ਜਾਗਰਣ ਸੰਵਾਦਦਾਤਾ, ਜਲੰਧਰ : ਝੋਨੇ ਦਾ ਸੀਜ਼ਨ ਸ਼ੁਰੂ ਹੋਣ ਨਾਲ ਹੀ ਪਾਵਰਕਾਮ ਸਮੇਂ-ਸਮੇਂ 'ਤੇ ਫੀਡਰਾਂ ਤੇ ਟਰਾਂਸਫਾਰਮਰਾਂ ਦੀ ਮੁਰੰਮਤ ਕਰਨ 'ਚ ਰੁੱਝ ਗਿਆ ਹੈ। ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਵੱਧ ਜਾਂਦੀ ਹੈ। ਖਪਤਕਾਰ ਨੂੰ ਫਾਲਟ ਨਾਲ ਜੂਝਣਾ ਨਾ ਪਵੇ ਹਫ਼ਤੇ ਦੇ ਵੀਰਵਾਰ ਨੂੰ ਸ਼ਟਡਾਊਨ ਰੱਖ ਰਿਹਾ ਹੈ। ਸ਼ਟਡਾਊਨ ਕਾਰਨ ਕਈ ਇਲਾਕਿਆਂ 'ਚ ਬਿਜਲੀ ਬੰਦ ਰੱਖੀ ਜਾ ਰਹੀ ਹੈ। ਵੀਰਵਾਰ ਨੂੰ ਪਾਵਰਕਾਮ ਵੱਲੋਂ 17 ਫੀਡਰਾਂ ਦੀ ਮੁਰੰਮਤ ਕੀਤੀ ਗਈ। ਇਸ ਕਾਰਨ ਕਈ ਇਲਾਕਿਆਂ 'ਚ 5.30 ਘੰਟੇ ਬਿਜਲੀ ਬੰਦ ਰਹੀ। ਪਾਵਰਕਾਮ ਦੇ ਕਾਮਿਆਂ ਦਾ ਕਹਿਣਾ ਹੈ ਕਿ ਝੋਨੇ ਦੇ ਸੀਜ਼ਨ ਸਮੇਂ ਫੀਡਰ ਤੇ ਟਰਾਂਸਫਾਰਮਰ ਦੀ ਮੁਰੰਮਤ ਜ਼ਰੂਰੀ ਹੈ। ਸਮੇਂ-ਸਮੇਂ 'ਤੇ ਮੁਰੰਮਤ ਚੱਲਦੀ ਰਹੇਗੀ ਤਾਂ ਕਿ ਖਪਤਕਾਰ ਨੂੰ ਫਾਲਟ ਨਾਲ ਜੂਝਣਾ ਨਾ ਪਵੇ। ਉਨ੍ਹਾਂ ਨੇ ਕਿਹਾ ਕਿ 15 ਫ਼ੀਸਦੀ ਫੀਡਰ ਓਵਰਲੋਡ ਚੱਲ ਰਹੇ ਹਨ।

---

ਇਸ ਫੀਡਰਾਂ ਦੀ ਕੀਤੀ ਗਈ ਮੁਰੰਮਤ

ਵੀਰਵਾਰ ਨੂੰ 11ਕੇਵੀ ਫੀਡਰ ਰਾਜਾ ਗਾਰਡਨ, ਰਾਮ ਬਿਹਾਰ, ਟਾਵਰ, ਗਦਈਪੁਰ, ਵਿਵੇਕਾਨੰਦ, ਇੰਡਸਟਰੀ-2, ਡੀਆਈਸੀ-ਇਕ, ਡੀਆਈਸੀ-2, ਬੀਐੱਸਐੱਨਐੱਲ, ਬਾਬਾ ਵਿਸ਼ਵਕਰਮਾ, ਨਿਊ ਲਕਸ਼ਮੀ, ਵਾਟਰ ਸਪਲਾਈ, ਨਿਕੋਨ, ਗਲੋਬਲ ਕਾਲੋਨੀ, ਬੱਲਾਂ ਦੀ ਮੁਰੰਮਤ ਕੀਤੀ ਗਈ। ਮੁਰੰਮਤ ਕਾਰਨ ਇਨ੍ਹਾਂ ਇਲਾਕਿਆਂ 'ਚ ਬਿਜਲੀ ਫੋਕਲ ਪੁਆਇੰਟ, ਸੈਣੀ ਕਾਲੋਨੀ, ਦਾਦਾ ਕਾਲੋਨੀ, ਗਲੋਬ ਕਾਲੋਨੀ, ਸਈਪੁਰ ਰੋਡ, ਸੰਜੇ ਗਾਂਧੀ ਨਗਰ, ਪਿੰਡ ਬੁਲੰਦਪੁਰ, ਰੰਧਾਵਾ ਮਸੰਦਾਂ, ਰਾਏਪੁਰ ਰਸੂਲਪੁਰ, ਬੱਲਾਂ 'ਚ ਬਿਜਲੀ 5.30 ਘੰਟੇ ਬੰਦ ਰਹੀ।

---

ਪ੍ਰਰੀਤ ਨਗਰ ਦੇ ਨਾਲ ਲੱਗਦੇ ਇਲਾਕਿਆਂ 'ਚ ਢਾਏ ਘੰਟੇ ਦਾ ਪਾਵਰਕੱਟ

ਵੀਰਵਾਰ ਨੂੰ 11ਕੇਵੀ ਸੋਢਲ ਫੀਡਰ ਦੀ ਮੁਰੰਮਤ ਨੂੰ ਲੈ ਕੇ ਨੌਂ ਇਲਾਕਿਆਂ 'ਚ ਬਿਜਲੀ ਢਾਈ ਘੰਟੇ ਬੰਦ ਰਹੀ। ਸੋਢਲ ਫੀਡਰ ਅਧੀਨ ਆਉਣ ਵਾਲੇ ਬੀਡੀਏ ਇਨਕਲੇਵ, ਅਮਨ ਨਗਰ, ਵਿਕਾਸਪੁਰੀ, ਕੈਲਾਸ਼ ਨਗਰ, ਪ੍ਰਰੀਤ ਨਗਰ, ਸੋਢਲ, ਸ਼ਿਵ ਨਗਰ, ਮਥੁਰਾ ਨਗਰ ਦੇ ਇਲਾਕਿਆਂ 'ਚ ਬਿਜਲੀ ਢਾਈ ਘੰਟੇ ਬੰਦ ਰਹੀ।

---

ਸ਼ੁੱਕਰਵਾਰ ਨੂੰ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ

66ਕੇਵੀ ਚਾਰਾ ਮੰਡੀ ਅਧੀਨ ਚੱਲਦੇ 11ਕੇਵੀ ਫੀਡਰ ਨੂੰ ਲੈ ਕੇ ਵੱਖ-ਵੱਖ ਇਲਾਕਿਆਂ 'ਚ ਸਵੇਰੇ ਨੌਂ ਤੋਂ ਦੁਪਹਿਰ ਦੋ ਵਜੇ ਤਕ ਬਿਜਲੀ ਬੰਦ ਰਹੇਗੀ। ਬਿਜਲੀ ਇਨ੍ਹਾਂ ਇਲਾਕਿਆਂ 'ਚ ਸਿਧਾਰਥ ਨਗਰ, ਚੰਦਨ ਨਗਰ, ਜੱਲੋਵਾਲ ਆਬਾਦੀ, ਕੇਪੀ ਨਗਰ, ਨਿਊ ਦਿਓਲ ਨਗਰ, ਮਾਡਲ ਹਾਊਸ, ਨਿਊ ਮਾਡਲ ਹਾਊਸ ਤੇ ਰਾਜਪੂਤ ਨਗਰ 'ਚ ਬਿਜਲੀ ਬੰਦ ਰਹੇਗੀ।

---

ਝੋਨੇ ਦੇ ਸੀਜ਼ਨ ਦੌਰਾਨ ਮੁਰੰਮਤ ਜ਼ਰੂਰੀ : ਇੰਦਰਪਾਲ ਸਿੰਘ

ਡਿਪਟੀ ਚੀਫ ਇੰਜੀਨੀਅਰ ਇੰਦਰਪਾਲ ਸਿੰਘ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਬਿਜਲੀ ਦੀ ਮੰਗ ਵੀ ਵੱਧ ਰਹੀ ਹੈ ਇਸ ਕਾਰਨ ਸਮੇਂ-ਸਮੇਂ 'ਤੇ ਫੀਡਰ ਤੇ ਟਰਾਂਸਫਾਰਮਰਾਂ ਦੀ ਮੁਰੰਮਤ ਜ਼ਰੂਰੀ ਹੈ। ਮੁਰੰਮਤ ਨਾ ਕਰਨ 'ਤੇ ਫੀਡਰਾਂ ਤੇ ਟਰਾਂਸਫਾਰਮਰਾਂ 'ਚ ਫਾਲਟ ਆ ਸਕਦੇ ਹਨ। ਆਉਣ ਵਾਲੇ ਸਮੇਂ 'ਚ ਬਿਜਲੀ ਦੀ ਮੰਗ ਵਧ ਸਕਦੀ ਹੈ। ਪਿਛਲੇ ਤਿੰਨ ਦਿਨਾਂ 'ਚ ਮੀਂਹ ਪੈਣ ਨਾਲ ਬਿਜਲੀ ਦੀ ਮੰਗ 'ਚ ਕਮੀ ਆਈ ਸੀ।