ਜੇਐੱਨਐੱਨ, ਜਲੰਧਰ : ਜਲੰਧਰ 'ਚ ਸ਼ੁੱਕਰਵਾਰ ਨੂੰ 7 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 155 ਤਕ ਪਹੁੰਚ ਗਈ ਹੈ। ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਵੀਰਵਾਰ ਨੂੰ ਵੀ ਸ਼ਹਿਰ 'ਚ 11 ਲੋਕ ਪਾਜ਼ੇਟਿਵ ਆਏ ਸਨ।


ਵੀਰਵਾਰ ਨੂੰ ਜਿਹੜੇ 11 ਲੋਕ ਪਾਜ਼ੇਟਿਵ ਮਿਲੇ ਸਨ, ਸਾਰੇ ਬੁੱਧਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਪੀਜੀਆਈ ਚੰਡੀਗੜ੍ਹ 'ਚ ਜਾਨ ਗਵਾਉਣ ਵਾਲੇ ਨਰੇਸ਼ ਚਾਵਲਾ ਦੇ ਸੰਪਰਕ 'ਚ ਸਨ। ਇਨ੍ਹਾਂ 'ਚ ਕਾਜ਼ੀ ਮੁਹੱਲਾ ਤੇ ਰਸਤਾ ਮੁੱਹਲਾ ਤੋਂ ਚਾਰ-ਚਾਰ ਤੇ ਕਿਲਾ ਮੁਹੱਲਾ ਦੇ ਤਿੰਨ ਲੋਕ ਸ਼ਾਮਲ ਹਨ। ਇਨ੍ਹਾਂ 'ਚ 7 ਔਰਤਾਂ ਤੇ 4 ਪੁਰਸ਼ ਹਨ।


ਮੇਅਰ ਦੇ ਓਐੱਸਡੀ ਦੀ ਰਿਪੋਰਟ ਫਿਰ ਆਈ ਪਾਜ਼ੇਟਿਵ


ਅੱਜ ਪਾਜ਼ੇਟਿਵ ਆਈਆਂ ਰਿਪੋਰਟਾਂ ਵਿਚ ਸ਼ਹਿਰ ਦੇ ਮੇਅਰ ਦੇ ਓਐੱਸਡੀ ਹਰਪ੍ਰੀਤ ਵਾਲੀਆ ਦੀ ਰਿਪੋਰਟ ਫਿਰ ਪਾਜ਼ੇਟਿਵ ਆਈ ਹੈ। ਹਾਲਾਂਕਿ ਪਹਿਲਾਂ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ ਅੱਜ ਪਾਜ਼ੇਟਿਵ ਆ ਗਈ ਹੈ।


Posted By: Seema Anand