ਜੇਐੱਨਐੱਨ, ਜਲੰਧਰ : ਪੰਜਾਬ 'ਚ ਠੀਕ ਹੋਣ ਵਾਲੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਮੰਗਲਵਾਰ ਨੂੰ ਪੰਜ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਸੂਬੇ 'ਚ ਠੀਕ ਹੋਏ ਮਰੀਜ਼ਾਂ ਦੀ ਗਿਣਤੀ 1918 ਹੋ ਗਈ ਹੈ। ਸੂਬੇ 'ਚ ਮਾਨਸਾ, ਫਤਹਿਗੜ੍ਹ ਸਾਹਿਬ, ਰੂਪਨਗਰ, ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਸਾਰੇ ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਸੂਬੇ 'ਚ ਐਕਟਿਵ ਪਾਜ਼ੇਟਿਵ ਮਾਮਲੇ 228 ਹੀ ਰਹਿ ਗਏ ਹਨ।

ਮੰਗਲਵਾਰ ਨੂੰ ਸੂਬੇ 'ਚ 7 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚ ਹੁਸ਼ਿਆਰਪੁਰ 'ਚ ਚਾਰ ਤੇ ਸੰਗਰੂਰ 'ਚ ਦੋ ਮਾਮਲੇ ਹਨ। ਇਸ ਤੋਂ ਇਲਾਵਾ ਲੁਧਿਆਣਾ 'ਚ ਵੀ ਸ਼ਾਮ ਨੂੰ ਇਕ ਮਾਮਲਾ ਸਾਹਮਣੇ ਆਇਆ ਹੈ। ਪੰਜਾਬ 'ਚ ਕੁੱਲ ਪ੍ਰਭਾਵਿਤਾਂ ਦੀ ਗਿਣਤੀ 2188 ਹੋ ਗਈ ਹੈ। ਹੁਣ ਤਕ 42 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਕੋਰੋਨਾ ਮੀਟਰ

ਨਵੇਂ ਪਾਜ਼ੇਟਿਵ ਮਾਮਲੇ - 7

ਐਕਟਿਵ ਕੇਸ - 228

ਹੁਣ ਤਕ ਠੀਕ ਹੋਏ - 1918

ਕੁੱਲ ਪ੍ਰਭਾਵਿਤ : 2188

ਮੌਤ ਦੇ ਨਵੇਂ ਮਾਮਲੇ - 00

ਹੁਣ ਤਕ ਮੌਤਾਂ : -42

ਹੁਣ ਤਕ ਸੈਂਪਲ ਲਏ ਗਏ - 69,818

ਨੈਗੇਟਿਵ ਆਏ - 64,160

ਰਿਪੋਰਟ ਦਾ ਇੰਤਜਾਰ - 3471


ਪੰਜਾਬ 'ਚ ਹੁਣ ਤਕ ਦੀ ਸਥਿਤੀ

ਜ਼ਿਲ੍ਹਾ - ਪਾਜ਼ੇਟਿਵ - ਮੌਤ

ਅੰਮਿ੍ਤਸਰ - 335 - 6

ਜਲੰਧਰ - 238 - 7

ਲੁਧਿਆਣਾ - 239 - 7

ਤਰਨਤਾਰਨ - 164 - 0

ਗੁਰਦਾਸਪੁਰ - 144 - 3

ਪਟਿਆਲਾ - 112 - 2

ਨਵਾਂਸ਼ਹਿਰ - 111 - 1

ਹੁਸ਼ਿਆਰਪੁਰ - 111 - 5

ਮੋਹਾਲੀ - 106 - 3

ਸੰਗਰੂਰ - 100 - 0

ਮੁਕਤਸਰ - 67 - 0

ਫਰੀਦਕੋਟ - 63 - 0

ਰੂਪਨਗਰ - 61 - 1

ਮੋਗਾ - 60 - 0

ਫਤਹਿਗੜ੍ਹ ਸਾਹਿਬ - 56 - 0

ਫਾਜ਼ਿਲਕਾ - 44 - 0

ਫਿਰੋਜ਼ਪੁਰ - 44 - 1

ਬਠਿੰਡਾ - 44 - 0

ਪਠਾਨਕੋਟ - 44 - 2

ਮਾਨਸਾ - 43 - 0

ਕਪੂਰਥਲਾ - 36 - 3

ਬਰਨਾਲਾ - 22 - 1

(ਨੋਟ : ਇਕ ਮਾਮਲਾ ਦੋ ਜ਼ਿਲਿ੍ਆਂ 'ਚ ਦਰਜ ਹੋਣ ਕਾਰਨ ਜ਼ਿਲਿ੍ਆਂ ਦੀ ਟੇਲੀ ਤੇ ਕੁੱਲ ਪ੍ਰਭਾਵਿਤਾਂ ਦੀ ਗਿਣਤੀ 'ਚ ਅੰਤਰ ਹੈ।)