ਜੇਐੱਨਐੱਨ, ਜਲੰਧਰ : ਸ਼ਹਿਰ 'ਚ ਕੋਰੋਨਾ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਕੋਰੋਨਾ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 53 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸ਼ਾਮ ਨੂੰ ਆਈ ਰਿਪੋਰਟ ਮੁਤਾਬਿਕ ਜ਼ਿਲ੍ਹੇ 'ਚ 47 ਹੋਰ ਕੋਰੋਨਾ ਪਾਜ਼ੇਟਿਵ ਕੇਸ ਆਏ ਹਨ। ਇਸ ਨਾਲ ਅੱਜ ਪਾਜ਼ੇਟਿਵ ਆਏ ਮਰੀਜ਼ਾਂ ਦੀ ਗਿਣਤੀ 100 ਹੋ ਗਈ ਹੈ। ਵਿਭਾਗ ਮੁਤਾਬਿਕ ਦੋ ਮਰੀਜ਼ਾਂ ਦੀ ਮੌਤ ਨਿੱਜੀ ਹਸਪਤਾਲ ਤੇ ਇਕ ਦੀ ਅੰਮ੍ਰਿਤਸਰ ਦੇ ਹਸਪਤਾਲ 'ਚ ਹੋਈ ਹੈ। ਇਸ ਤੋਂ ਬਾਅਦ ਜ਼ਿਲ੍ਹੇ 'ਚ ਮਰਨ ਵਾਲਿਆਂ ਦੀ ਗਿਣਤੀ 69 ਤੇ ਮਰੀਜ਼ਾਂ ਦਾ ਅੰਕੜਾ 2713 ਤਕ ਪਹੁੰਚ ਗਿਆ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੋਰੋਨਾ ਨੇ ਦੋ ਮਰੀਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ, ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ 41 ਲੋਕ ਸੰਕ੍ਰਮਿਤ ਹੋਏ ਸਨ। ਇਨ੍ਹਾਂ 'ਚ 8 ਮਰੀਜ਼ ਬਾਹਰੀ ਜ਼ਿਲ੍ਹੇ ਤੋਂ ਸਬੰਧਿਤ ਹਨ।

Posted By: Amita Verma