ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਸਹਿਕਾਰੀ ਖੰਡ ਮਿਲ ਭੋਗਪੁਰ ਦੇ ਬੋਰਡ ਆਫ਼ ਡਾਇਰੈਕਟਰ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਨਿਯੁਕਤੀ ਉਪਰੰਤ ਪ੍ਰਰੈੱਸ ਕਾਨਫਰੰਸ ਕਰਦਿਆਂ ਲੋਕ ਸਭਾ ਹਲਕਾ ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਮਿਲ ਦੇ ਨਵੀਨੀਕਰਨ ਲਈ ਫੰਡ ਜਾਰੀ ਹੋਣ ਤੋਂ ਬਾਅਦ ਮਿਲ ਦੇ ਨਵੇਂ ਪਲਾਂਟ ਨੂੰ ਸਥਾਪਿਤ ਕੀਤੇ ਜਾਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ।

ਸੰਤੋਖ ਸਿੰਘ ਚੌਧਰੀ ਨੇ ਕਿਹਾ ਸਹਿਕਾਰੀ ਖੰਡ ਮਿਲ ਦੇ 3 ਹਜ਼ਾਰ ਟੀਡੀਐੱਸ ਸਮਰਥਾ ਵਾਲੇ ਲੱਗ ਰਹੇ ਪਲਾਂਟ ਦਾ 75 ਫ਼ੀਸਦੀ ਕੰਮ ਤਕਰੀਬਨ ਮੁਕੰਮਲ ਹੋ ਚੁੱਕਾ ਹੈ ਤੇ ਇਸ ਸੀਜਨ ਨਵੇਂ ਪਲਾਂਟ ਦਾ ਟਰਾਇਲ ਸੀਜਨ ਸ਼ੁਰੂ ਹੋ ਜਾਵੇਗਾ ਜਿਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਗੰਨੇ ਦੀ ਫਸਲ ਦੂਰ ਦੀਆਂ ਮਿਲਾਂ 'ਚ ਲੈ ਕੈ ਜਾਣ ਦੀ ਪਰੇਸ਼ਾਨੀ ਤੋਂ ਮੁਕਤੀ ਮਿਲ ਜਾਵੇਗੀ। ਚੌਧਰੀ ਨੇ ਕਿਹਾ ਕਿ ਕਿਸਾਨਾਂ ਦੀ ਚਿਰਾਂ ਤੋ ਕਿਸਾਨ ਭਵਨ ਬਣਾਉਣ ਲਈ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਨ ਦਾ ਐਲਾਨ ਕੀਤਾ ਹੈ, ਜਿਸ 'ਚ ਕਿਸਾਨਾਂ ਨੂੰ ਆਰਾਮ ਕਰਨ ਲਈ ਬਣਨ ਵਾਲੇ ਕਿਸਾਨ ਭਵਨ ਨੂੰ 10 ਲੱਖ ਰੁਪਏ ਗ੍ਾਂਟ ਐੱਮਪੀ ਫੰਡ 'ਚੋ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਦੋਆਬਾ ਪੱਤਰਕਾਰ ਮੰਚ (ਪ੍ਰਰੈੱਸ ਕਲੱਬ) ਭੋਗਪੁਰ ਦੀ ਬਿਲਡਿੰਗ ਦੀ ਉਸਾਰੀ ਲਈ ਮੰਚ ਪ੍ਰਧਾਨ ਬਲਵਿੰਦਰ ਸਿੰਘ ਭੰਗੂ, ਹਲਕਾ ਟਾਂਡਾ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ, ਸਹਿਕਾਰਤਾ ਵਿਭਾਗ ਦੇ ਸਿਆਸੀ ਸਲਾਹਕਾਰ ਗੁਰਇਕਬਾਲ ਸਿੰਘ ਕਾਹਲੋਂ, ਜਨਰਲ ਮੈਨੇਜਰ ਅਰੁਣ ਕੁਮਾਰ ਅਰੋੜਾ ਤੇ ਆਗੂਆਂ ਦੀ ਮੌਜੂਦਗੀ 'ਚ ਐੱਮਪੀ ਫੰਡ 'ਚੋਂ ਪੰਜ ਲੱਖ ਰੁਪਏ ਦੀ ਗ੍ਾਂਟ ਦੇਣ ਦਾ ਐਲਾਨ ਕੀਤਾ, ਜਿਸ ਦਾ ਦੋਆਬਾ ਪੱਤਰਕਾਰ ਮੰਚ ਵੱਲੋਂ ਧੰਨਵਾਦ ਕੀਤਾ ਗਿਆ।