ਜਤਿੰਦਰ ਪੰਮੀ, ਜਲੰਧਰ

ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਉਥੇ ਹੀ ਕੇਂਦਰ ਸਰਕਾਰ ਦੇ ਇਕ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਾਉਣ ਦੇ ਫ਼ੈਸਲੇ ਨਾਲ ਕੋਰੋਨਾ ਨੂੰ ਹਰਾਉਣ ਦਾ ਵੱਡਾ ਯਤਨ ਕੀਤਾ ਹੈ। ਹਾਲਾਂਕਿ ਵੈਕਸੀਨ ਦੀ ਘਾਟ ਅੜਿੱਕਾ ਬਣ ਰਹੀ ਹੈ। ਜ਼ਿਲ੍ਹੇ 'ਚ ਗੰਭੀਰ ਮਰੀਜ਼ਾਂ ਦੀ ਗਿਣਤੀ ਦਾ ਗ੍ਰਾਫ਼ ਵਧਣ ਲੱਗਾ ਹੈ। ਜ਼ਿਲ੍ਹੇ 'ਚ ਇਕ ਵਾਰ ਫਿਰ ਵੈਕਸੀਨ ਦੀ ਘਾਟ ਰੜਕਣ ਲੱਗੀ ਹੈ। ਸੋਮਵਾਰ ਨੂੰ ਨਕੋਦਰ ਸ਼ੂਗਰ ਮਿੱਲ ਦੇ ਦੋ ਮੁਲਾਜ਼ਮਾਂ ਸਮੇਤ 381 ਲੋਕ ਕੋਰੋਨਾ ਦੀ ਲਪੇਟ ਆ ਗਏ। 6 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਅਤੇ 361 ਲੋਕ ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰ ਵਾਪਸ ਪਰਤੇ। ਜ਼ਿਲ੍ਹੇ 'ਚ ਪਿਛਲੇ ਤਿੰਨ ਦਿਨ 'ਚ 826 ਮਰੀਜ਼ ਸਾਹਮਣੇ ਆਉਣ ਨਾਲ ਅੰਕੜਾ 37106 ਤਕ ਪੁੱਜ ਗਿਆ ਹੈ। ਸਿਹਤ ਵਿਭਾਗ ਮੁਤਾਬਕ ਜਲੰਧਰ ਛਾਉਣੀ ਤੇ ਮਾਡਲ ਟਾਊਨ ਦੇ ਆਸ-ਪਾਸ ਦੇ ਇਲਾਕਿਆਂ ਤੋਂ 18-18, ਸਰਜੀਕਲ ਕੰਪਲੈਕਸ ਤੇ ਸ਼ਾਹਕੋਟ ਤੋਂ 10-10, ਕਰਤਾਰਪੁਰ ਤੋਂ 11, ਅਰਬਨ ਅਸਟੇਟ ਤੋਂ 13, ਫਿਲੌਰ ਤੇ ਰਾਮਾ ਮੰਡੀ ਤੋਂ 8-8, ਬਸਤੀ ਬਾਵਾ ਖੇਲ ਤੇ ਮਕਸੂਦਾਂ ਤੋਂ 7-7, ਵਿਜੇ ਨਗਰ ਤੇ ਨਕੋਦਰ ਤੋਂ 6-6, ਕਚਹਿਰੀ ਕੰਪਲੈਕਸ ਤੇ ਬਸਤੀ ਸ਼ੇਖ ਤੋਂ 5-5, ਸ਼ਿਵ ਵਿਹਾਰ, ਮੰਡੀ ਰੋਡ, ਅਵਤਾਰ ਨਗਰ, ਗੋਲਡਨ ਐਵੇਨਿਊ ਤੇ ਨਿਊ ਜਵਾਹਰ ਨਗਰ ਤੋਂ 4-4, ਨਿਊ ਬਸ਼ੀਰਪੁਰਾ, ਗੁਰਾਇਆ, ਕਮਲ ਵਿਹਾਰ, ਸੈਂਟਰਲ ਟਾਊਨ, ਛੋਟੀ ਬਾਰਾਦਰੀ, ਸਤਿਕਰਤਾਰ ਨਗਰ, ਗੋਪਾਲ ਨਗਰ, ਟਾਵਰ ਇਨਕਲੇਵ ਤੇ ਬੂਟਾ ਮੰਡੀ ਇਲਾਕੇ ਤੋਂ 3-3 ਮਰੀਜ਼ ਆਏ ਹਨ।

ਸਿਹਤ ਵਿਭਾਗ ਦੇ ਨੋਡਲ ਅਫ਼ਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਜਾਂਚ ਤੇ ਇਲਾਜ 'ਚ ਦੇਰੀ ਕਾਰਨ ਗੰਭੀਰ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਮਾਸਕ ਪਹਿਨਣ, ਦੋ ਮੀਟਰ ਦੀ ਸਰੀਰਕ ਦੂਰੀ ਬਣਾਈ ਰੱਖਣ ਤੇ ਵਾਰ-ਵਾਰ ਹੱਥ ਥੋਣ ਅਤੇ ਕੋਰੋਨਾ ਵੈਕਸੀਨ ਲਗਵਾਉਣ ਨਾਲ ਕੋਰੋਨਾ ਨੂੰ ਹਰਾਉਣਾ ਸੰਭਵ ਹੈ। ਉਨਾਂ੍ਹ ਦੱਸਿਆ ਕਿ ਜ਼ਿਲ੍ਹੇ 'ਚੋਂ 4504 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਉਥੇ ਹੀ ਲੈਬਾਂ ਤੋਂ ਆਈਆਂ ਰਿਪੋਰਟਾਂ ਵਿਚ 381 ਪਾਜ਼ੇਟਿਵ ਤੇ 6828 ਨੈਗੇਟਿਵ ਪਾਏ ਗਏ। ਜ਼ਿਲ੍ਹੇ 'ਚ ਕੋਰੋਨਾ ਤੋਂ ਜਿੱਤ ਵਾਲਿਆਂ ਦੀ ਗਿਣਤੀ 32879 ਅਤੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 1020 ਹੋ ਗਈ ਹੈ।

ਫ਼ਰੀਦਕੋਟ ਤੋਂ ਦੇਰੀ ਨਾਲ ਰਿਪੋਰਟ ਆਉਣ ਦਾ ਸਿਲਸਿਲਾ ਜਾਰੀ

ਸਿਹਤ ਵਿਭਾਗ ਰੋਜ਼ਾਨਾ ਲੋਕਾਂ ਦੀ ਜਾਂਚ ਲਈ ਸੈਂਪਲ ਲੈ ਕੇ ਮੈਡੀਕਲ ਕਾਲਜ ਫਰੀਦਕੋਟ ਤੇ ਐੱਨਆਰਡੀਡੀਐੱਲ ਵਿਚ ਭੇਜ ਰਿਹਾ ਹੈ। ਫਰੀਦਕੋਟ ਤੋਂ ਸੈਂਪਲ ਲੈਣ ਤੋਂ ਬਾਅਦ ਰਿਪੋਰਟ ਚੌਥੇ ਦਿਨ ਤੇ ਐੱਨਆਰਡੀਡੀਐੱਲ ਤੋਂ ਤੀਸਰੇ ਦਿਨ ਪੁੱਜ ਰਹੀ ਹੈ।

ਲੈਵਲ-3 ਦੇ ਮਰੀਜ਼ਾਂ ਦੀ ਵਧਣ ਲੱਗੀ ਗਿਣਤੀ

ਜਲੰਧਰ :  ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ ਹੀ ਗੰਭੀਰ ਮਰੀਜ਼ਾਂ ਦਾ ਗ੍ਰਾਫ਼ ਵੀ ਤੇਜ਼ੀ ਨਾਲ ਵੱਧਣ ਲੱਗਾ ਹੈ। ਜ਼ਿਲ੍ਹੇ 'ਚ ਲੈਵਲ-3 ਦੇ 428 ਬੈੱਡਾਂ 'ਚੋਂ 261 ਭਰੇ ਹੋਏ ਹਨ। ਡਾਕਟਰਾਂ ਮੁਤਾਬਕ ਮਰੀਜ਼ ਬਿਮਾਰੀ ਦੇ ਲੱਛਣਾਂ ਦੇ ਸ਼ੁਰੂਆਤੀ ਦੌਰ 'ਚ ਹੀ ਜਾਂਚ ਤੇ ਇਲਾਜ ਕਰਵਾਉਣ ਤਾਂ ਸੰਕਟ ਕਾਫੀ ਹੱਦ ਤਕ ਟਾਲਿਆ ਜਾ ਸਕਦਾ ਹੈ।

ਸ਼ੇ੍ਣੀ ਕੁੱਲ ਬੈੱਡ ਭਰੇ ਹੋਏ ਖਾਲੀ

ਲੈਵਲ-2 1150 416 734

ਲੈਵਲ-3 428 261 167

ਵੈਂਟੀਲੇਟਰ 165 27 138

ਸੋਮਵਾਰ ਨੂੰ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਵੇਰਵਾ

ਉਮਰ ਿਲੰਗ ਪਤਾ ਹੋਰ ਬਿਮਾਰੀ ਮੌਤ ਦਾ ਸਥਾਨ

70 ਅੌਰਤ ਮਸਾਨਾ ਹਾਈਪਰਟੈਂਸ਼ਨ ਨਿੱਜੀ ਹਸਪਤਾਲ

59 ਪੁਰਸ਼ ਨਕੋਦਰ ਹਾਰਟ ਨਿੱਜੀ ਹਸਪਤਾਲ

67 ਪੁਰਸ਼ ਜੱਟਪੁਰਾ ਮੁਹੱਲਾ ਕੋਈ ਨਹੀਂ ਸਿਵਲ ਹਸਪਤਾਲ

49 ਅੌਰਤ ਫਰੈਂਡਸ ਕਾਲੋਨੀ ਕੋਈ ਨਹੀਂ ਨਿੱਜੀ ਹਸਪਤਾਲ

74 ਅੌਰਤ ਨਿਊ ਵਿਨੇ ਨਗਰ ਹਾਈਪਰਟੈਂਸ਼ਨ ਸਿਵਲ ਹਸਪਤਾਲ

65 ਪੁਰਸ਼ ਨਿਊਰਸੀਲਾ ਨਗਰ ਹਾਈਪਰਟੈਂਸ਼ਨ ਸਿਵਲ ਹਸਪਤਾਲ

1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਲੱਗੇਗੀ ਵੈਕਸੀਨ

ਹਾਲੇ 703168 ਲੋਕਾਂ ਨੂੰ ਟੀਕਾ ਲਾਉਣਾ ਬਾਕੀ ਹੈ।

ਜ਼ਿਲ੍ਹੇ ਦੀ ਕੁੱਲ ਆਬਾਦੀ : 24 ਲੱਖ ਦੇ ਕਰੀਬ

18 ਸਾਲ ਤੋਂ ਵੱਧ ਉਮਰ ਦੇ ਲੋਕ : 14,16000

ਇਸ ਆਬਾਦੀ ਦਾ 70 ਫੀਸਦੀ : 9,91,200

ਹੁਣ ਤਕ ਲੱਗੀ ਵੈਕਸੀਨ : 2,88,032

ਜਿਨਾਂ੍ਹ ਦੇ ਵੈਕਸੀਨ ਲੱਗਣੀ ਹੈ : 703168

ਇਕ ਦਿਨ 'ਚ ਅੌਸਤਨ ਟੀਕਾਕਰਨ : ਕਰੀਬ 13 ਹਜ਼ਾਰ

- 70 ਫ਼ੀਸਦੀ ਲੋਕਾਂ ਦਾ ਟੀਕਾਕਰਨ ਹੈ ਤਾਂ ਸਮਾਂ ਲੱਗੇਗਾ : 60 ਦਿਨ

- ਟੀਚਾ ਹਾਸਲ ਕਰਨ ਲਈ ਰੋਜ਼ਾਨਾ ਲਾਉਣੀ ਹੋਵੇਗੀ ਵੈਕਸੀਨ : ਅੌਸਤਨ 15 ਹਜ਼ਾਰ

ਟੀਕਾਕਰਨ ਲਈ ਮੌਜੂਦਾ 274 ਸੈਂਟਰ ਤੇ 30 ਮੋਬਾਈਲ ਟੀਮਾਂ। ਟੀਮਾਂ ਤੇ ਕੈਂਪਾਂ ਦੀ ਗਿਣਤੀ ਵਧਾਈ ਜਾਵੇਗੀ।

ਨਿੱਜੀ ਤੇ ਸਰਕਾਰੀ ਹਸਪਤਾਲਾਂ 'ਚ ਬਣਾਏ ਸੈਂਟਰ।

ਵੈਕਸੀਨ ਦੀ ਫਿਰ ਛਾਈ ਮੰਦੀ

ਜਲੰਧਰ : ਕੋਰੋਨਾ ਦੇ ਮਰੀਜ਼ਾਂ ਦੀ ਵਧਣ ਗਿਣਤੀ ਘੱਟ ਕਰਨ ਲਈ ਕੇਂਦਰ ਤੇ ਸੂਬਾ ਸਰਕਾਰ ਵੈਕਸੀਨ ਲਾਉਣ ਦਾ ਘੇਰਾ ਵਧਾਉਣ ਦੇ ਦਾਅਵੇ ਕਰ ਰਹੀ ਹੈ। ਉਥੇ ਹੀ ਜਾਗਰੂਕਤਾ ਕਾਰਨ ਕੋਰੋਨਾ ਨੂੰ ਹਰਾਉਣ ਲਈ ਲੋਕ ਵੈਕਸੀਨ ਲਵਾਉਣ ਲਈ ਅੱਗੇ ਆ ਰਹੇ ਹਨ ਪਰ ਵੈਕਸੀਨ ਦੀ ਘਾਟ ਅੜਿੱਕਾ ਪਾਉਣ ਲੱਗੀ ਹੈ। ਪਹਿਲਾਂ ਕੋਵੈਕਸੀਨ ਦੀ ਘਾਟ ਰੜਕੀ ਸੀ ਉਸ ਤੋਂ ਬਾਅਦ ਕੋਵਾਸ਼ੀਲਡ ਦੀ ਵੀ ਘਾਟ ਆਈ। ਪਿਛਲੇ ਹਫਤੇ ਦੋਵਾਂ ਦਾ ਸਟਾਕ ਆਉਣ ਤੋਂ ਬਾਅਦ ਥੋੜ੍ਹੀ ਰਾਹਤ ਮਿਲਣ ਉਪਰੰਤ ਸੋਮਵਾਰ ਨੂੰ ਫਿਰ ਕੋਵੈਕਸੀਨ ਦੀ ਘਾਟ ਰੜਕਣ ਲੱਗੀ। ਸਿਹਤ ਵਿਭਾਗ ਅਨੁਸਾਰ ਸੋਮਵਾਰ ਨੂੰ ਸਟਾਕ 'ਚ ਕੋਵੈਕਸੀਨ ਦੀਆਂ 280 ਡੋਜ਼ਾਂ ਬਚੀਆਂ ਜਦੋਂਕਿ ਕੋਵਾਸ਼ੀਲਡ ਦੀਆਂ 14000 ਦੇ ਕਰੀਬ ਡੋਜ਼ਾਂ ਸਟਾਕ ਵਿਚ ਹਨ। ਅਗਲੇ ਇਕ-ਦੋ ਤਕ ਸਟਾਕ ਨਾ ਆਇਆ ਤਾਂ ਸਿਹਤ ਵਿਭਾਗ ਨੂੰ ਵੈਕਸੀਨ ਲਾਉਣ ਦਾ ਕੰਮ ਕਰਨਾ ਪੈ ਸਕਦਾ ਹੈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਜ਼ਿਲ੍ਹੇ ਦੇ 290 ਸੈਂਟਰਾਂ ਵਿਚੋਂ 270 ਸੈ2ਟਰਾਂ ਵਿਚ 8632 ਲੋਕਾਂ ਨੂੰ ਵੈਕਸੀਨ ਲਾਈ ਗਈ। ਇਨਾਂ੍ਹ ਵਿਚ 1607 ਦੂਸਰੀ ਡੋਜ਼ ਲਵਾਉਣ ਵਾਲੇ ਸ਼ਾਮਲ ਹਨ। ਉਨਾਂ੍ਹ ਕਿਹਾ ਕਿ ਵੈਕਸੀਨ ਦੀ ਘਾਟ ਦੀ ਸੂਚਨਾ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਉਨਾਂ੍ਹ ਨੇ ਛੇਤੀ ਹੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।

ਪਾਜ਼ੇਟਿਵ ਆਏ ਮਰੀਜ਼

ਬੱਚੇ 14

ਅੌਰਤਾਂ 136

ਪੁਰਸ਼ 231

ਮਾਈਕੋ੍ ਕੰਟੇਨਮੈਂਟ ਜ਼ੋਨ

ਨੇੜੇ ਪੁਦੀਨਾ ਫੈਕਟਰੀ ਪਿੰਡ ਫਜ਼ਲਪੁਰ, ਸ਼ਾਹਕੋਟ।

ਸ਼ਿਵ ਮੰਦਰ ਵਾਲੀ ਗਲੀ, ਨਿਊ ਕਰਤਾਰ ਨਗਰ ਸ਼ਾਹਕੋਟ।

ਗਲਨੀ ਗਿਆਨੀ ਖਰੋੜੇ ਵਾਲੀ ਪਲਾਟ ਨੰਬਰ-3, ਪਿੱਛੇ ਰਾਜ ਮਹਿਲ ਹੋਟਲ, ਲਵ-ਕੁਸ਼ ਚੌਕ।

ਖਹਿਰਾ ਇਨਕਲੇਵ, ਲੱਧੇਵਾਲੀ।

ਦਿਆਲ ਨਗਰ ਨੇੜੇ ਸ਼ਹਿਨਾਈ ਪੈਲੇਸ।

ਮਕਾਨ ਨੰਬਰ 350 ਗਰੋਵਰ ਕਾਲੋਨੀ।

ਮਕਾਨ ਨੰਬਰ 441 ਮਾਸਟਰ ਤਾਰਾ ਸਿੰਘ ਨਗਰ।

ਕੰਟੇਨਮੈਂਟ ਜ਼ੋਨ

ਮਕਾਨ ਨੰਬਰ 240-674 ਮੋਤਾ ਸਿੰਘ ਨਗਰ।