ਜਤਿੰਦਰ ਪੰਮੀ, ਜਲੰਧਰ

ਕੋਰੋਨਾ ਮਹਾਮਾਰੀ ਨੇ ਅੱਜ ਜ਼ਿਲ੍ਹੇ 'ਚ 8 ਮਰੀਜ਼ਾਂ ਦੀ ਜਾਨ ਲੈ ਲਈ ਤੇ 203 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਮਰੀਜ਼ਾਂ 'ਚ ਇਕ ਡਾਕਟਰ, ਸਿਹਤ ਮੁਲਾਜ਼ਮ ਤੇ ਨਿਗਮ ਮੁਲਾਜ਼ਮਾਂ ਤੋਂ ਇਲਾਵਾ ਬੈਂਕ ਦਾ ਮੁਲਾਜ਼ਮ ਵੀ ਸ਼ਾਮਲ ਹੈ। ਓਧਰ ਕੋਵਿਡ ਕੇਅਰ ਸੈਂਟਰਾਂ ਤੋਂ 187 ਮਰੀਜ਼ਾਂ ਨੂੰ ਘਰੇ ਆਈਸੋਲੇਸ਼ਨ ਲਈ ਭੇਜਿਆ ਗਿਆ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਨਾਲ ਅੱਜ 8 ਮਰੀਜ਼ਾਂ ਦੀ ਮੌਤ ਹੋ ਗਈ ਅਤੇ 302 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਇਨ੍ਹਾਂ ਵਿਚੋਂ 173 ਜ਼ਿਲ੍ਹੇ ਨਾਲ ਸਬੰਧਤ ਹਨ ਜਦੋਂਕਿ 30 ਮਰੀਜ਼ਾਂ ਬਾਹਰਲੇ ਜ਼ਿਲਿ੍ਹਆਂ ਤੋਂ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 12078 ਤਕ ਪੁੱਜ ਗਈ ਤੇ ਮਰਨ ਵਾਲਿਆਂ ਦਾ ਅੰਕੜਾ 351 'ਤੇ ਪੁੱਜ ਗਿਆ। ਮਰੀਜ਼ਾਂ ਵਿਚ ਡਾਕਟਰ, ਸਿਹਤ ਮੁਲਾਜ਼ਮ, ਨਿਗਮ ਤੇ ਬੈਂਕ ਮੁਲਾਜ਼ਮ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਮਿਲਟਰੀ ਹਸਪਤਾਲ ਤੇ ਥਾਣਿਆਂ ਦੇ ਮੁਲਾਜ਼ਮ ਵੀ ਕੋਰੋਨਾ ਦੀ ਗਿ੍ਫ਼ਤ ਵਿਚ ਆਏ ਹਨ। ਪਾਜ਼ੇਟਿਵ ਆਏ ਮਰੀਜ਼ਾਂ ਵਿਚ ਮਿਲਟਰੀ ਹਸਪਤਾਲ ਤੋਂ 10, ਸ਼ਾਹਕੋਟ ਤੋਂ 8, ਲੋਹੀਆਂ ਤੋਂ 6, ਮਾਡਲ ਟਾਊਨ, ਨਗਰ ਨਿਗਮ ਤੇ ਗਾਰਡਨ ਕਾਲੋਨੀ ਤੋਂ 5-5, ਨਕੋਦਰ ਤੇ ਮਿੱਠਾਪੁਰ ਤੋਂ 4-4, ਭਾਰਗੋ ਕੈਂਪ, ਮਕਸੂਦਾਂ, ਅੰਬੇਡਕਰ ਨਗਰ, ਸੰਤੋਖਪੁਰਾ, ਪੰਜਾਬ ਰੋਡਵੇਜ਼ ਤੇ ਸੂਰਾਨੁੱਸੀ ਤੋਂ 3-3 ਮਰੀਜ਼ ਸ਼ਾਮਲ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਅੱਜ ਕੋਰੋਨਾ ਨਾਲ ਜ਼ਿਲ੍ਹੇ 'ਚ 8 ਮਰੀਜ਼ਾਂ ਦੀ ਮੌਤ ਹੋ ਗਈ। ਆਈਆਂ ਰਿਪੋਰਟਾਂ ਵਿਚ 203 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ, ਜਿਨ੍ਹਾਂ ਵਿਚੋਂ 173 ਮਰੀਜ਼ਾਂ ਜ਼ਿਲ੍ਹੇ ਦੇ ਹਨ ਜਦੋਂਕਿ 33 ਮਰੀਜ਼ ਬਾਹਰਲੇ ਜ਼ਿਲਿ੍ਹਆਂ ਨਾਲ ਸਬੰਧਤ ਹਨ। ਓਧਰ ਕੋਵਿਡ ਕੇਅਰ ਸੈਂਟਰਾਂ ਤੋਂ 187 ਲੋਕਾਂ ਨੂੰ ਘਰੇ ਆਈਸੋਲੇਸ਼ਨ ਲਈ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 351 ਤਕ ਪੁੱਜ ਗਈ ਜਦੋਂਕਿ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 12078 ਹੋ ਗਿਆ। ਜਾਂਚ ਲਈ 4188 ਸੈਂਪਲ ਭੇਜੇ ਗਏ ਤੇ 3166 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਅੱਜ ਤਕ 1,55,314 ਲੋਕਾਂ ਦੀ ਸੈਂਪਲ ਲਏ ਜਾ ਚੁੱਕੇ ਹਨ ਅਤੇ 1,36,916 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਜਾ ਚੁੱਕੀ ਹੈ। ਹੁਣ ਤਕ 9642 ਲੋਕਾਂ ਨੂੰ ਛੁੱਟੀ ਦੇ ਕੇ ਘਰੇ ਭੇਜਿਆ ਜਾ ਚੁੱਕਾ ਹੈ ਅਤੇ ਕੋਵਿਡ ਕੇਅਰ ਸੈਂਟਰਾਂ 'ਚ 2164 ਮਰੀਜ਼ ਜ਼ੇਰੇ ਨਿਗਰਾਨੀ ਹਨ ਜਦੋਂਕਿ 2164 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ।

ਪਾਜ਼ੇਟਿਵ ਆਏ ਮਰੀਜ਼

ਬੱਚੇ 03

ਅੌਰਤਾਂ 53

ਪੁਰਸ਼ 147

ਕੁੱਲ 203

ਬਾਹਰਲੇ ਜ਼ਿਲਿ੍ਹਆਂ ਤੋਂ 30

ਡੀਸੀ ਦਫਤਰ ਤੇ ਪੀਏਪੀ ਮੁਲਾਜ਼ਮਾਂ ਦੇ ਲਏ ਸੈਂਪਲ

ਜਲੰਧਰ : ਡਿਪਟੀ ਕਮਿਸ਼ਨਰ ਦਫਤਰ ਕੰਪਲੈਕਸ 'ਚ ਡਰਾਈਵਿੰਗ ਲਾਇਸੈਂਸ ਤੇ ਸੇਵਾ ਕੇਂਦਰ 'ਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਅਤੇ ਪੀਏਪੀ ਕੈਂਪਸ 'ਚ ਮੁਲਾਜ਼ਮਾਂ ਦੇ ਕੋਰੋਨਾ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਪੀਏਪੀ ਕੈਂਪਸ 'ਚ ਪਿਛਲੇ ਦਿਨੀਂ ਲਗਾਤਾਰ ਕੋਰੋਨਾ ਪਾਜ਼ੇਟਿਵ ਮਰੀਜ਼ ਆਉਣ ਤੋਂ ਬਾਅਦ ਸਾਰੇ ਮੁਲਾਜ਼ਮਾਂ ਦੇ ਸੈਂਪਲ ਲੈਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ।

ਮੌਤਾਂ ਦਾ ਵੇਰਵਾ

ਉਮਰ ਲਿੰਗ ਪਤਾ

69 ਸਾਲ ਪੁਰੁਸ਼ ਗੋਪਾਲ ਨਗਰ

66 ਸਾਲ ਅੌਰਤ ਕੰਗ ਸਾਹਬੂ, ਨਕੋਦਰ

62 ਸਾਲ ਅੌਰਤ ਪੱਡੀ ਜਗੀਰ, ਫਿਲੌਰ

54 ਸਾਲ ਪੁਰੁਸ਼ ਨਿਊ ਰਸੀਲਾ ਨਗਰ

70 ਸਾਲ ਪੁਰੁਸ਼ ਘੁਮਿਆਰਾ ਮੁਹੱਲਾ, ਭੋਗਪੁਰ

60 ਸਾਲ ਪੁਰੁਸ਼ ਖੁਸਰੋਪੁਰ, ਜਮਸ਼ੇਰ

70 ਸਾਲ ਅੌਰਤ ਸੁਰਾਜਗੰਜ