ਜਤਿੰਦਰ ਪੰਮੀ, ਜਲੰਧਰ : ਸ਼ਹਿਰ 'ਚ ਸੋਮਵਾਰ ਨੂੰ ਕੋਰੋਨਾ ਦੇ 53 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ 'ਚ ਹੁਣ ਤਕ ਕੋਰੋਨਾ ਦੇ 1259 ਪਾਜ਼ੇਟਿਵ ਕੇਸ ਚੁੱਕੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਕੋਰੋਨਾ ਨੇ ਸਾਬਕਾ ਮੰਤਰੀ ਤੇ ਪੰਜਾਬ ਟੈਕਨੀਕਲ ਏਜੂਕੇਸ਼ਨ ਬੋਰਡ ਦੇ ਚੇਅਰਮੈਨ ਮੋਹਿੰਦਰ ਸਿੰਘ ਕੇਪੀ ਸਮੇਤ 33 ਲੋਕਾਂ ਨੂੰ ਆਪਣੀ ਲਪੇਟ 'ਚ ਲਿਆ ਸੀ। ਮਰੀਜ਼ਾਂ 'ਚ ਬੈਂਕ ਦਾ ਕੈਸ਼ੀਅਰ ਤੇ ਐੱਸਐੱਸਪੀ ਦੇਹਾਤੀ ਦੇ ਘਰ ਦਾ ਸਫਾਈ ਮੁਲਾਜ਼ਮ ਵੀ ਸ਼ਾਮਲ ਹੈ।

Posted By: Amita Verma