ਮਹਿੰਦਰ ਰਾਮ ਫੁਗਲਾਣਾ, ਜਲੰਧਰ : ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸੂਬਾਈ ਮੀਟਿੰਗ ਜਥੇਬੰਦੀ ਦੇ ਦਫ਼ਤਰ ਵਿਖੇ ਜਥੇਬੰਦੀ ਦੇ ਪ੍ਰਧਾਨ ਰਾਮ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ 'ਚ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ ਤੋਂ ਇਲਾਵਾ ਜਨਰਲ ਸਕੱਤਰ ਲਾਲ ਸਿੰਘ ਧਨੌਲਾ, ਸੂਬਾਈ ਆਗੂ ਮੂਲ ਚੰਦ ਸਰਹਾਲੀ, ਗੁਰਮੇਸ਼ ਸਿੰਘ, ਵਰਿੰਦਰ ਕੁਮਾਰ ਕਾਲਾ, ਅਮਰੀਕ ਲਿੱਤਰਾਂ ਤੇ ਹੋਰ ਸੂਬਾਈ ਆਗੂ ਦਰਜਨ ਦੇ ਕਰੀਬ ਹਾਜ਼ਰ ਹੋਏ। ਜਥੇਬੰਦੀ ਦਾ 67ਵਾਂ ਸਥਾਪਨਾ ਦਿਵਸ ਦੀ ਕਾਨਫ਼ਰੰਸ ਪਿੰਡ ਮੁੱਧਾ ਨਕੋਦਰ ਵਿਖੇ 11 ਦਸੰਬਰ ਨੂੰ ਹੋਵੇਗੀ। ਪਿੰਡ ਮੁੱਧਾਂ ਜਥੇਬੰਦੀ ਦੇ ਬਾਨੀ ਆਗੂ ਧਨਪਤ ਨਾਹਰ ਦਾ ਪਿੰਡ ਹੈ ਜਿੱਥੇ ਕਾਨਫ਼ਰੰਸ ਕੀਤੀ ਜਾ ਰਹੀ ਹੈ। ਜਥੇਬੰਦੀ ਦੀ ਸਥਾਪਨਾ 11-12-13 ਦਸੰਬਰ 1954 ਨੂੰ ਪਿੰਡ ਖਾਨਖਾਨਾ ਵਿਖੇ ਹੋਈ ਸੀ। ਇਸ ਦਾ 67ਵਾਂ ਸਥਾਪਨਾ ਦਿਵਸ 11 ਤੋਂ 25 ਦਸੰਬਰ ਤਕ ਸਾਰਿਆਂ ਜ਼ਿਲਿ੍ਹਆਂ ਵਿਚ ਮਨਾਇਆ ਜਾ ਰਿਹਾ ਹੈ।