਂਪਲਾਂ ਦੀ ਗਿਣਤੀ ਵਧਾਉਣ ਦੇ ਬਾਵਜੂਦ ਕੋਰੋਨਾ ਮਰੀਜ਼ਾਂ 'ਚ ਤੇਜ਼ੀ ਨਾਲ ਗਿਰਾਵਟ ਆਉਣ ਨਾਲ ਲੋਕਾਂ ਨੂੰ ਰਾਹਤ ਦੀ ਸਾਹ ਲੈਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਨਹੀਂ ਰੁਕ ਰਹੀਆਂ। 17 ਸਤੰਬਰ ਨੂੰ ਮਰੀਜ਼ਾਂ ਦਾ ਅੰਕੜਾ 345 ਤਕ ਪਹੁੰਚਣ ਦੇ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਵਿਭਾਗ ਵੱਲੋਂ ਨੀਤੀਆਂ 'ਚ ਬਦਲਾਅ ਕਰਕੇ ਸੈਂਪਲਾਂ ਦੀ ਗਿਣਤੀ ਵਧਾਈ ਗਈ ਅਤੇ ਮਰੀਜ਼ਾਂ ਦੇ ਗਰਾਫ 'ਚ ਉਤਰਾਅ-ਚੜ੍ਹਾਅ ਦਾ ਸਿਲਸਿਲਾ ਸ਼ੁਰੂ ਹੋ ਗਿਆ। 25 ਸਤੰਬਰ ਦੇ ਬਾਅਦ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਘੱਟ ਹੋਈ।

ਸਿਹਤ ਵਿਭਾਗ ਦੇ ਅਨੁਸਾਰ ਸੋਮਵਾਰ ਨੂੰ ਡੀਸੀ ਦਫਤਰ, ਪੀਐੱਚਸੀ ਜਮਸ਼ੇਰ ਅਤੇ ਪਿਮਸ ਤੋਂ 2-2. ਬੀਐੱਸਐੱਫ ਕੈਂਪਸ 'ਚੋਂ 6 ਕੋਰੋਨਾ ਮਰੀਜ਼ ਸਾਹਮਣੇ ਆਏ। ਇਸ ਤੋਂ ਇਲਾਵਾ ਮਾਡਲ ਟਾਊਨ ਤੋਂ ਚਾਰ, ਅਰਬਨ ਅਸਟੇਟ ਤੋਂ ਤਿੰਨ, ਸੂਰਿਆ ਇਨਕਲੇਵ ਤੋਂ ਇੱਕੋ ਪਰਿਵਾਰ ਦੇ ਪੰਜ ਮੈਂਬਰ, ਨਕੋਦਰ ਤੇ ਦਕੋਹਾ ਤੋਂ 3-3 ਲੋਕ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਲਿਸਟ 'ਚ ਸ਼ਾਮਲ ਹਨ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਸੋਮਵਾਰ ਨੂੰ 106 ਲੋਕਾਂ ਨੂੰ ਕੋਰੋਨਾ ਹੋਣ ਦਾ ਅਤੇ 8 ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 12660 ਅਤੇ ਮਰਨ ਵਾਲਿਆਂ ਦੀ 381 ਤਕ ਪਹੁੰਚ ਗਈ ਹੈ। 160 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ 'ਚ ਆਈਸੋਲੇਸ਼ਨ ਲਈ ਰਵਾਨਾ ਕਰਨ ਦੇ ਬਾਅਦ ਅੰਕੜਾ 10593 ਹੋ ਗਿਆ। ਜ਼ਿਲ੍ਹੇ 'ਚ 165980 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। 149004 ਨੈਗੇਟਿਵ ਪਾਏ ਜਾ ਚੁੱਕੇ ਹਨ।

ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਤੋਂ ਨਹੀਂ ਆ ਰਹੀ ਜਾਂਚ ਰਿਪੋਰਟ

ਸਰਕਾਰੀ ਮੈਡੀਕਲ ਕਾਲਜ ਫਰੀਦਕੋਟ 'ਚ ਸੈਂਪਲਾਂ ਦੀ ਰਿਪੋਰਟ ਨਾ ਆਉਣ ਨਾਲ ਪੈਂਡਿੰਗ ਸੈਂਪਲਾਂ ਦੀ ਸੂਚੀ ਲੰਬੀ ਹੋਣ ਨਾਲ ਪਾਜ਼ੇਟਿਵ ਮਰੀਜ਼ਾਂ ਦਾ ਗਰਾਫ ਤੇਜ਼ੀ ਨਾਲ ਡਿਗਣ ਲੱਗ ਪਿਆ ਹੈ। ਕਰੀਬ ਦੋ ਮਹੀਨੇ ਪਹਿਲਾਂ ਵੀ ਸੈਂਪਲਾਂ ਦੀ ਜਾਂਚ ਰਿਪੋਰਟ ਨਾ ਆਉਣ ਨਾਲ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੈਂਪਲਾਂ ਦੇ ਨਤੀਜੇ ਨਾ ਆਉਣ ਨਾਲ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋਣ ਲੱਗ ਪਈਆਂ ਹਨ। ਸੈਂਪਲਾਂ ਦੀ ਰਿਪੋਰਟ ਲੈਣ ਦੇ ਲਈ ਸਰਕਾਰੀ ਹਸਪਤਾਲ 'ਚ ਲੰਬੀਆਂ ਲਾਈਨਾਂ ਲੱਗਣ ਲੱਗ ਪਈਆਂ ਹਨ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਤਕਨੀਕੀ ਖਰਾਬੀ ਦੇ ਕਾਰਨ ਸੋਮਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਤੋਂ ਰਿਪੋਰਟ ਨਹੀਂ ਆ ਪਾਈ। ਇਸ ਸਬੰਧ 'ਚ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਦੇ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

ਕੋਰੋਨਾ ਨਾਲ ਮਰੇ ਵਿਅਕਤੀਆਂ ਦਾ ਵੇਰਵਾ

ਉਮਰ ਲਿੰਗ ਪਤਾ ਹੋਰ ਬਿਮਾਰੀ ਮੌਤ ਦੀ ਜਗ੍ਹਾ

50 ਅੌਰਤ ਲਿੱਧੜਾਂ ਕਲੋਨੀ ਸ਼ੂਗਰ ਸਿਵਲ ਹਸਪਤਾਲ

75 ਪੁਰੁਸ਼ ਮਾਡਲ ਟਾਊਨ ਅਸਥਮਾ ਨਿੱਜੀ ਹਸਪਤਾਲ

66 ਅੌਰਤ ਪਿੰਡ ਪਤਿਆਲ ਸ਼ੂਗਰ ਸੈਨਾ ਹਸਪਤਾਲ

47 ਪੁਰੁਸ਼ ਲੋਹੀਆਂ ਖਾਸ ਸ਼ੂਗਰ ਤੇ ਟੀਬੀ ਸਿਵਲ ਹਸਪਤਾਲ

65 ਪੁਰੁਸ਼ ਸੋਢਲ ਰੋਡ ਕੋਈ ਨਹੀਂ ਫੋਰਟਿਸ ਲੁਧਿਆਣਾ

60 ਅੌਰਤ ਲੇਸੜੀਵਾਲ ਖੂਨ ਦੀ ਕਮੀ ਸਿਵਲ ਹਸਪਤਾਲ

84 ਪੁਰੁਸ਼ ਵਡਾਲਾ ਕੋਈ ਨਹੀਂ ਨਿੱਜੀ ਹਸਪਤਾਲ